ਗੁਰੁਮਤ ਮਾਰਤੰਡ (ਭਾਗ ਪਹਿਲਾ)
੩੮੫
[੩੮੭] ਆਸਾ ਮਹਲਾ ੫ (੬੭) ਗੁਰ ਕੀ ਬਾਣੀ ਸਿਉ ਰੰਗੁ ਲਾਇ॥ ਗੁਰੁ ਕਿਰਪਾਲੁ ਹੋਇ ਦੁਖੁ ਜਾਇ॥ [੩੯੭] ਆਸਾ ਮਹਲਾ ੫ (੧੦੪) ਸੋ ਛੂਟੈ ਮਹਾ ਜਾਲ ਤੇ ਜਿਸੁ ਗੁਰ ਸਬਦੁ ਨਿਰੰਤ॥ [੪੪੨] ਆਸਾ ਮਹਲਾ ੪, ਛੰਤ (੧) ਰਤਨਾ ਰਤਨ ਪਦਾਰਥ ਬਹੁ ਸਾਗਰੁ ਭਰਿਆ ਰਾਮ॥ ਬਾਣੀ ਗੁਰਬਾਣੀ ਲਾਗੇ ਤਿਨ੍ ਹਥਿ ਚੜਿਆ ਰਾਮ॥ [੪੪੯] ਆਸਾ ਮਹਲਾ ੪, ਛੰਤ (੯) ਜਿਨਾ ਗੁਰਬਾਣੀ ਮਨਿ ਭਾਈਆ ਅੰਮ੍ਰਿਤਿ ਛਕਿ ਛਕੇ॥ ਗੁਰ ਤੁਠੈ ਹਰਿ ਪਾਇਆ ਚੂਕੇ ਧਕ ਧਕੇ॥ [੫੮੯] ਮਹਲਾ ੩, ਵਾਰ ਵਡਹੰਸ (੯) ਰਤਨੁ ਗੁਰੂ ਕਾ ਸਬਦੁ ਹੈ ਬੂਝੈ ਬੂਝਣਹਾਰੁ॥ [੬੧੬] ਸੋਰਠਿ ਮਹਲਾ ੫ (੨੭) ਗੁਰ ਪੂਰੇ ਕੀ ਬਾਣੀ ਜਪਿ ਅਨਦੁ ਕਰਹੁ ਨਿਤ ਪ੍ਰਾਣੀ॥ [੬੨੮] ਸੋਰਠਿ ਮਹਲਾ ੫ (੭੭) ਧੁਰ ਕੀ ਬਾਣੀ ਆਈ॥ ਤਿਨਿ ਸਗਲੀ ਚਿੰਤ ਮਿਟਾਈ॥ [੬੨੮] ਸੋਰਠਿ ਮਹਲਾ ੫ (੮੧) ਗੁਰਬਾਣੀ ਗਾਵਹ ਭਾਈ॥ ਓਹ ਸਫਲ ਸਦਾ ਸੁਖਦਾਈ॥ [੬੨੯] ਸੋਰਠਿ ਮਹਲਾ ੫ (੮੨) ਗੁਰ ਪੂਰੇ ਕੀ ਬਾਣੀ॥ ਪਾਰਬ੍ਰਹਮ ਮਨਿ ਭਾਣੀ॥ ਨਾਨਕ ਦਾਸਿ ਵਖਾਣੀ॥ ਨਿਰਮਲ ਅਕਥ ਕਹਾਣੀ॥ [੬੩੫] ਸੋਰਠਿ ਮਹਲਾ ੧, ਅਸਟਪਦੀ (੧) ਸਬਦੁ ਗੁਰ ਪੀਰਾ ਗਹਿਰ ਗੰਭੀਰਾ, ਬਿਨੁ ਸਬਦੈ ਜਗੁ ਬਉਰਾਨੰ॥ [੭੫੯) ਸੂਹੀ ਮਹਲਾ ੪, ਅਸਟਪਦੀ (੧੧) ਮੈ ਸਤਿਗੁਰ ਸੇਤੀ ਪਿਰਹੜੀ ਕਿਉ ਗੁਰ ਬਿਨੁ ਜੀਵਾ ਮਾਉਂ?॥ ਮੈ ਗੁਰਬਾਣੀ ਆਧਾਰੁ ਹੈ ਗੁਰਬਾਣੀ ਲਾਗਿ ਰਹਾਉ॥੮॥ [੭੯੭] ਬਿਲਾਵਲੁ ਮਹਲਾ ੩ (੪) ਸਤਿਗੁਰ ਕੀ ਜਿਸ ਨੋ ਮਤਿ ਆਵੈ ਸੋ ਸਤਿਗੁਰ ਮਾਹਿ ਸਮਾਨਾ॥ ੧ ਪ੍ਰੇਮ। ੩ ਦਿਲ ਦੇ ਫ਼ਿਕਰ। ੨ ਗੁਰ ਸ਼ਬਦ ਇਕ ਰਸ ਮਨ ਵਸਿਆ ਹੈ। ੪ ਪੀਤੀ |