(੩੮੮)
ਗੁਰੁਮਤ ਮਾਰਤੰਡ (ਭਾਗ ਪਹਿਲਾ)
ਸਾਰ ਗੀਤਾ ਲਖ ਭਾਗਵਤ ਜੋਤਕ ਵੈਦ ਚਲੰਤੀ ਖੇਲੇ। ਚਉਦਹ ਵਿਦਿਆ ਸਾਅੰਗੀਤ ਬਹਮੇ ਬਿਸਨ ਮਹੇਸੁਰ ਭੇਲੇ। ਸਨਕਾਦਿਕ ਲਖ ਨਾਰਦਾ ਸੁਕ ਬਿਆਸ ਲਖ ਸੇਖ ਨਵੇਲੇ। ਗਿਆਨ ਧਿਆਨ ਸਿਮਰਣ ਘਣੇ ਦਰਸਨ ਵਰਨ ਗੁਰੂ ਬਹੁ ਚੋਲੇ ਪੂਰਾ ਸਤਿਗੁਰ ਗੁਰਾਂ ਗੁਰੁ ਮੰਤ੍ਰ ਮੂਲ ਗੁਰ ਬਚਨ ਸੁਹੇਲੇ। ਅਕਥ ਕਥਾ ਗੁਰੁ ਸਬਦੁ ਹੈ ਨੇਤਿ ਨੇਤਿ ਨਮੋ ਨਮੋ ਕੇਲੇ। ਗੁਰਮੁਖ ਸੁਖ ਫਲੁ ਅੰਮ੍ਰਿਤ ਵੇਲੇ॥੨੦॥ ਵਾਰ ੧੭ ਤੀਰਥਿ ਪੁਰਬਿ ਸੰਜੋਗ ਲੋਗ ਚਹੁ ਕੁੰਡਾਂ ਦੇ ਆਇ ਜੁੜੰਦੇ। ਚਾਰਿ ਵਰਨ ਛਿਅ ਦਰਸਨਾਂ ਨਾਮੁ ਦਾਨੁ ਇਸਨਾਨੁ ਕਰੰਦੇ। ਜਪ ਤਪ ਸੰਜਮ ਹੋਮ ਜਗ ਵਰਤ ਨੇਮ ਕਰਿ ਵੇਦ ਸੁਣੰਦੇ। ਗਿਆਨ ਧਿਆਨ ਸਿਮਰਣ ਜੁਗਤਿ ਦੇਵੀ ਦੇਵ ਸਥਾਨ ਪੂਜੰਦੇ ਬਗਾ ਬਗੇ ਕਪੜੇ ਕਰਿ ਸਮਾਧਿ ਅਪਰਾਧਿ ਨਿਵੰਦੇ। ਸਾਧਸੰਗਤਿ ਗੁਰ ਸਬਦੁ ਸੁਣਿ ਗੁਰਮੁਖਿ ਪੰਥ ਨ ਚਾਲ ਚਲੰਦੇ। ਕਪਟ ਸਨੇਹੀ ਫਲੁ ਨ ਲਹੰਦੇ॥੩॥ ਹੈਂ ਵਾਰ ੨੪ ਗੁਰ ਮੂਰਤਿ ਗੁਰ ਸਬਦੁ ਹੈ ਸਾਧਸੰਗਤਿ ਵਿਚਿ ਪਰਗਟੀ ਆਇਆ। (੨੫) ੧ ਸਾਰ ਗੀਤਾ। ੨ ਚਰਿਤ੍ਰਾਂ ਦਾ ਖੇਡਣਾ ਤੰਤ੍ਰ ਸ਼ਾਸਤ੍ਰ। ੩ ਸੰਗੀਤ ਆਦਿਕ ਚੋਦਾਂ ਵਿਦ੍ਯਾ, ਚਾਰ ਵੇਦ ਵੀ ਵੇਦਾਂਗ (ਸਿਕਸ਼ਾ-ਸਿੱਖਿਆ, ਕਲਪ, ਵ੍ਯਾਕਰਣ, ਨਿਰੁਕਤ, ਜ੍ਯੋਤਿਸ਼, ਛੰਦ), ਮੀਮਾਂਸਾ, ਨ੍ਯਾਯ, ਧਰਮ ਸ਼ਾਸਤ੍ਰ ਅਤੇ ਪੁਰਾਣ ਇਹ ਚੋਦਾਂ ਵਿਦ੍ਯਾ ਵਿਸ਼ਨੂ ਪੁਰਾਣ ਵਿੱਚ ਲਿਖੀਆਂ ਹਨ। ਜੋ ਇਨ੍ਹਾਂ ਨਾਲ ਆਯੁਰ ਵੇਦ ਧਨੁਰ ਵੇਦ, ਗਾਂਧਰਬ ਵੇਦ ਅਤੇ ਅਰਥ ਸ਼ਾਸਤ੍ਰ, ਇਹ ਚਾਰ ਹੋਰ ਮਿਲਾਈਆਂ ਜਾਣ, ਤਾਂ ਅਠਾਰਾਂ ਵਿਦ੍ਯਾ [ ਅਠਾਰਾਂ ਵਿਦ੍ਯਾ ਹੁੰਦੀਆਂ ਹਨ। ਭਾਈ ਮਨੀ ਸਿੰਘ ਜੀ ਨੇ ਜਨਮ ਸਾਖੀ ਵਿੱਚ ਚੌਦਾਂ ਵਿਦ੍ਯਾ ਇਹ ਲਿਖੀਆਂ ਹਨ— ਸ੍ਰੀ ਅੱਖਰ, ਜਲਤਰਨ, ਚਕਿਤਸਾ, ਔਰ ਰਸਾਇਨ। ਜੋਤਕ ਜੋਤ ਪ੍ਰਬੀਨ, ਰਾਗ ਖਟ ਰਾਗਨਿ ਗਾਇਨ | ਕੋਕ ਕਲਾ ਵ੍ਯਾਕਰਨ ਔਰ ਬਾਜੰਤ੍ਰ ਬਜਾਇਨ| ਤੁਰਹਿ ਤੌਰ, ਨਟ ਨਿੱਤ ਔਰ ਸਰ ਧਨੁਖ ਚਲਾਇਨ| ਗ੍ਯਾਨ ਕਰਨ ਔ ਚਾਤੁਰੀ, ਏਤ ਨਾਮ ਵਿਦ੍ਯਾ ਬਰੇ। ਏਹ ਚਤੁਰ ਦਸ ਜਗਤ ਮੇਂ ਚਤੁਰ ਸਮਝ ਮਨ ਮੇਂ ਧਰੇ। ੪ ਸਾਰੇ ਇਕੱਠੇ ਕਰੀਏ। ੫ ਨਵੇਂ ਨਾਉਂ ਲੈਣ ਵਾਲੇ ੬ ਉੱਪਰ ਲਿਖੇ ਸਭ ਦੇਵਤਿਆਂ ਤੋਂ ਸ੍ਰੇਸ਼ਟ ਗੁਰੂਆਂ ਦਾ ਗੁਰੂ ਨਾਨਕ ਦੇਵ ਹੈ। ੭ ਸਭ ਗ੍ਰੰਥ ਸ਼ਾਸਤ੍ਰਾਂ ਦੇ ਉਪਦੇਸ਼ ਤੋਂ ਵਧ ਕੇ, ਸਰਬ ਮੰਤ੍ਰਾਂ ਦਾ ਸਾਰ, ਸੁਖਦਾਯਕ ਗੁਰੂਬਚਨ ਹੈਨ। ੮ ਗੁਰੂ ਸ਼ਬਦ ਦੀ ਮਹਿਮਾ ਅਕਥ ਅਤੇ ਪੜ੍ਹੇ ਤੋਂ ਪਰ੍ਹੇ ਹੈ ਔਰ ਉਸ ਨੂੰ ਬਾਰ-ਬਾਰ ਨਮਸਕਾਰ ਹੈ, ਜੋ ਸੱਚਾ ਅਨੰਦ ਦੇਣ ਵਾਲਾ ਹੈ। ੯ ‘ਅਪਰਾਧੀ ਦੂਣਾ ਨਿਵੇਂ (ਵਾਰ ਆਸਾ)।