ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/451

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰੁਮਤ ਮਾਰਤੰਡ (ਭਾਗ ਪਹਿਲਾ)

੩੯੧



ਬਰਨੀ ਗੁਰਦੁਖ ਤਰੁਕੋ ਕਰਨੀ।ਕਰਨੀਯਾਨ ਅਗਨਿਕੋ ਅਰਨੀ॥੧੪॥ ਜੋ ਸਿਖ ਗੁਰਬਾਨੀ ਭੈਂ ਕਰੈ। ਬਿਨ ਪ੍ਰਯਾਸ ਭਵ ਸਾਗਰ ਤਰੈ। ਗੁਰਬਾਨੀ ਮਹਿਮਾ ਮਹੀਯਾਨੇ। ਜੇ ਮਿਰਯਾਦਾ ਹਮ ਨਹਿਂ ਠਾਨੇ॥੧੫॥ ਤੌ ਸਿਖ ਭੈ ਨ ਕਰੈਗੋ ਕੋਈ। ਬਿਨ ਭੈ ਕਰੇ, ਨਹਿਂ ਹੋਈ। ਗੁਰਬਾਨੀ ਕੋ ਭੈ ਹਮ ਧਰਿ ਕੈ। ਭਯੋ ਪ੍ਤੀਕ ਸ਼ੀਤਾ ਕਰਿ ਕੈ॥੧੬॥ ਜੋ ਸਿੱਖ ਹੈ ਗੁਰ ਸ਼ਬਦ ਕਮਾਵੈ। ਸ਼ਬਦ ਕਮਾਇ ਪਰਮ ਪਦੁ ਪਾਵੈ। ਭਗਤਿ ਪ੍ਰਤੀਤ ਨਹੀਂ ਜਿਸ ਤਨ ਮੈਂ। ਤਿਹ ਗੁਰਬਾਨੀ ਭੈ ਨਹਿ ਮਨ ਮੈਂ॥੧੭॥ ਬਿਨ ਭੈ, ਭਗਤਿ ਨ ਪ੍ਰਾਪਤਿ ਹੋਇ॥ ਭਗਤਿ ਬਿਨਾ ਨ ਗ੍ਯਾਨ ਅਵਿਲੋਇ। ਗ੍ਯਾਨ ਬਿਨਾ ਮੁਕਤੀ ਕਿਮ ਪਾਇ। ਮੁਕਤਿ ਬਿਨਾ ਨ ਅਨੰਦ ਸਮਾਇ॥੧੮॥... ਬਿਨ ਭੈ ਭਗਤਿ ਨ ਜਗਤ ਤਰਾਵੈ। ਤੀਰਥ ਬਤ ਜਗ ਜੋਗੁ ਕਮਾਵੈ॥੧੯॥ ਜੋ ਗੁਰ ਭਗਤਿ ਸੁ ਸਿਖ ਹੈ ਮੇਰਾ। ਗੁਰਬਾਨੀ ਭੈ ਤਿਸੈ ਘਨੇਰਾ ਜਿਨ ਭੈ ਅਦਬ ਨ ਬਾਨੀ ਧਾਰਾ। ਜਾਨਹੁ ਸੋ ਸਿਖ ਨਹੀਂ ਹਮਾਰਾ॥੨੦॥... ‘ਗੁਰ ਉਪਦੇਸ਼ ਜਾਂਹਿ ਮਨੁ ਲਾਗਾ। ਕੋਟਿ ਜਨਮ ਕੋ ਸੋਵਤਿ ਜਾਗਾ॥੨੪॥ ਮਨ ਜਾਗੇ ਕੀ ਇਹੀ ਨਿਸ਼ਾਨੀ। ਪ੍ਰਿਯ ਲਾਗਹਿ ਉਰ ਸਤਿਗੁਰ ਬਾਨੀ। ਧਨ ਸਿੱਖ ਜਿਨ ਕੇ ਉਹ ਭਾਈ। ਸਮ ਸਲਿਤਾ ਮਨ ਮੀਨ ਬਨਾਈ॥੨੫॥ ਪਰਮ ਸਿੱਖ ਜਿਨਕੇ ਮਨਕਾਨਨ 1 ਬਿਚਰਹਿ ਨਿਤ ਗੁਰਸ਼ਬਦ ਪਚਾਨਨ। ਤਾਰੋ ਭਰਮ ਭਿਯੋ ਨਰ ਡੋਲਹਿ | ਗੁਰਬਾਨੀ ਤਾਰੀ ਸੰਗ ਖੋਲਹਿ॥੨੬॥ ਭਗਤਿ ਵਿਰਾਗ ਗ੍ਯਾਨ ਗੁਨ ਘਨੇ। ਪ੍ਰਵਿਸ਼ਹਿ ਕੋਸ਼ਠ, ਸੋ ਤ ਚੁਨੇ। ਸਤਿਗੁਰ ਬਾਨੀ ਚੰਦਨ ਬਾਵਨ। ਮਨ ਦਾਸਨਿ ਤਰੁ ਕਰਹਿ ਸੁਖਾਵਨ॥੨੭॥ ਗੁਰੁਬਾਣੀ ਦਾ ਅਰਥ ਵਿਚਾਰ ਨਾਲ ਸ਼ੁੱਧ ਪਾਠ ਕਰਨਾ ਚਾਹੀਏ ੧੧ ਸਰਬ ਲੋਹ ੧੨ १० ੧੩ ਜਿਨ ਮਨ ਅੰਤਰ ਸਬਦ ਗੁਰੂ ਕਾ ਰਿਦੇ ਵਿਚਾਰ ਕਰਾਏ | ੧ ਦੁੱਖ ਰੂਪ ਬ੍ਰਿਛ ਨੂੰ ਹਥਨੀ ਦੀ ਤਰ੍ਹਾਂ ਉਖੇੜਨ ਵਾਲੀ ਹੈ। ੨ ਗ੍ਯਾਨ ਅਗਨੀ ਨੂੰ ਪ੍ਰਗਟ ਕਰਨ ਲਈ ਕਾਠ ਦਾ ਅਰਨੀ ਨਾਮਕ ਜੰਤ੍ਰ ਹੈ, ਜਿਸ ਦੇ ਘਮਾਉਣ ਨਾਲ ਅੱਗ ਛੇਤੀ ਨਿਕਲਦੀ ਹੈ, ਪੁਰਾਣੇ ਸਮੇਂ ਯੱਗ੍ਯ ਅਤੇ ਹਵਨ ਵਾਸਤੇ ਅਰਨੀ ਦੀ ਅਗਨੀ ਮਹਾਂ ਪਵਿੱਤ੍ਰ ਮੰਨੀ ਜਾਂਦੀ ਸੀ। ੩ ਅਦਬ | ੪ ਯਤਨ।੫ ਵੱਡੀ। ੬ ਕਲ੍ਯਾਣ। ੭ ਇਸ ਪ੍ਰਸੰਗ ਨੂੰ ਪੜ੍ਹ ਕੇ ਅਸੀਂ ਉਨ੍ਹਾਂ ਸਾਹਿਬਜ਼ਾਦਿਆਂ ਅਤੇ ਮਹੰਤਾਂ ਸੰਤਾਂ ਦੀ ਬੁਧਿ ਪਰ ਸ਼ੋਕ ਕਰਦੇ ਹਾਂ ਜੋ ਆਪ ਪਲੰਘ ਉਤੇ ਅਥਵਾ ਗਦੇਲਾ ਤਕੀਆ ਲਾ ਕੇ ਬੈਠਦੇ ਹਨ ਅਤੇ ਸ਼ਬਦ ਗਾਉਣ ਵਾਲਿਆਂ ਨੂੰ ਹੇਠ ਫ਼ਰਸ਼ ਉਤੇ ਬੈਠਾਲਦੇ ਹਨ, ਅਥਵਾ ਆਪ ਸਵਾਰੀ ਉਤੇ ਹੁੰਦੇ ਹਨ ਅਤੇ ਸ਼ਬਦ ਪੜ੍ਹਨ ਵਾਲੇ ਪੈਦਲ ਚੱਲਦੇ ਹਨ। ਜੋ ਸ਼ਬਦ ਪੜ੍ਹਨ ਵਾਲੇ ਸਿੱਖ ਬਾਣੀ ਦਾ ਅਦਬ ਨਹੀਂ ਧਰਦੋ, ਉਹ ਭੀ ਉਨ੍ਹਾਂ ਮਾਨਧਾਰੀਆਂ ਦੇ ਨਾਲ ਹੀ ਤਨਖਾਹੀਏ ਹਨ। ੮ ਭਾਵੇਂ ਅਨੇਕ ਤੀਰਥ ਤ ਜੱਗ ਅਤੇ ਜੋਗ ਆਦਿਕ ਕਮਾਵੇ। ੯ ਨਦੀ। ੧੦ ਪੰਚਾਨਨ, ਸਿੰਹ। ੧੧ ਤਾਲਾ, ਜੰਦਰਾ ੧੨ ਕੁੰਜੀ, ਚਾਥੀ। ੧੩ ਸੁਗੰਧਿਤ 1