(੩੯੨)
ਗੁਰੁਮਤ ਮਾਰਤੰਡ (ਭਾਗ ਪਹਿਲਾ)
ਮਿਟੇ ਅੰਧੇਰ ਭੰਗਾਰ ਚਿਰਨ ਕੋ ਸਬਦ ਪ੍ਰਕਾਸ ਕਰਾਏ। ਭਾਈ ਗੁਰੁਦਾਸ, ਵਾਰ ੧ ਗੁਰਮੁਖਿ ਜਨਮੁ ਸਕਾਰਥਾ ਗੁਰਬਾਣੀ ਪੜ੍ਹ ਸਮਝਿ ਸੁਣੇਹੀ। (੩) ਗੁਰੂ ਪ੍ਰਤਾਪ ਸੂਰਜ, ਰਾਸਿ ੧, ਅੰਸੂ ੧੧ ਜਪੁ ਜੀ ਅਰਥ ਬਿਚਾਰਨ ਕਰੋ। ਸ੍ਵਾਸੁ ਤ੍ਰਾਸੁ ਅੰਤਰਿ ਨਿਤਿ ਧਰੋ॥੨੪॥ ਰਾਸਿ ੨ ਅੰਸੂ ੧੮ ਰੈਜਿਮੁ ਨਿਸ ਦਿਨ ਘਰ ਕਾਜ ਸੁਧਾਰੇ। ਤ੍ਯਾਗਹੁ ਕਬਹੂੰ ਨ, ਲਾਗਹਿ ਪ੍ਯਾਰੇ॥੩੨॥ ਤਥਾ ਪ੍ਯਾਰ ਧਾਰਹੁ ਗੁਰਬਾਨੀ। ਪਠਨਿ ਸੁਨਨਿ ਕੀਜਹਿ ਰੁਚਿ ਠਾਨੀ। ਧਰਯੋ ਅਰਥ ਜੋ ਸ਼ਬਦ ਮਝਾਰਾ। ਬਾਰ ਬਾਰ ਉਰ ਕਰਹੁ ਬਿਚਾਰਾ॥੩੩॥ ਕ੍ਯਾ ਗੁਰੁ ਕਹੈਂ, ਕਰੈਂ ਹਮ ਕਹਾਂ। ਸਨੈ ਸਨੈ ਮੋਰਹੁ ਮਨ ਮਹਾਂ। ਰਾਸਿ ੫, ਅੰਸੂ ੪੧ “ਸੁਨਿ ਕਰਿ ਸ਼੍ਰੀ ਹਰਿਗੋਵਿੰਦ ਕਹੈਂ। ਸਭਿ ਕਾਸ਼ਟ ਮਹਿਂ ਅਗਨੀ ਰਹੈ॥੪੩॥ ਬਿਨਾ ਮਥੇ ਨਹਿ ਨਿਕਸਿ ਪ੍ਰਕਾਸ਼ੈ। ਕਾਰਜ ਕਰਹਿ ਨ ਸੀਤ ਬਿਨਾਸ਼ੈ। ਜਥਾ ਦੁਗਧ ਮਹਿੰ ਘਿ ਮਿਲਿ ਰਹਯੋ। ਮਥਨ ਕਰੇ ਬਿਨ ਕਿਨਹੁਂ ਨ ਲਯੋ॥੪੪॥ ਤਿਮ ਸਤਿਗੁਰ ਕੇ ਸ਼ਬਦ ਮਝਾਰਾ। ਆਤਮ ਗ੍ਯਾਨ ਬਸੈ ਸੁਖ ਸਾਰਾ। ਪਾਠ ਕਰੇ ਹੁਇ ਪੁੰਨ ਮਹਾਨਾ। (ਪਰ) ਨਾਂਹਿਨ ਪ੍ਰਾਪਤਿ ਆਤਮ ਗ੍ਯਾਨਾ॥੪੫॥ ਜਬਿ ਬਿਚਾਰੁ ਕਰਿ ਰਿਦੈ ਬਸਾਵੈ। ਸਭਿ ਬਿਵਹਾਰਨਿ ਬਿਖੁ ਕਮਾਵੈ। (ਤਬ) ਗ੍ਯਾਨ ਪ੍ਰਕਾਸ਼ੇ ਆਨੰਦ ਪਾਵੈ 1 ਜਨਮ ਮਰਨ ਕੋ ਕਸ਼ਟ ਮਿਟਾਵੈ॥੪੬॥ ਰੁਤ ੩, ਅੰਸੂ ੩੪ ਸਿਖਹੁ ਸੁਨਹੁ ਸੀਖ ਇਹੁ ਮੇਰੀ 1 ਬਾਨੀ ਪਢਹੁ ਸ਼ੁੱਧ ਗੁਰ ਕੇਰੀ। ੧ ਉਨ੍ਹਾਂ ਦਾ ਸਫਲ ਜਨਮ ਹੈ, ਜੋ ਸਮਝ ਨਾਲ ਗੁਰਬਾਣੀ ਪੜ੍ਹਦੇ ਅਤੇ ਸਮਝ ਨਾਲ ਸੁਣਦੇ ਹਨ। ੨ ਗੁੱਜਰ ਸਿੱਖ ਨੂੰ ਗੁਰੂ ਅੰਗਦ ਸਾਹਿਬ ਦਾ ਉਪਦੇਸ਼ ੩ ਜਾਪਾ, ਮੈਯਾ, ਕਯਾ ਅਤੇ ਤੁਲਸਾ ਨੂੰ ਗੁਰੂ ਰਾਮਦਾਸ ਦਾ ਉਪਦੇਸ਼। ੪ ਮਹਾ ਚਪਲ ਮਨ ਨੂੰ ਵਿਚਾਰ ਨਾਲ ਮੋੜੋ। ੫ ਨਿਵਲਾ ਨਿਹਾਲੁ ਸਿੱਖਾਂ ਪ੍ਰਸ਼ਨ ਕੀਤਾ ਕਿ ਅਸਾਂ ਨੂੰ ਆਤਮ ਗ੍ਯਾਨ ਕਿਵੇਂ ਹੋਵੇ। ਇਸ ਦੇ ਉਤਰ ਵਿੱਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਫ਼ਰਮਾਉਂਦੇ ਹਨ। ੬ ਸ੍ਰੀ ਗੁਰੂ ਗੋਬਿੰਦ ਸਿੰਘ ਸ੍ਵਾਮੀ ਉਪਦੇਸ਼ ਦਿੰਦੇ ਹਨ। ੭ ਬਾਣੀ ਸ਼ੁੱਧ ਉਹੀ ਪੜ੍ਹ ਸਕਦਾ ਹੈ ਜਿਸ ਨੂੰ ਅਰਥ ਬੋਧ ਹੋਵੇ। ਹਰੇਕ ਸਿੱਖ ਨੂੰ ਗੁਰੂਬਾਣੀ ਦੇ ਅਰਥਾਂ ਦਾ ਯਾਤਾ ਹੋਣਾ ਚਾਹੀਏ। ਅਸ਼ੁੱਧ ਪਾਠ ਹੋਣ ਦਾ ਇਹ ਕਾਰਣ ਭੀ ਹੈ ਕਿ ਪੁਰਾਣੇ ਗ੍ਯਾਨੀਆਂ ਦੀ ਟਕਸਾਲ ਜਾਂਦੀ ਰਹੀ ਹੈ, ਅਰ ਹੁਣਂ ਦੇ ਗ੍ਰੰਥੀ ਤਥਾ ਸਕੂਲ ਮਾਸਟਰ ਗੁਰੂਬਾਣੀ ਦੋ ਵ੍ਯਾਕਰਣ ਤੋਂ ਖੁਦ ਅਯਾਤ ਗੁਰਬਾਣੀ ਦਾ ਸ਼ੁੱਧ ਪਾਠ ਨਹੀਂ ਕਰ ਸਕਦੇ, ਅਰ ਪੁਸਤਕ ਪਦ-ਛੇਦ ਕਰ ਕੇ ਲਿਖੇ ਅਰ ਛਾਪੇ ਨਹੀਂ ਜਾਂਦੇ, ਜਿਸ ਤੋਂ ਥੋੜ੍ਹੀ ਵਿਦ੍ਯਾ ਵਾਲਿਆਂ ਨੂੰ ਭਾਰੀ ਕਠਿਨਾਈ ਹੈ। ਜੇ ਪਦ-ਛੇਦ ਕਰ ਕੇ ਗ੍ਰੰਥਾਂ ਦਾ ਪ੍ਰਚਾਰ ਹੋਵੇ ਤਦ ਅਰਥ ਗ੍ਯਾਨ ਰਹਿਤ ਲੋਕ ਭੀ ਸ਼ੁੱਧ ਪਾਠ ਕਰ ਸਕਣ। ਸ਼ੁਕਰ ਹੈ, ਸਿੱਖਾਂ ਨੇ ਹੁਣ ਇਸ ਪਾਸੇ ਧਿਆਨ ਦਿੱਤਾ ਹੈ।