ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/453

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰੁਮਤ ਮਾਰਤੰਡ (ਭਾਗ ਪਹਿਲਾ)

੩੯੩


ਪਢੈ ਮਹਾਤਮ ਲਹੈ ਬਿਸਾਲ॥ ਹਲਤਿ ਪਲਤਿ ਮਹਿ ਹੋਇ ਨਿਹਾਲ॥੨੮॥ ਜੇ ਕਸ਼ੁੱਧ ਹੁਇ, ਪਢੀਐ ਸ਼ੁਧ ਕਰਿ। ਬਿਗਰੀ ਵਸਤੂ ਸੁਧਾਰਹਿ ਜਿਮ ਘਰ। ਗੁਰੂਬਾਣੀ ਦਾ ਪ੍ਰਚਾਰ ਗੁਰਸਿੱਖਾਂ ਨੂੰ ਯਤਨ ਕਰਨਾ ਚਾਹੀਏ ਕਿ ਗੁਰੂਬਾਣੀ ਦੇ ਅਨੇਕ ਬੋਲੀਆਂ ਵਿੱਚ ਉਲਥੇ ਅਤੇ ਅਨੇਕ ਭਾਸ਼ਾ ਦੀਆਂ ਲਿਖਤਾਂ ਵਿੱਚ ਗੁਰੂ ਸਾਹਿਬਾਨ ਦੀ ਪਵਿੱਤ੍ਰ ਬਾਣੀ ਦੇਸ਼ ਵਿਦੇਸ਼ ਫੈਲਾਈ ਜਾਵੇ, ਜਿਸ ਤੋਂ ਸੰਸਾਰ ਨੂੰ ਸਿੱਖ ਧਰਮ ਦੇ ਨਿਯਮਾਂ ਦਾ ਪੂਰਣ ਗ੍ਯਾਨ ਹੋਵੇ। ਗੁਰੁ ਪ੍ਰਤਾਪ ਸੂਰਜ ਦੀ ਤੀਜੀ ਰਾਸ਼ ਦੇ ਅੰਸੂ ੪੧ ਤੋਂ ਗੁਰੂ ਸਾਹਿਬ ਦਾ ਇਹ ਆਸ਼ਯ ਪ੍ਰਗਟ ਹੈ:ਸਹਸਕ੍ਰਿਤ ਅਰੁ ਤੁਰਕਨਿ ਭਾਸ਼ਾ। ਇਸ ਮਹਿਂ ਲਿਖਿ ਲੈ ਹੈਂ, ਬੁਧਿ ਰਾਸਾ ਸਭਿ ਊਪਰਿ ਪਸਰਹਿ ਇਹ ਧਾਈ। ਜਿਸ ਜਲ ਪਰ ਸੁ ਚਿਕਨਤਾ ਪਾਈ॥੭॥ ਗੁਰੂਬਾਣੀ ਦੀ ਨਾਗਰੀ ਉਰਦੂ ਆਦਿਕ [ਗੁਰੂਬਾਣੀ ਦੇ ਅਨੇਕ ਅੱਖਰਾਂ ਵਿੱਚ ਨਕਲ ਕਰਨ ਵੇਲੇ ਇਸ ਬਾਤ ਦਾ ਖ਼ਾਸ (ਬੋਲੀਆਂ) ਵਿੱਚ ਨਕਲ] ਧ੍ਯਾਨ ਰੱਖਣਾ ਚਾਹੀਏ ਕਿ ਗੁਰੂਬਾਣੀ ਦੇ ਸ਼ਬਦ ਜ਼ਰਾ ਭੀ ਨਾ ਬਦਲੇ ਜਾਣ, ਉਚਾਰਣ ਉਹੀ ਰਹੇ, ਪਰ ਅੱਖਰਾਂ ਦੇ ਜੋੜ (ਹਿਜੇ— Spelling) ਉਹ ਭਾਸ਼ਾ ਅਨੁਸਾਰ ਹੋਣ, ਜਿਸ ਦੇ ਅੱਖਰਾਂ ਵਿੱਚ ਬਾਣੀ ਲਿਖੀ ਗਈ ਹੈ, ਜਿਵੇਂ:ਗਿਆਨ ਦੀ ਥਾਂ ज्ञान ਖਟ ਦੀ ਥਾਂ षट ਕਰਮ ਦੀ ਥਾਂ कर्म ਦਰਸਨ ਦੀ ਥਾਂ दर्शन ਰਿਣ ਦੀ ਥਾਂ ऋण ਰਿਖਿ ਦੀ ਥਾਂ ਕਥਿ ਆਦਿ ਜੇ ਇਸ ਨਿਯਮ ਅਨੁਸਾਰ ਨਕਲ ਨਹੀਂ ਹੋਵੇਗੀ ਤਾਂ ਪਾਠਕ ਨੂੰ ਗੁਰੂਬਾਣੀ ਦਾ ਅਰਥ ਵਿਚਾਰ ਕੁਛ ਪ੍ਰਾਪਤ ਨਹੀਂ ਹੋਵੇਗਾ ਅਰ ਨਾ ਪਾਠ ਕਰਨ ਲਈ ਰੁਚੀ ਪੈਦਾ ਹੋਵੇਗੀ। ੧ ਆਨੰਦ। ੨ ਸਾਡੇ ਵਿੱਚ ਇਕ ਮੂਰਖ ਮੰਡਲੀ ਭੀ ਹੈ, ਜੋ ਲਿਖਾਰੀਆਂ ਦੀਆਂ ਭੁੱਲਾਂ ਨੂੰ ਭੀ ਸਤਿਗੁਰੂ ਦੀ ਰਚਨਾ ਜਾਣਦੀ ਹੈ, ਇਸੇ ਕਾਰਣ ਅਸ਼ੁੱਧ ਪਾਠਾਂ ਦੀ ਸੁਧਾਈ ਨਹੀਂ ਹੁੰਦੀ। ਦਸ਼ਮੇਸ਼ ਦੀਮਨੋਹਰ ਕਾਵ੍ਯ ਰਚਨਾ ਲਿਖਾਰੀਆਂ ਨੇ ਇਤਨੀ ਵਿਗਾੜੀ ਹੈ, ਜਿਸ ਦਾ ਸੋਧਣਾ ਹੁਣ ਅਸਾਨ ਨਹੀਂ ਹੈ। ੩ ਦ੍ਰਿਸ਼ਟਾਂਤ ਲਈ ਵੇਖੋ, ਜੋ ਗੁਰੁਮੁਖੀ ਵਿੱਚ ਪਾਠ ਹੈ— “ਬ੍ਰਹਮ ਗਿਆਨੀ ਸਦਾ ਸਮਦਰਸੀ॥ ਬ੍ਰਹਮ ਗਿਆਨੀ ਕੀ ਦ੍ਰਿਸਟਿ ਅੰਮ੍ਰਿਤ ਬਰਸੀ।” ਤਾਂ ਇਸ ਨੂੰ ਹਿੰਦੀ ਵਿਚ ਇਸ ਤਰ੍ਹਾਂ ਲਿਖਣਾ ਚਾਹੀਏ:'ब्रह्म ज्ञानी सदा समदर्सी॥ ब्रह्म ज्ञानी की दृस्टि अमृत बसीं॥