(੪੦੦)
ਗੁਰੁਮਤ ਮਾਰਤੰਡ (ਭਾਗ ਪਹਿਲਾ)
ਤਿਸ ਕਾ ਅੰਦਰੁ ਚਿਤੁ ਨ ਭਿਜਈ ਮੁਖਿ ਫੀਕਾ ਆਲਾਉ॥ [੫੯੧] ਮਹਲਾ ੩, ਵਾਰ ਵਡਹੰਸ (੧੩) ਮਨਮੁਖੁ ਕਾਇਰੁ ਕਰੂਪੁ ਹੈ ਬਿਨੁ ਨਾਵੈ ਨਕੁ ਨਾਹਿ॥ [੬੦੧] ਸੋਰਠਿ ਮਹਲਾ ੩ (੫) ਆਪਸ ਕਉ ਬਹੁ ਭਲਾ ਕਰਿ ਜਾਣਹਿ ਮਨਮੁਖਿ ਮਤਿ ਨ ਕਾਈ॥ [੭੫੫] ਸੂਹੀ ਮਹਲਾ ੩, ਅਸਟਪਦੀ (੩) ਮਨਮੁਖ ਮਨੁ ਨ ਭਿਜਈ ਅਤਿ ਮੈਲੇ ਚਿਤਿ ਕਠੋਰ॥ ਸਪੈ ਦੁਧ ਪੀਆਈਐ ਅੰਦਰਿ ਵਿਸੁ ਨਿਕੋਰ॥ [੮੩੧] ਬਿਲਾਵਲੁ ਮਹਲਾ ੧, ਅਸਟਪਦੀ (੧) ਮਨਮੁਖ ਕਥਨੀ ਹੈ ਪਰੁ ਰਹਰ ਨੇ ਹੋਈ॥ [੯੫੦] ਮਹਲਾ ੩ ਵਾਰ ਰਾਮਕਲੀ ੧ (੯) ਮਨਮੁਖ ਬੋਲਿ ਨ ਜਾਣਨੀ ਓਨਾ ਅੰਦਰਿ ਕਾਮੁ ਕ੍ਰੋਧੁ ਅਹੰਕਾਰੁ॥ ਓਇ ਥਾਉ ਕੁਥਾਉ ਨ ਜਾਣਨੀ ਉਨ ਅੰਤਰਿ ਲੋਭੁ ਵਿਕਾਰੁ॥ [੧੦੫੪] ਮਾਰੂ ਮਹਲਾ ੩, ਸੋਲਹਾ (੧੧) ਸੇ ਮਨਮੁਖ ਜੋ ਸਬਦੁ ਨ ਪਛਾਣਹਿ॥ ਗੁਰ ਕੇ ਭੈ ਕੀ ਸਾਰ ਨ ਜਾਣਹਿ॥ [੧੪੧੫] ਮਹਲਾ ੩, ਸਲੋਕ ਵਾਰਾਂ ਤੇ ਵਧੀਕ (੨੧) ਮਨਮੁਖ ਬੋਲੇ ਅੰਧੁਲੇ ਤਿਸੁ ਮਹਿ ਅਗਨੀ ਕਾ ਵਾਸੁ॥ ਬਾਣੀ ਸੁਰਤਿ ਨ ਬੁਝਨੀ ਸਬਦਿ ਨ ਕਰਹਿ ਪ੍ਰਗਾਸੁ॥ ਓਨਾ ਆਪਣੀ ਅੰਦਰਿ ਸੁਧਿ ਨਹੀ ਗੁਰ ਬਚਨਿ ਨ ਕਰਹਿ ਵਿਸਾਸੁ॥ ਭਾਈ ਗੁਰਦਾਸ, ਵਾਰ ਪ ਗਜ ਮ੍ਰਿਗ ਮੀਨ ਪਤੰਗ ਅਲਿ ਇਕਤੁ ਇਕਤੁ ਰੋਗਿ ਪਚੰਦੇ। ਮਾਣਸ ਦੇਹੀ ਪੰਜਿ ਰੋਗ ਪੰਜੇ ਦੂਤ ਕਬੂਤੁ ਕਰੰਦੇ। ਆਸਾ ਮਨਸਾ ਡਾਇਣੀ ਹਰਖ ਸੋਗ ਬਹੁ ਰੋਗ ਵਧੰਦੇ। ਮਨਮੁਖ ਦੂਜੈ ਭਾਇ ਲਗਿ ਭੰਭਲਭੂਸੇ ਖਾਇ ਭਵੰਦੇ ਸਤਿਗੁਰ ਸਚਾ ਪਾਤਸਾਹ ਗੁਰਮੁਖਿ ਗਾਡੀ ਰਾਹੁ ਚਲੰਦੇ। ਸਾਧਸੰਗਤਿ ਮਿਲਿ ਚਲਣਾ ਭਜਿ ਗਏ ਠਗ ਚੋਰ ਡਰੰਦੇ। ਲੈ ਲਾਹਾ ਨਿਜਿ ਘਰਿ ਨਿਬਹੰਦੇ॥੨੦॥ ੧ ਅੰਤਹਕਰਣ ੨ ਖ਼ਾਲਿਸ। ੩ ਕ੍ਰੋਧ, ਤਮੋ ਗੁਣ। ੪ ਭੋਰਾ। ੩। ਪ [ਸਨ] ਹਸਤੀ ਸਪਰਸ਼, ਮ੍ਰਿਗ ਸ਼ਬਦ, ਮੀਨ ਰਸ, ਪਤੰਗ ਰੂਪ, ਮਰ ਗੰਧ ਰੋਗ ਕਰ ਕੇ ਨਾਸ਼ ਨੂੰ ਪ੍ਰਾਪਤ ਹੋਂਦਾ ਹੈ। ਰੋਗ ਦਾ ਅਰਥ ਸਨ ਹੈ। ੬ ੧. ਕਾਮ। ੨, ਕ੍ਰੋਧ ੨. ਕ੍ਰੋਧ। ੩. ਲੋਭ। ੪. ਮੋਹ ਅਤੇ ੫. ਅਹੰਕਾਰ। ੭ ਪਹੁੰਚਦੇ ਹਨ।