ਗੁਰੁਮਤ ਮਾਰਤੰਡ (ਭਾਗ ਪਹਿਲਾ)
੪੦੧
ਭਾਈ ਗੁਰੁਦਾਸ, ਵਾਰ ੬ ਗੁਰਮੁਖਿ ਮਿਠਾ ਬੋਲਣਾ ਜੋ ਬੋਲੇ ਸੋਈ ਜਪੁ ਜਾਪੈ। ਗੁਰਮੁਖਿ ਅਖੀ ਦੇਖਣਾ ਬ੍ਰਹਮ ਧਿਆਨੁ ਧਰੈ ਆਪੁ ਆਪੈ॥ ਗੁਰਮੁਖਿ ਸੁਨਣਾ ਸੁਰਤਿ ਕਰਿ ਪੰਚ ਸਬਦੁ ਗੁਰ ਸਬਦਿ ਅਲਾਪੈ। ਗੁਰਮੁਖਿ ਕਿਰਤਿ ਕਮਾਵਣੀ ਨਮਸਕਾਰੁ ਡੰਡਉਤਿ ਸਿਞਾਪੈ। ਗੁਰਮੁਖਿ ਮਾਰਗਿ ਚਲਣਾ ਪਰਦਖਣਾ ਪੂਰਨ ਪਰਤਾਪੈ॥ ਗੁਰਮੁਖਿ ਖਾਣਾ ਪੈਨਣਾ ਜਗ ਭੋਗ ਸੰਜੋਗ ਪਛਾਪੈ ਗੁਰਮੁਖਿ ਸਵਣੁ ਸਮਾਧਿ ਹੈ ਆਪੇ ਆਪਿ ਨ ਥਾਪਿ ਉਥਾਪੈ। ਘਰ ਬਾਰੀ ਜੀਵਨ ਮੁਕਤਿ ਲਹਰਿ ਨ ਭਵਜਲ ਭਉ ਨ ਬਿਆਪੈ। ਪਾਰਿ ਪਏ ਲੰਘਿ ਵਰੈ ਸਰਾਪੈ॥੧੮॥ ਵਾਰ ੧੯ ਗੁਰਮੁਖਿ ਪੰਡਿਤੁ ਹੋਇ ਜਗੁ ਪਰਬੋਧੀਐ। ਗੁਰਮੁਖਿ ਆਪੁ ਗਵਾਇ ਅੰਦਰੁ ਸੋਧੀਐ ਗੁਰਮੁਖਿ ਸਤੁ ਸੰਤੋਖੁ ਨ ਕਾਮੁ ਕਰੋਧੀਐ ਗੁਰਮੁਖਿ ਹੈ ਨਿਰਵੈਰੁ ਨ ਵੈਰ ਵਿਰੋਧੀਐ। ਚਹੁ ਵਰਨਾ ਉਪਦੇਸੁ ਸਹਜਿ ਸਮੋਧੀਐ ११ । ੧ ਗੋਮੁਖੀ ਵਿੱਚ ਹੱਥ ਪਾ ਕੇ ਮਾਲਾ ਦੇ ਮਣਕੇ ਘਸਾਉਣੇ ਗੁਰਸਿੱਖਾਂ ਦਾ ਜਪ ਨਹੀਂ, ਮਿੱਠਾ ਬੋਲਣਾ ਹੀ ਜਪ ਹੈ। ੨ ਅੱਖਾਂ ਮੀਚ ਕੇ ਬਗੁਲੇ ਵਤ ਸਮਾਧੀ ਲਾਉਣੀ ਸਿੱਖਾਂ ਦਾ ਧ੍ਯਾਨ ਨਹੀਂ, ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ, ਹਰਿ ਰੂਪੁ ਨਦਰੀ ਆਇਆ॥' (ਅਨੰਦੁ) ਇਸ ਪਰ ਅਮਲ ਕਰਨਾ ਹੀ ਧ੍ਯਾਨ ਹੈ। ੩ ਕੰਨਾਂ ਵਿੱਚ ਬੁੱਜੇ ਦੇ ਕੇ ਘੰਟਾ, ਵੀਣਾ, ਮ੍ਰਿਦੰਗ ਆਦਿਕ ਪੰਜ ਵਾਜੇ ਦਿਮਾਗ ਵਿੱਚ ਸੁਣਨੋ ਸਿੱਖਾਂ ਲਈ ਸ਼ਾਂਤਿਦਾਇਕ ਨਹੀਂ, ਮਨ ਲਾ ਕੇ ਗੁਰੂ ਦਾ ਸ਼ਬਦ ਸੁਣਨਾ ਹੀ ਅਨਹਤ ਸ਼ਬਦ ਹੈ। [ ਪੰਚ ਸ਼ਬਦ ] ਪੰਜ ਸ਼ਬਦ ਪੰਜ ਵਾਜਿਆਂ ਦੋ-ਤੜ (ਤਾਰ ਅਤੇ ਤੰਦ ਦੇ ਵਾਜੋਂ), ਨ੍ਰਿਤ (ਚੰਮ ਦੇ ਮੜ੍ਹੇ ਹੋਏ ਵਾਜੇ), ਘਨ (ਧਾਤੂ ਦੇ ਛੈਣੇ ਘੰਟੇ ਆਦਿਕ), ਨਾਦ (ਘੜਾ, ਆਦਿ), ਸੁਸ਼ੋਰ (ਫ਼ੂਕ ਨਾਲ ਵਜਾਉਣ ਦੇ ਵਾਜੇ)। ੪ ਹੱਥਾਂ ਪੈਰਾਂ ਨਾਲ ਧਰਮ ਕਿਰਤ ਕਰਨੀ ਹੀ ਦੰਡਵਤ ਹੈ। ੪ ੫ ਹਿੰਦੂ ਮਤ ਅਨੁਸਾਰ ਕਿਸੇ ਦੇਵਤੇ ਦੀਆਂ ਚਾਰ, ਕਿਸੇ ਦੀਆਂ ਤਿੰਨ, ਕਿਸੇ ਦੀ ਅੱਧੀ, ਪਰੀਜ਼ਮਾ ਸਿੱਖ ਨਹੀਂ ਕਰਦੇ ਕਿੰਤੂ ਸਤਿਗੁਰੂ ਅਤੇ ਸਾਧ ਸੰਗਤਿ ਦੇ ਦਿਦਾਰ ਲਈ ਚਲ ਕੋ ਜਾਣਾ ਸਿੱਖਾਂ ਲਈ ਪਰੀਜ਼ਮਾ ਹੈ। ੬ ਪਸ਼ੂ ਅਤੋ ਰਤਨ ਰੂਪ ਸਾਮਗਰੀ ਨੂੰ ਅੱਗ ਵਿੱਚ ਨਿਰਾਰਥਕ ਭਸਮ ਕਰਨਾ ਸਿੱਖਾਂ ਦਾ ਯੱਗ ਨਹੀਂ; ਕਿੰਤੂ ਵਾਹਗੁਰੂ ਦਾ ਨਾਮ ਲੈ ਕੋ ਗੁਰੁਮੁਖਾਂ ਦੇ ਨਾਲ ਵੰਡ ਖਾਣਾ ਹੀ ਯੱਗ ਹੈ। ੭ ਐਸੇ ਹੀ ਗੁਰਸਿੱਖਾਂ ਦਾ ਏਕਾਗਰ ਮਨ ਹੋ ਕੇ ਸੁਖੁਪਤਿ ਅਵਸਥਾ ਵਿੱਚ ਹੋਣਾ ਹੀ ਮਹਾਨ ਸਮਾਧੀ ਹੈ, ਜਿਸ ਨੂੰ ਥਾਪ ਉਥਾਪਣ ਲਈ ਯੋਗ ਅਯਾਸੀ ਸਹਾਇਕਾਂ ਦੀ ਲੋੜ ਨਹੀਂ। ੮ ਵਰ ਸਰਾਪ ਦੇਣ ਦੀ ਸ਼ਕਤੀ ਹਾਸਿਲ ਕਰਨ ਦੀ ਆਸ਼ਾ ਅਤੇ ਪਾਖੰਡੀਆਂ ਦੇ ਵਰ ਸਰਾਪ ਦਾ ਵਿਸ਼ਵਾਸ, ਸਤਿਗੁਰੂ ਦੇ ਸਿੱਖ ਨਹੀਂ ਰੱਖਦੇ ਉਹ ਅਗਯਾਨ ਦੇ ਕਲੇਸ਼ਾਂ ਤੋਂ ਪਾਰ ਹੋ ਗਏ ਹਨ। ੯ ਜੋ ਪੰਡਿਤ ਹੋ ਕੇ, ਲੋਕਾਂ ਨੂੰ ਸਤ੍ਯ ਉਪਦੇਸ਼ ਨਹੀਂ ਦਿੰਦੇ ਅਤੇ ਸਿੱਖ ਧਰਮ ਦਾ ਪ੍ਚਾਰ ਨਹੀਂ ਕਰਦੋ ਉਹ ਗੁਰਮੁਖ ਪਦ ਦੇ ਅਧਿਕਾਰੀ ਨਹੀਂ। ੧੦ ਲੋਕਾਂ ਨੂੰ ਉਪਦੇਸ਼ ਕਰਨ ਤੋਂ ਪਹਿਲਾਂ ਆਪਣਾ ਅੰਦਰ ਸੋਧੀਏ। ੧੧ ਖਤ੍ਰੀ ਬ੍ਰਾਹਮਣ ਸੂਦ ਵੈਸ, ਉਪਦੇਸੁ ਚਹੁ ਵਰਨਾ ਕਉ ਸਾਝਾ॥ (ਸੂਹੀ ਮਹਲਾ ੫) ੪੦੧