ਗੁਰੁਮਤ ਮਾਰਤੰਡ (ਭਾਗ ਪਹਿਲਾ)
੪੦੫
ਸਮੁੰਦੇ ਸਿੱਖ ਨੇ ਗੁਰੂ ਅਰਜਨ ਜੀ ਪਾਸ ਅਰਦਾਸ ਕੀਤੀ ‘ਜੀ ਗ਼ਰੀਬ ਨਿਵਾਜ਼! ਸਨਮੁਖ ਕੌਨ ਹੈਨ ਤੇ ਵੇਮੁਖ ਕੌਨ ਹੈਨ?” ਬਚਨ ਹੋਇਆ—‘ਜੋ ਕਿਸੇ ਕੰਮ ਨੂੰ ਭੇਜੀਦਾ ਹੈ, ਜੇ ਕੰਮ ਕਰ ਆਂਵਦਾ ਹੈ, ਤਾਂ ਸਨਮੁਖ ਚਲਿਆ ਆਂਵਦਾ ਹੈ। ਜੇ ਕੰਮ ਵਿਗਾੜ ਆਂਵਦਾ ਹੈ, ਤਾਂ ਸਨਮੁਖ ਨਹੀਂ ਹੋ ਸਕਦਾ, ਤੈਸੇ ਜੇਹੜੇ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਹੈਨ, ਨਾਮ ਜਪਦੇ ਹੈਨ ਤੇ ਦਾਨ ਕਰਦੇ ਹੈਨ, ਸੋ ਵਾਹਗੁਰੂ ਦੇ ਸਨਮੁਖ ਹੋ ਜਾਣਗੇ। ਜੇ ਕਾਮ ਕਰੋਧ ਵਿੱਚ ਆਰਜਾ ਬੀਤਦੀ ਹੈ ਤਾਂ ਵੇਮੁਖ ਹੋ ਜਾਈਦਾ ਹੈ। ਭਾਈ ਸਮੁੰਦੇ ਅਰਦਾਸ ਕੀਤੀ—‘ਜੇ ਤੇਰੀ ਦਇਆ ਹੋਵੈ ਤਾਂ ਸਨਮੁਖ ਹੋਈਏ।' ਤਾਂ ਬਚਨ ਹੋਇਆ—ਜੇ ਸਿੱਖ ਸਨਮੁਖ ਹੁੰਦਾ ਹੈ, ਤਾਂ ਗੁਰੂ ਕੀ ਦਯਾ ਆਪੇ ਹੁੰਦੀ ਹੈ। ਗੁਰੂ ਨਾਨਕ ਪ੍ਰਕਾਸ਼ ਉੱਤਾਰਧ, ਅਧ੍ਯਾਯ ੪੩ ਮੈਤ੍ਰਿਯ ਕਰੁਨਾ ਦੂੰ ਲਖੋ, ਮੁਦਤਾ ਤੀਜੀ ਜਾਨ। 4 ਚਤੁਰ ਉਪੇਖ੍ਯਾ ਜਿਸ ਬਿਖੈ, ‘ਸਨਮੁਖ ਸੇ ਪਹਿਚਾਨ॥੨੬॥...[ਸਨਮੁਖ ] ਸੁਨਿ ਕੈ ਬੋਲੇ ਸ਼੍ਰੀ ਗੁਰ ਤਬਿ ਹੀ। ਮਨਮੁਖ ਕਰਮ ਤਜਹੁ ਜੇ ਸਭਿ ਹੀ॥੪੩॥ ਤਬਿ ਹੋਵਹਿ ਕੱਲ੍ਯਾਨ ਤੁਮਾਰਾ। ਬਹੁਰ ਨ ਪਾਵਹੁਗੇ ਸੰਸਾਰਾ॥ ਪ੍ਰਸ਼ਨ ਕੀਨ ਤਿਨ ਦੇ ਕਰ ਜੋਰੈ। “ਮਨਮੁਖ ਕਰਮ ਕਹਉ, ਜੋ ਛੋਰੈਂ॥੪੪॥ ਤਬਿ ਸ਼੍ਰੀ ਗੁਰ, ਸਗਰੀ ਬਿਧਿ ਬਰਨੀ। ‘ਰਿਦੇ ਈਰਖਾ ਸਭਿ ਸੋਂ ਕਰਨੀ। ਜਗਤ ਪਦਾਰਥ ਸੁਖ ਜੇ ਸਾਰੇ। ਸਭਿ ਕੇ ਮਿਟਿ ਕਰਿ ਹੋਹਿ ਹਮਾਰੇ॥੪੫॥ ਸਦਨ ਬਿਭੂਤਿ ਅਪਰ ਕੋ ਦੇਖੀ। ਪੀ ਪਾਵਹਿ ਰਿਦੇ ਵਿਸ਼ੇਖੀ। ਸਰਬ ਨਰਨ ਕੋ ਸ਼ੱਤ੍ਰੁ ਜਾਹਿ। ਸੰਗ ਨ ਕਿਸੇ ਭਲਾਈ ਠਾਨਹਿ॥੪੬॥ ਇਕ ਮਨਮੁਖ ਕੋ ਕਰਮ ਇਹ ਤ੍ਯਾਗਹੁ ਉਰ ਤੇ ਸੋਇ। ਦੂਸਰ ਹਉਮੈ ਮਨ ਕਰੈ ਸਭਿ ਸੌਂ ਨਿਰਦਯ ਹੋਇ॥੪੭॥ ੧ ਕਾਲੂ ਸਿੱਖ ਨੂੰ ਗੁਰੂ ਨਾਨਕ ਦੇਵ ਨੇ ‘ਸਨਮੁਖ ਸਿੱਖ ਦਾ ਲੱਛਣ ਕਥਨ ਕੀਤਾ, ਕਿ ਜਿਸ ਵਿੱਚ ਚਾਰ ਗੁਣ ਹੈਨ ਉਹ ਗੁਰੁਮੁਖ ਹੈ। ਮੈਤ੍ਰੀ- ਸਭ ਨਾਲ ਪ੍ਯਾਰ ਕਰਨਾ ਅਤੇ ਸਭ ਦੇ ਸੁਖ ਲਈ ਜਤਨ ਕਰਨਾ, ਕਰੁਣਾ— ਸਭ ਉਤੇ ਦਯਾ ਕਰਨੀ, ਅਤੇ ਪਰਾਏ ਦੁੱਖ ਤੋਂ ਦੁਖੀ ਹੋਣਾ,। ਮੁਦਿਤਾ—ਧਨ ਵਿਦ੍ਯਾ ਆਦਿਕ ਵਿੱਚ ਦੂਜੇ ਨੂੰ ਵੱਡਾ ਦੋਖ ਕੇ ਸੁੰਨ ਹੋਣਾ ਅਤੇ ਈਰਖਾ ਨਾ ਕਰਨੀ। ਉਪੇਖ੍ਯਾ—ਪਾਮਰ ਲੋਕ ਜੋ ਸ਼ੁਭ ਉਪਦੇਸ਼ ਨਹੀਂ ਸੁਣਨਾ ਚਾਹੁੰਦੇ ਅਤੇ ਜਿਨ੍ਹਾਂ ਦੀ ਸੰਗਤਿ ਤੋਂ ਵਿਕਾਰੀ ਹੋਣ ਦਾ ਡਰ ਹੈ, ਉਨ੍ਹਾਂ ਦਾ ਤ੍ਯਾਗ ਕਰਨਾ ਅਤੇ ਉਨ੍ਹਾਂ ਤੋਂ ਉਪਰਾਮ ਰਹਿਣਾ। ੨ ਭਗਤਾ ਓਹਰੀ ਨੇ ਪ੍ਰਸ਼ਨ ਕੀਤਾ ਕਿ ਮੁਕਤੀ ਕਿਨ੍ਹਾਂ ਕਰਮਾਂ ਦੇ ਕਰਨ ਤੋਂ ਹੁੰਦੀ ਹੈ? ਇਸ ਦੇ ਉੱਤਰ ਵਿੱਚ ਗੁਰੂ ਸਾਹਿਬ ਵਚਨ ਕਰਦੇ ਹਨ। - ਤੇ ਜਨਮ ਮਰਨ | ੪. ਮਨਮੁਖਾਂ ਦੇ ਕਰਮਾਂ ਦੀ ਕਥਾ। ਈਰਖਾ, ਹੰਕਾਰ, ਨਿੰਦਿਆ ਅਤੇ ਮਨਹਠ ਜਿਨ੍ਹਾਂ ਵਿੱਚ ਹਨ, ਉਹ ‘ਮਨਮੁਖ ਹਨ। ੫ ਮਨਮੁਖ ਚਾਹੁੰਦੇ ਹਨ ਕਿ ਸਭ ਦੇ ਸੁਖ ਅਤੇ ਪਦਾਰਥ ਮਿਟ ਕੇ, ਕੇਵਲ ਸਾਡੇ ਪਾਸ ਹੀ ਰਹਿਣ। ੬ ਪੀੜਾ | ੭ ਦਯਾ ਬਿਨਾ, ਬੇ-ਰਹਿਮ।