ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/466

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੪੦੬)

ਗੁਰੁਮਤ ਮਾਰਤੰਡ (ਭਾਗ ਪਹਿਲਾ)


ਜੇ ਨਿਜ ਤੇ ਘਟ ਦੇਖਹਿ ਤੇਈ। ਤਿਹ ਕੋ ਮਤਿ ਨਹਿਂ ਕੈਸੇ ਦੇਈ ਹਾਸੀ ਕਰੇਂ ਧਰੈਂ ਹੰਕਾਰਾ। “ਇਹੁ ਨਹਿਂ ਸਮ ਮਮ ਬੁਧਿ ਉਦਾਰਾ'॥੪੮॥ ਪੁਨ ਤੀਜੀ ਨਿੰਦਾ ਪਹਿਚਾਨ | ਤ੍ਯਾਗਿ ਦੀਜੀਏ ਕਬਿ ਨ ਬਖਾਨ। ਜੋ ਬਿਸ਼ੇਖ ਅਪਨੇ ਤੇ ਹੋਇ। ਤਿਹ ਕੀ ਉਸਤਤਿ ਕਰਹੈ ਕੋਇ॥੪੯॥ ਸੁਨਿ ਕਰਿ ਨਹੀਂ ਸਹਾਰਨੀ, ਜਰ ਬਰ ਤਿਹ ਤੇ ਜਾਇ। ਦੋ ਸੌ ਮੇਰੇ ਅਹੈ? ਇਸ ਬਿਧਿ ਨਿੰਦ ਅਲਾਇ॥੫੦॥ ਸਮ' ਸੋ ਗਰਬ ਅਯਾ ਧਰਿ ਹੀਂ ਉਹ ਨਰਕ੍ਯਾ? ਹੌਂਗੁਣ ਭਰਪੂਰਿ ਹੀਂ? ਚੌਥੀ ਹਠ ਬ੍ਰਿਤੀ ਅਸ ਜੋਇ। ਦੇ ਉਪਦੇਸ਼ ਨ ਮੰਨੇ ਕੋਇ॥੫੧॥ ਤੱਦਪਿ ਹਠ ਕਰਿ ਕਰਿ ਪੁਨ ਕਹਿਹੀਂ। ਚਤੁਰ ਕਰਮ ਮਨਮੁਖਿ ਕੇ ਅਹਿਹੀਂ। ਤਿਨ ਕੋ ਤ੍ਯਾਗ ਕਰਹੁ ਤੁਮ ਐਸੇ। ਸਿਸਰ ਬਿਖੈ ਤਰੁ ਪੱਤ੍ਰਨ ਜੈਸੇ॥੫੨॥ ਗੁਰੁ ਪ੍ਰਤਾਪ ਸੂਰਜ, ਰਾਸ਼ਿ ੩, ਅੰਸੂ ੬੪ ਸ਼੍ਰੀ ਮੁਖ ਤੇ ਸ਼ੁਭ ਜੁਗਤਿ ਬਖਾਨੀ। ਹੀਰਾ ਫਟਕ ਦੁ ਏਕ ਸਮਾਨੀ॥੨੪॥ ਹੀਰਾ ਨਿਜ ਪ੍ਰਕਾਸ਼ ਦਿਖਰਾਵੈ। ਸਰਬ ਰੰਗ ਕੇ ਉਪਰ ਛਾਵੈ। ਫਟਕ ਪ੍ਰਕਾਸ਼ ਪਰੈ ਨਹਿ ਕਾਹੂ। ਅੰਤਰ ਇਤੋ ਦੁਹਨਿ ਕੇ ਮਾਂਹੂ॥੨੫॥ ਤਿਮ ਗੁਰਮੁਖ ਕੀ ਕਰੋ ਪਛਾਨ। ਜਿਸ ਸੰਗਤਿ ਮਹਿ ਕਰਹਿਂ ਬਖਾਨ। ਤਿਸ ਕੋ ਤੇਜ ਸਭਿਨਿ ਪਰ ਛਾਵੈ। ਕ੍ਯੋਂਕਿ ਸਦਾ ਸੋ ਸਚੁ ਕਮਾਵੈ॥੨੬॥... ਜਿਮ ਚੰਦਨ ਬਾਵਨ ਤਰੁ ਸੀਤਲ | ਚਹੁਂ ਦਿਸ਼ਿ ਮਹਿਂ ਅਹਿ ਲਪਟੋਂ ਹੀ ਤਲ। ਤਉ ਨ ਸੀਤ ਤਜਿ ਬਿਖ ਕੋ ਲੇਤਿ। ਸਰਪਨ ਕੋ ਸੀਤਲੁ ਕਰਿ ਦੇਤਿ॥੩੧॥ ਤਿਮ ਗੁਰਮੁਖ ਜੇ ਧਸਹਿ ਕੁਸੰਗ। ਤਹਿਂ ਭੀ ਦੇਤਿ ਆਪਨੋ ਰੰਗ ਗੁਰਮੁਖ ਪੰਥ ਨਿਰਮਲ (ਖ਼ਾਲਿਸ) ਪੰਥ ਦਾ ਹੀ ਇਹ ਪੁਰਾਣਾ ਨਾਉਂ ਹੈ। ੧ ਪਰਾਏ ਗੁਣਾਂ ਵਿੱਚ ਦੋਸ਼ ਦੇਖਣਾ, ਹਸਦ, ਈਰਖਾ ੨ (ਹਠ ਦੋ ਪ੍ਰਕਾਰ ਦਾ] ਹਠਵਿੱਤੀ ਦੋ ਪ੍ਰਕਾਰ ਦੀ ਹੈ, ਇਕ ਤ੍ਯਾਗ ਯੋਗ੍ਯ ਹੈ, ਜਿਸ ਦਾ ਜ਼ਿਕਰ ਇਸ ਥਾਂ ਹੈ, ਦੂਜੀ ਹਠਵਿੱਤੀ ਗੁਰੁਮਤ ਦਾ ਨਿਯਮ ਰੂਪ ਧਾਰਣ ਯੋਗ੍ਯ ਹੈ, ਜਿਸ ਬਾਬਤ ਅਰਦਾਸ ਵਿੱਚ ਰੋਜ਼ ਸੁਣੀਦਾ ਹੈ—‘ਹਠੀਆਂ ਜਪੀਆਂ ਦੀ ਕਮਾਈ ਦਾ ਧ੍ਯਾਨ ਧਰ ਕੇ ਬੋਲੋ ਵਾਹਗੁਰੂ'—ਉੱਤਮ ਹਠਵਿੱਤੀ ਦਾ ਲੱਛਣ ਇਹ ਹੈ ਕਿ ਕਿਸੇ ਨਿਯਮ ਦਾ ਯਥਾਰਥ ਗ੍ਯਾਨ ਪ੍ਰਾਪਤ ਕਰ ਕੇ ਦ੍ਰਿੜ੍ਹ ਧਾਰਣਾ, ਅਰ ਅਗ੍ਯਾਨੀ ਅਥਵਾ ਅਯਾਈਆਂ ਦੇ ਕਥਨ ਪਰ, ਜਾਂ ਦੁੱਖ ਅਥਵਾ ਲੋਭ ਦੇਣ ਪੁਰ ਸਚੇ ਨਿਯਮ ਨੂੰ ਨਾ ਤ੍ਯਾਗਣਾ। ਇਸ ਹਠਵਿੱਤੀ ਦਾ ਪੂਰਾ ਗ੍ਯਾਨ, ਸਤਿਗੁਰੂ ਅਰਜਨ ਸਾਹਿਬ, ਗੁਰੂ ਤੇਗ ਬਹਾਦੁਰ ਸਾਹਿਬ, ਛੋਟੇ ਸਾਹਿਬਜ਼ਾਦੇ ਅਰ ਸਿੱਖ ਸ਼ਹੀਦਾਂ ਦੇ ਪ੍ਰਸੰਗਾਂ ਤੋਂ ਚੰਗੀ ਤਰ੍ਹਾਂ ਹੁੰਦਾ ਹੈ। ੩ ਆਪਣੀ ਗੱਲ ਹੀ ਮੁੱਖ ਰੱਖਦੇ ਹਨ। ੪ ਜਿਸ ਤਰ੍ਹਾਂ ਸ਼ਿਸ਼ਿਰ ਰੁੱਤ (ਮਾਘ-ਫੱਗਣ) ਵਿੱਚ ਬ੍ਰਿਛ ਆਪਣੇ ਪੱਤੇ ਤ੍ਯਾਗ ਦਿੰਦੇ ਹਨ। ੫ ਤੀਰਥ, ਮੂਲਾ, ਮੁਕੰਦਾ, ਨਿਹਾਲੂ ਨੂੰ ਗੁਰੂ ਅਰਜਨ ਸਾਹਿਬ ਦਾ ਉਪਦੇਸ਼ ੬ ਬਲੌਰ |