ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/468

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੪੦੮)

ਗੁਰੁਮਤ ਮਾਰਤੰਡ (ਭਾਗ ਪਹਿਲਾ)


ਕਬਿੱਤ-ਭਾਈ ਗੁਰਦਾਸ ਸਤਿਗੁਰ ਆਗਿਆ ਸਤਿ ਸਤਿ ਕਰਿ ਮਾਨੈ ਸਿਖ, ਆਗਿਆ ਤਾਹਿ ਸਕਲ ਸੰਸਾਰਹਿ ਹਿਤਾਵਈ। (੮੭) ਪੂਜਾ ਪ੍ਰਾਨ ਗਿਆਨ ਗੁਰ ਆਗਿਆਕਾਰੀ ਅਭਾਗ, ਆਰਮ ਅਵੇਸ ਪਰਮਾਤਮ ਨਿਧਾਨੀਐ॥੧੩੭॥ ਗੁਰੂ ਪ੍ਰਤਾਪ ਸੂਰਜ, ਰਾਸ਼ਿ ੧, ਅੰਸੂ ੧੧ ਸਤਿਗੁਰੁ ਅਰ ਪ੍ਰਭੁ ਜਥਾ ਰਜਾਇ। ਤਿਸ ਪਰ ਰਾਜੀ ਰਹਿਨੁ ਸਦਾਇ॥੨੫॥ ਮੁੱ ਧਰਮ ਸਿੱਖੀ ਕੋ ਏਹੀ। ਜੋ ਧਾਰਹਿ ਸਿਖ ਗੁਰੂ ਸਨੇਹੀ 1 ਜਿਮ ਪਤਿਤ ਇਸਤ੍ਰੀ ਲੱਛਨ। ਪਤਿ ਆਯਾ ਮਹਿ ਸੁਖੀ ਬਿੱਚਛਨ॥੧੬॥ ਪ੍ਰਭੁ ਆਗ੍ਯਾ ਮਹਿਂ ਤਥਾ ਸਦੀਵਾ 1 ਰਹੁ ਰਾਜ਼ੀ ਬਨਿ ਗੁਰਮੁਖ ‘ਜੀਵਾ! ... ਸਿਮਰਹੁ ਸਤਿ ਨਾਮੁ ਕਰਿ ਪ੍ਰੀਤਿ। ਤ੍ਯਾਗਹੁ ਤਨ ਹੰਤਾ ਇਮ ਨੀਤਿ। ਗੁਰੂ ਸਮੁੰਦ੍ਰ ਹੈ [੧੫੦] ਮਹਲਾ ੧, ਵਾਰ ਮਾਝ (੨੬) ਗੁਰੂ ਸਮੁੰਦੁ ਨਦੀ ਸਭਿ ਸਿਖੀ ਨਾਤੈ ਜਿਤੁ ਵਡਿਆਈ॥ [੧੦੪੩] ਮਾਰੂ ਮਹਲਾ ੧, ਸੋਲਹਾ (੨੨) ਸੇਵਹੁ ਸਤਿਗੁਰ ਸਮੁੰਦੁ ਅਥਾਹਾ॥ ਪਾਵਹੁ ਨਾਮੁ ਰਤਨੁ ਧਨੁ ਲਾਹਾ॥ ਗੁਰੂ ਸਰਾਫ਼ ਹੈ [੪੧੩] ਆਸਾ ਮਹਲਾ ੧, ਅਸਟਪਦੀ (੫) ਆਪੁ ਵੀਚਾਰੈ ਸੁ ਪਰਖੇ ਹੀਰਾ॥ ਏਕ ਦ੍ਰਿਸਟਿ ਤਾਰੇ ਗੁਰ ਪੂਰਾ॥... ਐਸਾ ਸਾਹੁ ਸਰਾਫੀ ਕਰੈ॥ ਸਾਚੀ ਨਦਰਿ ਏਕ ਲਿਵ ਤਰੈ॥੧॥ ਰਹਾਉ॥ [੮੮੦] ਰਾਮਕਲੀ ਮਹਲਾ ੪ (੧) ਰਤਨੁ ਜਵੇਹਰੁ ਲਾਲੁ ਹਰਿ ਨਾਮਾ ਗੁਰਿ ਕਾਢਿ ਤਲੀ ਦਿਖਲਾਇਆ॥ ਭਾਗਹੀਣ ਮਨਮੁਖਿ ਨਹੀ ਲੀਆ ਤ੍ਰਿਣ ਓਲੇ ਲਾਖੁ ਛਪਾਇਆ॥ ਗੁਰੂ ਸਾਹਿਬ ਦੇ ਚਿੱਤ੍ਰ (ਤਸਵੀਰਾਂ) ਗੁਰੂ ਸਾਹਿਬਾਨ ਦੇ ਜਿਤਨੇ ਚਿੱਤ੍ਰ ਵੇਖੀਦੇ ਹਨ, ਉਹ ਸਾਰੇ ਮਨ-ਕਲਪਿਤ ੧ ਜਿਸ ਸਿੰਘ ਨੇ ਜ਼ਿੰਦਗੀ ਗੁਰੂ ਨੂੰ ਅਰਪੀ ਹੈ, ਗੁਰੁਮਤ ਦਾ ਗ੍ਯਾਨ ਪਾ ਕੇ ਸਤਿਗੁਰੂ ਅੱਗੇ ਆਯਾ ਪਾਲਦਾ ਹੈ, ਉਸ ਦਾ ਆਤਮ ਮੰਡਲ ਵਿੱਚ ਦਖਲ ਹੋਂਦਾ ਹੈ ਅਤੇ ਉਹ ਬ੍ਰਹਮ ਯਾਨੀ ਪਦਵੀ ਪਾਉਂਦਾ ਹੈ। ੨. ਜੀਵੇ ਸਿੱਖ ਨੂੰ ਗੁਰੂ ਅੰਗਦ ਸਾਹਿਬ ਦਾ ਉਪਦੇਸ਼। ੩ ਨਾਮੁ ਮੁਕਤਿ ਲਈ ਅਤੇ ਧਨ ਭੋਗ ਵਾਸਤੇ, ਭਾਵ-ਸਤਿਗੁਰੂ ਮੋਖ ਭੋਗ ਦਾ ਦਾਤਾ ਹੈ।

ਸਿਰਲੇਖ ਲਿਖਤ