ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੬)

ਗੁਰੁਮਤ ਮਾਰਤੰਡ (ਭਾਗ ਪਹਿਲਾ)


੫. ਗੁਰੂ ਪ੍ਰਤਾਪ ਸੂਰਜ ਦੀ ਰੁੱਤ ੩ ਦੇ ਅੰਸੂ ੨੧ ਵਿੱਚ ਭਾਈ ਸੰਤੋਖ ਸਿੰਘ ਲਿਖਦਾ ਹੈ ਕਿ ਦਸਮੇਸ਼ ਨੇ ਆਖਿਆ: ‘ਸੋਫੀ ਧੁੰਮ ਪੰਥ ਨਹਿਂ ਰਾਖਨ।(੩੮)... ਯਾਂ ਤੋ ਸ੍ਰੀ ਮੁਖਬਾਕ ਉਚਾਰਾ। ਹੁਇ ਸੁੱਖੇ ਕੀ ਦੇਗ਼ ਉਦਾਰਾ | ਸਿੰਘ ਹੋਇ ਜਬਿ ਆਯੁਧ ਧਾਰੀ। ਮਾਦ ਚਾਹੀਯਤਿ ਅਨੰਦ ਮਝਾਰੀ॥੩੯॥ ਸਭਿ ਮਾਦਿਕਾਂ ਤੇ ਬਿਜ਼ੀਆਂ ਆਡੀ। ਕ੍ਯੋਂਕਿ ਮਹੇਸ਼ ਆਦਿ ਇਹ ਬਾਡੀ। (੪੦) ੬. ਰੁਤ ੬, ਅੰਸੂ ੪੪ ਵਿੱਚ ਪ੍ਰਸੰਗ ਹੈ ਕਿ ਦਸਮੇਸ਼ ਨੇ ਗੁਲਾਬੇ ਮਸੰਦ ਨੂੰ ਫੁਰਮਾਯਾ: ਸੁੱਖਾ ਮਿਰਚਾਂ ਆਨਿ ਉਦਾਰਾ॥੩੯॥... ਪਾਨ ਕਰੈਂ ਹੁਲਸੋਂ ਤਬਿ ਚੀਤਾ। (੪੦) ਮਾਨ ਸਿੰਘ ਕੇ ਬੋ ਕੁਛ ਪਾਲੇ। (੪੨) ਥੋਰਾ ਹੁਤੋ ਯਾਰ ਕਰ ਤਿਖਾ ਸਹਿਤ ਸੌ ਪੀਵਨ ਦਯੋ। ਕਯੋ | ਹੁਇ ਪ੍ਰਸੰਨ ਬਰਦੇਵਤਿ ਜੋਵੇਂ। ਪੰਥ ਖਾਲਸੇ ਮਹਿ ਤੁਮ ਹੋਵੈਂ॥੪੩॥ ਤੁਝ ਸਮ ਵੇਸ ਸੁਭਾਊ ਬਿਸਾਲੀ। ਨਾਮ ਨਿਹੰਗ ਅਨੇਕ ਅਕਾਲੀ। (੪੪) ੭. “ਵਿਮਲ ਬਿਬੇਕ ਵਾਰਧਿ' ਵਿੱਚ ਭਗਵਾਨ ਸਿੰਘ ਰਹਤਨਾਮੀਆ, ਚੈਨ ਪੁਰ ਭਭੂਆ ਤੋਂ ਖੱਤ੍ਰੀ ਸਿੰਘਾਂ ਦੇ ਘਰੋਂ ਪ੍ਰਾਪਤ ਹੋਏ ਰਹਤਨਾਮੇ ਦੇ ਵਾਕ ਲਿਖਦਾ ਹੈ: ਅਚੀਐ ਸੁੱਖਾ ਛੱਤਰਧਾਰ। ਰਨ ਮੇਂ ਜੂਝੈ ਅਪਰ ਅਪਾਰ। ਫੇਰ ਭਾਈ ਮਨੀ ਸਿੰਘ ਜੀ ਦਾ ਹਵਾਲਾ ਦੇ ਕੇ ਲਿਖਿਆ ਹੈ:

‘ਗੁਰੂ ਜੀ ਸਭ ਸੰਗਤ ਕੋ ਅੰਮ੍ਰਿਤ ਛਕਾ ਕਰ ਸ਼ਸਤ੍ਰ ਪਕੜਾ ੧ ਭੰਗ ਦੇ ਉੱਤਮ ਹੋਣ ਦੀ ਦਲੀਲ ਹੈ ਕਿ ਇਹ ਸ਼ਿਵ ਨੇ ਪਸੰਦ ਕੀਤੀ ਹੈ, ਸ਼ਿਵ ਨੇ ਤਾਂ ਭੰਗ ਨਾਲੋਂ ਹਲਾਹਲ ਅਧਿਕ ਪਸੰਦ ਕੀਤੀ ਹੈ। ੨ ਨਸ਼ਾ। ੩ ਭੰਗ। ੪ ਅਫ਼ੀਮ। ੫ ਇਸ ਕਥਾ ਤੋਂ ਸਿੱਧ ਕੀਤਾ ਹੈ ਕਿ ਨਿਹੰਗ ਪੰਥ ਦੀ ਨੀਂਹ ਸੁੱਖੇ ਤੋ ਰੱਖੀ ਗਈ ਹੈ।