ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/479

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰੁਮਤ ਮਾਰਤੰਡ (ਭਾਗ ਪਹਿਲਾ)

੪੧੯



ur) ਹੋਤੋ ਜਥੈ ਭੋਰ ਤਬੈ ਹੋਤ ਹੈ ਘਨੇਰੇ ਦੂਖ ਚੋਰਨ ਕੇ ਝੁੰਡ ਕੋ ਚਕੌਰਨ ਕੀ ਪਾਲ ਕੇ। ਹੋਤੋ ਜਬੈ ਚੰਦ੍ਰਮਾ ਅਕਾਸ਼ ਮੈਂ ਪ੍ਰਕਾਸ਼ ਤਬੇ, ਹੋਤ ਹੈਂ ਸੰਕੋਚ ਕੰਜ ਪੰਥ ਸ੍ਯਾਮਾਬਾਲ ਕੋ ਹੋਤ ਹੈ ਚਢਾਈ ਜਬੈ ਸੁਰਬੀਰ ਸਿੰਘਨ ਕੀ, ਤਬੈ ਭੂਮੀ ਹੀਯੋ ਹਾਲੇ ਦੁੱਜਨ ਕਰਾਲ ਕੋ ਹੋਤ ਹੈ ਸੁ ਪਾਠ ਜਬੈ ਗ੍ਰੰਥ ਮਹਾਰਾਜ ਜੂ ਕੋ, ਤਬੈ ਕਾਲੋ ਹੋਤੋ ਮੁਖ ਕਾਲ ਕਲਿ ਕਾਲ ਕੋ ਜੋੜੋ ਦੇਵ ਰਾਛਸ ਅਧੀਨ ਹੈ ਅਧੀਨ ਹੂੰ ਤੇ ਜਾਂਹਿ ਕੀ ਤ੍ਰਿਲੋਕੀ ਬੀਚ ਜਾਗਤੀ ਸੁ ਜੋਤ ਹੈ। ਕੇਸਰੀ ਨਿਹਾਲ ਜਾਂ ਕੇ ਨੋਕ ਹੂੰ ਧ੍ਯਾਨ ਧਾਰੇ, ਪਾਪ ਜੋ ਬਿਦਾਰੇ ਜਾਤ ਪੁੰਨ ਤੋ ਉਦੋਤ ਹੈ। ਭਾਨੁ ਸੋ ਪਧਾਰੇ ਜਹਾਂ ਟਾਰੇ ਅੰਧਕਾਰ ਕਲੂ ਭੂਲੇ ਹੂੰ ਨਿਹਾਰੇ ਤੇ ਕ੍ਰਿਤਾਂਤ ਦੁਖੀ ਰੋਤ ਹੈ। ਝਾਕੀ ਗੁਰੁ ਗ੍ਰੰਥ ਮਹਾਰਾਜ ਕੀ ਬਿਲੋਕੀ ਜਥੇ ਬਾਕੀ ਈਸ ਦੂਸਰੇ ਕੀ ਲਾਲਸਾ ਨ ਹੋਤ ਹੈ। ਗੁਰੂ ਗ੍ਰੰਥ ਸਾਹਿਬ ਦਾ ਅਦਬ ੪੧੯ ਜਿਵੇਂ ਸ਼ਾਹੀ ਫਰਮਾਨ ਦਾ ਸਨਮਾਨ ਦਰਬਾਰਾਂ ਵਿੱਚ ਰਾਜ ਕਰਮਚਾਰੀ ਅਤੇ ਪ੍ਰਜਾ ਦੇ ਲੋਕ ਕਰਦੇ ਹਨ, ਖਲੋ ਕੇ ਹੁਕਮ ਸੁਣਦੇ ਹਨ, ਬੈਂਡ ਅਤੇ ਤੋਪਾਂ ਦ੍ਵਾਰਾ ਸਲਾਮੀ ਹੋਂਦੀ ਹੈ, ਝੁਕ ਕੇ ਪ੍ਰਣਾਮ ਕੀਤੀ ਜਾਂਦੀ ਹੈ, ਤਿਵੇਂ ਗੁਰੂ ਆਯਾ ਰੂਪ ਗੁਰੂ ਗ੍ਰੰਥ ਸਾਹਿਬ ਦਾ ਅਦਬ ਕਰਨਾ ਸਿੱਖਾਂ ਦਾ ਕਰਤੱਵ ਹੈ। [ ਗੁਰੂ ਗ੍ਰੰਥ ਦਾ ਸਨਮਾਨ ਮੂਰਤਿ-ਪੂਜਾ ਨਹੀਂ] ਜੋ ਤਰਕਵਾਦੀ ਅਯਾਨੀ ਲੋਕ ਗੁਰੂ ਗ੍ਰੰਥ ਸਾਹਿਬ ਦੇ ਸਨਮਾਨ ਨੂੰ ਮੂਰਤਿ-ਪੂਜਾ ਕਲਪਦੇ ਹਨ, ਵਿਚਾਰਵਾਨ ਨਹੀਂ ਉਹ ਇਕ ਸਥਾਨ ਤੋਂ ਦੂਜੇ ਥਾਂ ਜਦ ਗੁਰੂ ਗ੍ਰੰਥ ਸਾਹਿਬ ਲੈ ਜਾਣਾ ਹੋਵੇ, ਚੰਦ ਸੀਸ ਉੱਪਰ ਜਾਂ ਸਵਾਰੀ 'ਤੇ ਸਨਮਾਨ ਨਾਲ ਸ਼ਬਦ ਪੜ੍ਹਦੇ ਅਤੇ ਚੌਰ ਕਰਦੇ ਲੈ ਜਾਣਾ ਚਾਹੀਏ ਕਈ ਸੱਜਣ ਰਸਤੇ ਵਿੱਚ ਸਵਾਰੀ ਦੇ ਅੱਗੇ ਜਲ ਛਿੜਕਦੇ ਜਾਂਦੇ ਹਨ, ਇਹ ਕੇਵਲ ਅਵਿਦ੍ਯਾ ਹੈ, ਕਿਉਂਕਿ ਕੁਛ ਬੂੰਦਾਂ ਛਿੜਕਨ ਤੋਂ ਗਰਦ ਨਹੀਂ ਦਬ ਸਕਦੀ।