(੧੮)
ਗੁਰੁਮਤ ਮਾਰਤੰਡ (ਭਾਗ ਪਹਿਲਾ)
ਉੱਪਰ ਲਿਖੇ ਵਾਕਾਂ ਦੇ ਮੁਕਾਬਲੇ ਅੱਗੇ ਲਿਖੇ ਵਾਕ ਪੜ੍ਹਨ ਤੋਂ ਪ੍ਰਗਟ ਹੋ ਜਾਵੇਗਾ ਕਿ ਸਿੱਖ ਧਰਮ ਵਿੱਚ ਨਸ਼ਿਆਂ ਦਾ ਸੇਵਨ ਨਿਸ਼ੇਧ ਕੀਤਾ ਗਿਆ ਹੈ: ਸਚੁ ਸਰਾ ਗੁੜ ਬਾਹਰਾ ਜਿਸੁ ਵਿਚਿ ਸਚਾ ਨਾਉ॥... ਤਾ ਮਨੁ ਖੀਵਾ ਜਾਣੀਐ ਜਾ ਮਹਲੀ ਪਾਏ ਥਾਉ॥੨॥ (ਸਿਰੀਰਾਗੁ ਮਃ ੧, ਪੰਨਾ ੧੫) ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ ਕਰਣੀ ਕਸੁ ਪਾਈਐ॥ ਭਾਠੀ ਭਵਨੁ ਪ੍ਰੇਮ ਕਾ ਪੋਚਾ ਇਤੁ ਰਸਿ ਅਮਿਉ ਚੁਆਈਐ॥੧॥... ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦਿ ਛੂਛੈ ਭਾਉ ਧਰੇ?॥ (ਆਸਾ ਮਃ ੧, ਪੰਨਾ ੩੬੦) ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ॥ (ਵਾਰ ਬਿਹਾਗੜਾ, ਮਰਦਾਨਾ, ਪੰਨਾ ੫੫੩) ਭਉ ਤੇਰਾ ਭਾਂਗ ਖਲੜੀ ਮੇਰਾ ਚੀਤੁ॥... ਤਉ ਦਰਸਨ ਕੀ ਕਰਉ ਸਮਾਇ॥ (ਤਿਲੰਗ ਮਃ ੧, ਪੰਨਾ ੭੨੧) ਗੋਯਾ ਨਿਗਾਰੇ ਯਾਰ ਕਿ ਮਖ਼ਸੂਰ ਗਸ਼ਤਹ ਏਮ ਕਿ ਖ਼ਾਹਸ਼ੇ ਮਯ ਰੰਗੀਨ ਪੁਰ ਅਸਰਾਰ ਮੇ ਕੁਨੇਮ (ਦੀਵਾਨਿ ਗੋਯਾ) ਅਮਲ ਕੋਈ ਖਾਏ ਨਹੀਂ, ਅਮਲ ਖਾਣਾ ਇਸ ਵਾਸਤੇ ਮਨ੍ਹਾਂ ਹੈ ਜੋ ਦੇਹ ਨੂੰ ਸੁਸਤੀ ਕਰਦਾ ਹੈ, ਸਿਮਰਨ ਤੇ ਦੁਨੀਆਂ ਦੀ ਕਿਰਤ ਸੇ ਫੇਰ ਰੱਖਦਾ ਹੈ ਅਰੁ ਬਦ-ਅਮਲਾਂ ਨੂੰ ਦੌੜਾਉਂਦਾ ਹੈ, ਸਵਾਦਾਂ ਨੂੰ ਚਾਂਹਦਾ ਹੈ, ਸਵਾਦ ਕਰ ਕੈ ਬਦ-ਅਮਲ ਪੈਂਦੇ ਹਨ। (੧੧) ਲੋਕ ਰੀਤਿ ਅਤੇ ਗੁਰਮਤਿ: (ਪ੍ਰੇਮ ਸੁਮਾਰਗ) ਸਗਨ, ੇਸਾਹਾ ਸੋਧਣਾ, ਗੜ੍ਹਣ, “ਹ ਪੂਜਾ, “ਮੁਹੂਰਤ ਅਤੇ ਵਿਆਹਾਂ 'ਤੇ ਗੰਦੀਆਂ ਗਾਲ੍ਹਾਂ, ਫਜ਼ੂਲ ਖਰਚ ਆਦਿਕ ਸਾਰੇ ਕਰਮ ਸਤਿਗੁਰਾਂ ਦੀ ਕਥਾ ਨਾਲ ਜੋੜ ਕੇ ਗੁਰੂਸਿੱਖਾਂ ਨੂੰ ਗੁਮਰਾਹ ਕਰਨ ਦਾ ਪੂਰਾ ਯਤਨ ਕੀਤਾ ਗਿਆ ਹੈ। ੧ ਸਗਨ ਗੁਰੂ ਵਿਲਾਸ ਪਾਤਿਸ਼ਾਹੀ ੬ ਦੇ ਅਧ੍ਯਾਯ ੫ ਵਿੱਚ ਪਾਠ ਹੈ: ਗੁਰੁ ਅਰਜਨ ਮਨ ਹਰਖ ਸੁ ਧਾਰੇ। ... ਸਾਭ ਘੜੀ ਦਿਨ ਚੜੈ ਨਿਹਾਰੋ। ਝੋਲੀ ਸਗਨ ਤਬੈ ਤੁਮ ਧਾਰੋ।(੭੭)