ਗੁਰੁਮਤ ਮਾਰਤੰਡ (ਭਾਗ ਪਹਿਲਾ)
(੧੯)
੨ ਸਾਹਾ ਰਤਨਮਾਲ : ੩ ਗ੍ਰਹਣ ਸ੍ਰੀ ਗੁਰੁ ਦਿਜ ਕੋ ਕਹਾ ਸੁਨਾਏ। ਸੋਧਹੁ ਸਾਹਾ ਅਬੈ ਬਨਾਏ। (੧੦੧) ਗ੍ਰਹਣ ਬੇਲ ਪੂਜਾ ਜਪੇ ਹੋਮ ਤਰਪਣ ਇਸਨਾਨ। ਛੁਟੇ ਗ੍ਰਹਣ ਦੇ ਦਾਨ ਮਮ ਸਿੱਖ ਭਲਾਈ ਜਾਨ | (੧੯) ਗੁਰੁ ਪ੍ਰਤਾਪ ਸੂਰਜ ਦੀ ਰਾਸ਼ਿ ੬, ਅੰਸੂ ੧੮ ਵਿੱਚ ਪਾਠ ਹੈ—ਬੀਬੀ ਵੀਰੋ ਜੀ ਦੇ ਵਿਆਹ ਸਮੇਂ ਦਾ ਪ੍ਰਸੰਗ : ੪ ਗਹ ਪੂਜਾ ਗਣਪਤਿ ਨੌ ਹ ਕੋ ਪੂਜਵਾਇ। ਅਗਨਿ ਕਰੀ ਅਭਿਸੇਚਨ ਗਾਇ॥੪॥ ਗੁਰੂ ਪ੍ਰਤਾਪ ਸੂਰਜ ਦੀ ਰੁਤ ੧, ਅੰਸੂ ੧੩ ਵਿੱਚ ਦਸਮੇਸ਼ ਦਾ ਸ੍ਰੀ ਜੀਤੋ ਜੀ ਨਾਲ ਵਿਆਹ ਹੋਣ ਸਮੇਂ ਲਿਖਿਆ ਹੈ : ਪੂਜਤਿ ਨਵ ਗ੍ਰਿਹ ਗਣਪਤਿ ਸਾਥ ॥ ਕਹੇਂ ਨ੍ਰਿਤ ਠਾਨਹਿਂ ਗੁਰੂ ਨਾਥ। ਪੁਨ ਬੇਦੀ ਮਹਿ ਰਾਖਿ ਹੁਤਾਸਨ | ਭਾਰਤਿਸਰਪੀ ਕੀਨਿ ਪ੍ਰਕਾਸ਼ਨਿ॥੨੭॥ ੫ ਮਹੂਰਤ ਤੀਜੇ ਸਤਿਗੁਰਾਂ ਵਲੋਂ ਇਹ ਹੁਕਮ ਦੱਸਿਆ ਗਿਆ ਹੈ— ਬੋਲਣਾ ਗੁਰੂ ਅਮਰਦਾਸ ਕਾ : ਜਰਮਤੇ ‘ਐਤਵਾਰ ਕਿਤੇਜਾਣਾਹੋਵੇਤਾਂਪਾਨਖਾਵਣੇ। ਸੋਮਵਾਰ ਦਰਪਣ ਦੇਖ ਕੇ ਤੁਰਨਾ । ਮੰਗਲਵਾਰ ਲੌਂਗ ਖਾਵਣੇ। ਬੁਧਵਾਰ ਮਧੂ ਖਾਵਣਾ। ਵੀਰਵਾਰ ਦਹੀਂ ਖਾਣਾ। ਸ਼ੁਕਰਵਾਰ ਰੋਟੀ ਰਾਈ ਖਾਇ ਜਾਵਣਾ। ਛਨਿੱਛਰ ਵਾਰ ਕਿਤੇ ਜਾਣਾ ਹੋਵੇ ਤਾਂ ਸੀਂਧਾ ਲੂਣ ਖਾਇ ਜਾਣਾ। ਕੇਸੀਂ ਇਸ਼ਨਾਨ ਐਤਵਾਰ ਕੇਸੀ ਨ੍ਹਾਵੈ ਤਿਸ ਕੀ ਉਮਰ ਘਟ ਜਾਇ ਸੋਮਵਾਰ ਨਾਵੈ ਤਾਂ ਹੋਇ ਮੰਗਲਵਾਰ ਕੇਸੀ ਨਾਵੈ ਤਾਂ ਜਹਮਤ ਭੀ ਹੋਇ ਤੇ ਦਾਰੂ ਨਾ ਮਿਲੇ ਬੁੱਧਵਾਰ ਨ੍ਹਾਵੇ ਤਾਂ ਦੌਲਤ ਬਹੁਤ ਹੋਵੇ | ਵੀਰਵਾਰ ਕੇਸੀਂ ਨ੍ਹਾਵੇਂ ਤਾਂ ਨੁਕਸਾਨ ਬਹੁਤ ਹੋਇ | ... ਸ਼ਸਤ੍ਰ ਧਾਰਣ ਦਾ ਮੁਹੂਰਤ ਇਹ ਲਿਖਿਆ ਹੈ— ਪੁਨਰ ਵਸੂ ਮੁਖ ਨਖਤ੍ਰ ਅਰੁ ਹਸਤ ਚਿਤ੍ਰ ਪਹਿਚਾਨ ਰੋਹਣਿ ਮ੍ਰਿਗ ਸਿਰ ਤਿਉਂ ਸੁਮਤਿ ਨਖਤ੍ਰ ਵਿਸਾਖਾ ਮਾਨ। ਅਨੁਰਾਧਾ ਜੋਟਾ ਕਹੀ ਉ ਫਲਗੁਨਿ ਜਾਨ। ਉਤ੍ਰ ਭਾਦ੍ਰ ਪਦਾ ਬਹੁਰ ਉਤ੍ਰਾ ਖਾੜਾ ਪ੍ਰਮਾਨ।