ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰੁਮਤ ਮਾਰਤੰਡ (ਭਾਗ ਪਹਿਲਾ)

(੨੭)


ਗੁਰੁ ਵਿਲਾਸ ਪਾਤਸ਼ਾਹੀ ੬, ਅਧ੍ਯਾਯ ੮ ਇਸੇ ਦੀ ਪੁਸ਼ਟੀ ਦਸਵੇਂ ਅਧ੍ਯਾਯ ਦੇ ਦਸਵੇਂ ਅੰਗ ਵਿੱਚ ਹੈ, ਗੁਰੂ ਹਰਿਗੋਬਿੰਦ ਸਾਹਿਬ ਨੇ ਕਲਹ ਨੂੰ ਹੁਕਮ ਦਿੱਤਾ ਕਿ ਸ਼ਾਹਜਹਾਂ ਦੇ ਦਿਲ ਵਿੱਚ ਵਸੇ ਜਿਸ ਤੋਂ ਯੁੱਧ ਹੋਵੇ : ਸ੍ਰੀ ਮੁਖ ਕਹਿੰ, ਬਾਸਾ ਕਰੋ, ਸ਼ਾਹਜਹਾਂ ਰਿਦ ਜਾਹਿ ਬਿਰੋਧ ਬਸੈ ਸੁਇ ਕਾਜ ਕਰੋ, ਤੁਹਿ ਜੁੱਧ ਜਾਇ ॥੮੧੬॥ ਅੰਘਾਂਉ ॥੮੧੭॥ ਦਸਮ ਪਾਤਸ਼ਾਹ ਦੇ ਗੁਰੂ ਵਿਲਾਸ ਦੇ ਪੰਜਵੇਂ ਅਧ੍ਯਾਯ ਵਿੱਚ ਲਿਖਿਆ ਹੈ ਕਿ ਭੀਮ ਚੰਦ ਗੁਰੂ ਦਾ ਸਿੱਖ ਬਣਨਾ ਚਾਹੁੰਦਾ ਸੀ : ਤਬ ਤਾਂ ਕੇ ਮਨ ਮੈਂ ਯੌ ਆਈ। ਹਮਹੂੰ ਇਨ ਸਿੱਖ ਹੂਜੈ ਧਾਈ॥੨੬੭॥ ਇਸ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੋਚਿਆ : ਜੋ ਇਹ ਭਯੋ ਸਿੱਖ ਨਿਜ ਆਈ। ਤੌ ਕਰਿਹੇ ਕਾ ਸੰਗ ਲਰਾਈ॥੨੭॥ ਤਾਂ ਤੋ ਕਛੂ ਜਤਨ ਅਬ ਕੀਜੈ। ਨਿਸ਼ਚਾ ਯਦਿ ਫੇਰ ਕਰ ਦੀਜੈ। (੨੭੧) ਗੁਰੁ ਵਿਲਾਸ ਪਾਤਿਸ਼ਾਹੀ ੧੦ਵੀਂ ਦੇ ਅਧ੍ਯਾਯ ੨੯ ਵਿੱਚ ਭਾਈ ਸੁੱਖਾ ਸਿੰਘ ਲਿਖਦਾ ਹੈ : ਬੂਕ ਤਾਸੁ ਜਨਨੀ ਕਹਿ ਹੋਈ | ਬੇਰੁ ਨ ਲਏ ਤਾਭ ਕਾ ਸੋਈ। ਤਾਤ ਪਿਤਾ ਕੋ ਮਾਰਨ ਵਾਰੋ ਹਾਜ਼ਰ ਆਗੈ ਹੋਇ ਨਿਹਾਰੋ ॥੨੧॥ ਇਸੇ ਸੰਬੰਧ ਵਿੱਚ ਭਾਈ ਸੰਤੋਖ ਸਿੰਘ ਲਿਖਦਾ ਹੈ, ਦੇਖੋ ਗੁਰੁ ਪ੍ਰਤਾਪ ਸੂਰਜ ਦਾ ਐਨ ੨, ਅੰਸੂ ੧੭ : ਪੁੱਤ੍ਰ ਪਠਾਨ ਤਬੈ ਚਲਿ ਆਯੋ। ਕਰਿ ਸਲਾਮ ਕੋ ਸੀਸ ਨਿਵਾਯੋ॥੧੨॥ ਕੌਨ ਨਾਮ ਹੈ ਪਿਤਾ ਪਿਤਾਮਾ ?... ਸੁਨਿ ਪਠਾਨ ਕੋ ਪੂਤ ਉਚਾਰਾ | ਹੁਤੋ ਪੈਂਦ ਖਾਂ ਦਾਦ ਹਮਾਰਾ॥੧੫॥