ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰੁਮਤ ਮਾਰਤੰਡ (ਭਾਗ ਪਹਿਲਾ)

(੨੯)


ਉੱਤੇ ਲਿਖੇ ਪ੍ਰਸੰਗਾਂ ਰਾਹੀਂ ਦੋਹਾਂ ਲੇਖਕਾਂ ਨੇ ਪਠਾਣ ਨੂੰ ਉਕਸਾ ਕੇ ਸ੍ਰੀ ਗੋਬਿੰਦ ਸਿੰਘ ਸਾਹਿਬ 'ਤੇ ਖ਼ੁਦਕਸ਼ੀ ਦਾ ਕਲੰਕ ਲਾਇਆ ਹੈ। ਅਸਾਡੇ ਵਿੱਚ ਵਿਚਾਰ ਸ਼ਕਤਿ ਬਹੁਤ ਘੱਟ ਹੈ, ਬਿਨਾਂ ਸਿਧਾਂਤ ਸੋਚੇ ਹੀ ਤੁੱਛ ਬਾਤ 'ਤੇ ਵਿਤੰਡਾਵਾਦ ਕਰਨ ਲੱਗ ਜਾਨੇ ਹਾਂ। ਕੁਛ ਸਮਾਂ ਹੋਇਆ ਕਿ “ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ" ਨੇ ਕਿਸੇ ਵਿਦੇਸ਼ ਗਏ ਸਿੱਖ ਦੇ ਪ੍ਰਸ਼ਨ ਦਾ ਉੱਤਰ ਦੇਂਦੇ ਹੋਏ ਰਾਇ ਦਿੱਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਦਾ ਸਿੰਘਾਸਨ ਉੱਚਾ ਰੱਖ ਕੇ ਗੁਰਦੁਆਰਾ ਬਣਾਨਾ ਅਤੇ ਕੁਰਸੀਆਂ 'ਤੇ ਬੈਠਣਾ ਨਾ ਮੁਨਾਸਿਬ ਨਹੀਂ, ਇਸ ਸੰਬੰਧ ਵਿੱਚ ਹੱਦੋਂ ਵਧ ਕੇ ਵਿਰੋਧ ਹੋਇਆ, ਪਰ ਕਿਸੇ ਨੇ ਇਹ ਵਿਚਾਰ ਨਹੀਂ ਕੀਤਾ ਕਿ ਇਸ ਵਿੱਚ ਸਿੱਖ ਧਰਮ ਦੇ ਕਿਸ ਨਿਯਮ ਦਾ ਭੰਗ ਹੁੰਦਾ ਹੈ, ਗੁਰੂ ਗ੍ਰੰਥ ਸਾਹਿਬ ਦਾ ਪੂਰਾ ਅਦਬ ਰੱਖ ਕੇ ਕੋਈ ਨਿਸ਼ਚਤ ਨਿੰਦਿਤ ਨਹੀਂ। ਕਿਸੇ ਸਮੇਂ ਮਹਾਰਾਜਿਆਂ ਅਤੇ ਬਾਦਸ਼ਾਹਾਂ ਦੇ ਦਰਬਾਰ ਵਿੱਚ ਲੋਕ ਖਲੋਤੇ ਰਹਿੰਦੇ ਸਨ, ਪਰ ਸਮੇਂ ਦੇ ਫੇਰ ਨਾਲ ਮਾਮੂਲੀ ਆਦਮੀਆਂ ਨੂੰ ਭੀ ਬੈਠਣ ਦਾ ਅਧਿਕਾਰ ਮਿਲ ਗਿਆ ਹੈ। ਗੁਰੂ ਸਾਹਿਬਾਂ ਨੇ ਪ੍ਰਚਾਰਕਾਂ ਨੂੰ ਆਪ ਮੰਜੀਆਂ ਬਖ਼ਸ਼ੀਆਂ, ਦਸਮੇਸ਼ ਨੇ ਪੰਜ ਪਿਆਰਿਆਂ ਅੱਗੇ ਖਲੋ ਕੇ ਅੰਮ੍ਰਿਤ ਛਕਿਆ ਅਤੇ ਚਮਕੌਰ ਵਿੱਚ ਗੁਰਤਾ ਅਰਪਨ ਕੀਤੀ। ਉੱਪਰ ਦੱਸੇ ਨਿਯਮਾਂ ਨੂੰ ਮੁੱਖ ਰੱਖ ਕੇ ਸਮੇਂ ਸਮੇਂ ਸਿਰ, ਸਿੱਖ ਧਰਮ ਸੰਬੰਧੀ ਪੁਸਤਕਾਂ ਵਿੱਚੋਂ ਜੋ ਵਚਨ ਮੈਂ ਸੰਚਯ ਕਰਦਾ ਰਹਿਆ ਹਾਂ, ਉਨ੍ਹਾਂ ਨੂੰ ਇਸ ‘ਗੁਰੁਮਤ ਮਾਰਤੰਡ” ਵਿੱਚ ਇਕੱਤ੍ਰ ਕਰ ਕੇ ਯਾਖਯਾ ਸਹਿਤ ਆਪ ਦੀ ਭੇਟਾ ਕਰਦਾ ਹਾਂ, ਭਰੋਸਾ ਹੈ ਕਿ ਆਪ ਇਸ ਤੁੱਛ ਸੇਵਾ ਨੂੰ ਅੰਗੀਕਾਰ ਕਰਦੇ ਹੋਏ ਮੇਰੀਆਂ ਭੁੱਲਾਂ ਨੂੰ ਛਿਮਾ ਕਰੋਗੇ। ਵਿਸ਼ੇਸ਼ ਭਵਨ ਨਾਭਾ ਨਵੰਬਰ ੧੯੩੮ ਗੁਰੂ-ਪੰਥ ਦਾ ਸੇਵਕਕਾਨ੍ਹ ਸਿੰਘ ਨਾਭਾ ਨਿਵਾਸੀ ੧ ਜੋ ਗੁਰੂ ਅਰਜਨ ਦੇਵ ਜੀ ਹਰਿਮੰਦਿਰ ਆਪ ਨਾ ਬਣਾ ਜਾਂਦੇ, ਤਾਂ ਉੱਪਰਲੀ ਛੱਤ ਅਤੇ ਗੈਲਰੀਆਂ ਵਿੱਚ ਬੈਠਣ ਵਾਲਿਆਂ ਦੀ ਕਪਾਲ ਕ੍ਰਿਯਾ, ਬਿਨਾਂ ਸੰਸੇ ਹੋ ਜਾਂਦੀ।