ਗੁਰੁਮਤ ਮਾਰਤੰਡ (ਭਾਗ ਪਹਿਲਾ)
੩
ਜਿਸ ਕੀ ਓਟ ਤਿਸੈ ਕੀ ਆਸਾ॥ ਦੁਖੁ ਸੁਖੁ ਹਮਰਾ ਤਿਸ ਹੀ ਪਾਸਾ॥ ਰਾਖਿ ਲੀਨੋ ਸਭੁ ਜਨ ਕਾ ਪੜਦਾ॥ ਨਾਨਕੁ ਤਿਸ ਕੀ ਉਸਤਤਿ ਕਰਦਾ॥੪॥ [੧੩੬੮] ਸਲੋਕ-ਕਬੀਰ ਕਬੀਰ ਸਾਤ ਸਮੁੰਦਹਿ ਮਸੁ ਕਰਉ, ਕਲਮ ਕਰਉ ਬਨਰਾਇ॥ ਬਸੁਧਾ ਕਾਗਦੁ ਜਉ ਕਰਉ ਹਰਿ ਜਸੁ ਲਿਖਨੁ ਨ ਜਾਇ॥੮੧॥ [ਪੰਨਾ ੪੬] ਪਾਤਸ਼ਾਹੀ ੧੦, ਬਚਿੱਤ੍ਰ ਨਾਟਕ, ਅ: ੧ ਕਾਗਦ ਦੀਪ ਸਭੇ ਕਰਿ ਕੈ, ਅਰੁ ਸਾਤ ਸਮੁੰਦ੍ਰ ਕੀ ਮਸੁ ਕੈ ਹੋ॥ ਕਾਫ ਬਨਾਸਪਤੀ ਸਗਰੀ, ਲਿਖਬੇ ਰੁ ਕੇ ਲੇਖਨ ਕਾਜ ਬਨੈ ਹੋ॥ ਸਾਰਸੂਤੀ घवडा ਕਰਿ ਕੇ, ਜੁਗਿ ਕੋਟਿ ਗਨੇਸਿ ਕੇ ਹਾਥ ਲਿਖੇ ਹੋ ਕਾਲ ਕ੍ਰਿਪਾਨ ਬਿਨਾ ਬਿਨਤੀ, t ਨ ਤਊ ਤੁਮ ਕੌ ਪ੍ਰਭ! ਨੈਕ ਰਿਝੈ ਹੋ॥੧੦੧॥ ਕਬਿੱਤ ਭਾਈ ਗੁਰੁਦਾਸ १० ਜਾ ਕੇ ਅਨਿਕ ਫਨੰਗ ਵਨਗ ਭਾਰ ਧਰਨਿ ਧਾਰੀ, ੧ ਜੋ ਦੋਸ਼ ਅਤੇ ਅਪਰਾਧਾਂ ਨੂੰ ਨਜ਼ਰ ਵਿੱਚ ਨਹੀਂ ਲਿਆਉਂਦਾ। ੨ ਸੱਤ ਸਮੁੰਦਰਾਂ ਦੀ ਸਿਆਹੀ। ੩ ਸਾਰੀ ਵਨਸਪਤੀ ਕਲਮ। ੪ ਸਾਰੀ ਪ੍ਰਿਥਵੀ ਕਾਗਜ਼ ੫ ਦੀਪ। ਭਾਗਵਤ ਆਦਿ ਪੁਰਾਣਾਂ ਵਿੱਚ ਸਮੁੰਦਰ ਤੋਂ ਘਿਰੋ ਹੋਏ ਸੱਤ ਦੀਪ ਇਹ ਲਿਖੇ [ਸੱਤ ਦੀਪ] ਹਨ—ਜੰਬੂ, ਪਲਰ, ਸ਼ਾਲਮਲੀ, ਕੁਸ਼, ਜ਼ੋਰ, ਸਾਕ, ਪੁਸ਼ਕਰ। ੬ ਸਿਆਹੀ। ਰੋਸ਼ਨਾਈ ਸੱਤ ਸੁਮੰਦਰਾਂ ਦੀ। ਸੱਤ ਸਮੁੰਦਰ ਪੁਰਾਣਾਂ ਵਿੱਚ ਇਹ [ ਸੱਤ ਸਮੁੰਦਰ ਲਿਖੇ ਹਨ—ਦੁੱਧ ਦਾ, ਦਹੀਂ ਦਾ, ਘੀ ਦਾ, ਇੱਖ (ਗੰਨੇ) ਦੇ ਰਸ ਦਾ, ਸ਼ਹਿਦ ਦਾ, ਮਿੱਠੇ ਪਾਣੀ ਦਾ, ਖਾਰੇ ਪਾਣੀ ਦਾ ੭ ਕਲਮ, ਲੇਖਣੀ। ੮ ਪੁਰਾਣਾਂ ਵਿੱਚ ਗਣੇਸ਼ ਬਹੁਤ ਛੇਤੀ ਲਿਖਣ ਵਾਲਾ ਮੰਨਿਆ ਹੈ। ਆਖਦੇ ਹਨ ਕਿ ਸਰਸ੍ਵਤੀ ਦੇ ਮੂੰਹੋਂ ਨਿਕਲੇ ਵਚਨ ਬਿਨਾਂ ਰੁਕਾਵਟ ਗਣੇਸ਼ ਲਿਖ ਲੈਂਦਾ ਹੈ। ੯ ਕਾਲ ਰੂਪ ਹੈ ਜਿਸ ਦੀ ਤਲਵਾਰ, ਭਾਵ-ਕਾਲ ਦਾ ਭੀ ਕਾਲ। ੧੦ ਭਾਈ ਗੁਰੁਦਾਸ ਜੀ ਸਤਿਗੁਰੂ ਦੇ ਸੱਚੇ ਸਿੱਖ, ਬੀਬੀ ਭਾਨੀ ਜੀ ਦੇ ਨੇੜਿਓਂ ਭਾਈ ਸਨ। ਇਨ੍ਹਾਂ ਨੇ ਚੌਥੇ ਸਤਿਗੁਰਾਂ ਤੋਂ ਸੰਮਤ ੧੬੩੬ ਵਿੱਚ ਸਿੱਖ ਧਰਮ ਧਾਰਣ ਕੀਤਾ, ਅਰ ਗੁਰਬਾਣੀ ਦਾ ਵਿਸ਼ੇਸ਼ ਸਿਧਾਂਤ ਪੰਜਵੇਂ ਸਤਿਗੁਰਾਂ ਤੋਂ ਸਮਝਿਆ, ਅਰ ਸਿੱਖ ਮੱਤ ਦੇ ਪ੍ਰਚਾਰਕ ਹੋ ਕੇ ਧਰਮ ਦੇ ਨਿਯਮ ਚੰਗੀ ਤਰ੍ਹਾਂ ਫੈਲਾਏ। ਅੰਮ੍ਰਿਤਸਰ, ਲਾਹੌਰ, ਆਗਰਾ, ਕਾਂਸ਼ੀ ਆਦਿਕ ਅਸਥਾਨਾਂ ਵਿੱਚ ਸਿੱਖ ਧਰਮ ਦਾ ਉੱਤਮ ਪ੍ਚਾਰ ਕਰਦੇ ਰਹੇ। ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੋ ਗੁਰੂ ਅਰਜਨ ਦੇਵ ਜੀ ਨੇ ਲਿਖਵਾਇਆ, ਉਹ ਇਨ੍ਹਾਂ ਦੀ ਕਲਮ ਤੋਂ ਹੀ ਲਿਖਿਆ ਗਿਆ ਹੈ। ਭਾਈ ਸਾਹਿਬ ਦੀ ਬਾਣੀ ਅਤਿ ਮਨੋਹਰ ਸਿੱਖ ਧਰਮ ਦੇ ਨਿਯਮਾਂ ਦਾ ਭੰਡਾਰ ਹੈ। ਇਹ ਆਖਣਾ ਕੁਝ ਅਤਿ ਉਕਤਿ ਨਹੀਂ ਹੋਊ ਕਿ ਸਿੱਖੀ ਦਾ ਰਹਿਤਨਾਮਾ ਭਾਈ ਸਾਹਿਬ ਦੀ ਬਾਣੀ ਤੋਂ ਵੱਧ ਥੋ ਕੋਈ ਨਹੀਂ। ਸ੍ਰੀ ਗੁਰੂ ਅਰਜਨ ਸਾਹਿਬ ਦਾ ਬਚਨ ਹੈ ਕਿ ਭਾਈ ਗੁਰਦਾਸ ਦੀ ਬਾਣੀ ਪੜ੍ਹਨ ਤੋਂ ਸਿੱਖੀ ਪ੍ਰਾਪਤ ਹੁੰਦੀ ਹੈ, ਅਰ ਇਹ ਬਾਣੀ ਗੁਰਬਾਣੀ ਦੀ ਟਿੱਪਣੀ ਹੈ। ਸ੍ਰੀ ਮਾਨ ਭਾਈ ਗੁਰੁਦਾਸ ਜੀ ਦਾ ਛੇਵੇਂ ਸਤਿਗੁਰਾਂ ਦੇ ਸਮੇਂ ਭਾਦੋਂ ਸੁਦੀ [ ਗੁਰੁਦਾਸ ਭਾਈ] ੮ ਸੰਮਤ ੧੬੯੪ ਨੂੰ ਗੋਇੰਦਵਾਲ ਦੇਹਾਂਤ ਹੋ ਗਿਆ।