ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੮)

ਗੁਰੁਮਤ ਮਾਰਤੰਡ (ਭਾਗ ਪਹਿਲਾ)


੭. ਉੱਦਮ

ਸਿੱਖ ਮੱਤ ਵਿੱਚ ਉੱਦਮ (ਪੁਰੁਸ਼ਾਰਥ) ਦੀ ਭਾਰੀ ਮਹਿਮਾ ਹੈ । ਜੋ ਧਰਮ ਕਿਰਤ ਨਾਲ ਨਿਰਵਾਹ ਨਹੀਂ ਕਰਦੇ ਅਤੇ ਆਲਸੀ ਹੋ ਕੇ ਜੀਵਨ ਬਿਤਾਉਂਦੇ ਹਨ, ਉਹ ਸਿੱਖ ਧਰਮ ਦੇ ਨਿਯਮ “ਦਾਨ” ਦੀ ਪਾਲਨਾ ਨਹੀਂ ਕਰ ਸਕਦੇ, ਅਰ ਨਾ ਉਨ੍ਹਾਂ ਦਾ ਜੀਵਨ ਸੁਖ ਪੂਰਵਕ ਵਿਤੀਤ ਹੋਂਦਾ ਹੈ । [੫੨੨] ਮਹਲਾ ੫ ਵਾਰ ਗੂਜਰੀ ੨ (੧੭) ਉਦਮੁ ਕਰੇਦਿਆ ਜੀਉ ਤੂੰ, ਕਮਾਵਦਿਆ ਸੁਖ ਭੁੰਚੁ ॥ ਧਿਆਇਦਿਆ ਤੂੰ ਪ੍ਰਭੂ ਮਿਲੁ, ਨਾਨਕ ਉਤਰੀ ਚਿੰਤ ॥ [੧੦੯੬] ਮਹਲਾ ੫ ਵਾਰ ਮਾਰੂ ੨ (੭) ਆਗਾਹਾ ਕੂ ਤ੍ਰਾਘਿ, ਪਿਛਾ ਫੇਰਿ ਨ ਮੁਹਡੜਾ ॥ [੧੩੭੧] ਸਲੋਕ ਕਬੀਰ (੧੩੮) ਕਬੀਰ ਕਾਲਿ ਕਰੰਤਾ ਅਬਹਿ ਕਰੁ, ਅਬ ਕਰਤਾ ਸੁ ਇਤਾਲ ॥

੮. ਉਦਿਆਨ ਭ੍ਰਮਣ

ਗੁਰੁਮਤ ਦੇ ਸੱਚੇ ਮਾਰਗ ਤੋਂ ਭੁੱਲ ਕੇ ਅੰਧ ਵਿਸ੍ਵਾਸੀ, ਜੋ ਅਯਾਨ ਕਰਮਾਂ ਵਿੱਚ ਪ੍ਰਤਦੇ ਹਨ, ਗੁਰੂ ਸਾਹਿਬ ਉਨ੍ਹਾਂ ਨੂੰ ਔਝੜ ਭ੍ਰਮਣ ਸੱਦਦੇ ਹੈਨ [ ੭੦੭ ] ਸਲੋਕ ਮਹਲਾ ੫, ਵਾਰ ਜੈਤਸਰੀ (੯) ਬਸੰਤ ਸ੍ਵਰਗ ਲੋਕਹ, ਜਿਤਤੇ ਪ੍ਰਿਥਵੀ ਨਵ ਖੰਡਣਹ॥ ਬਿਮਰੰਤ ਹਰਿ ਗੋਪਾਲਹ ਨਾਨਕ, ਤੇ ਪ੍ਰਾਣੀ ਉਦਿਆਨ ਭਰਮਣਹ ॥੧॥ [੭੭੩] ਸੂਹੀ ਮਹਲਾ ੪, ਛੰਤ (੧) ਕੂੜੁ ਕਪਟੁ ਕਮਾਵੈ ਮਹਾ ਦੁਖੁ ਪਾਵੈ, ਵਿਣੁ ਸਤਿਗੁਰ ਮਗੁ ਨ ਪਾਇਆ ॥ ਉਝੜ ਪੰਥਿ ਭ੍ਰਮਿ ਗਾਵਾਗੇ, ਖਿਨੁ ਖਿਨੁ ਧਕੇ ਖਾਇਆ॥ ੧ ਤੂੰ ਆਪਣਾ ਜੀਵਨ ਉੱਦਮ ਕਰਦਾ ਹੋਇਆ ਵਿਤੀਤ ਕਰ ੨ ਧਰਮ ਕਿਰਤ ਨਾਲ ਧਨ ਪਦਾਰਥ ਕਮਾ ਕੇ ਸੁਖ ਭੋਗ, ਭਾਵ-ਕ੍ਰਿਪਣਤਾ ਕਰਕੇ ਦੁਖੀ ਜੀਵਨ ਨਾ ਕਿਤਾ । ੩. ਪ੍ਰਭੂ ਨੂੰ ਸਿਮਰਣ ਕਰਦਾ ਹੋਇਆ ਉਸ ਨੂੰ ਮਿਲ। ਐਸਾ ਕਰਨ ਤੋਂ ਤੂੰ ਦੋਹਾਂ ਲੋਕਾਂ ਵਿੱਚ ਨਿਸਚਿੰਤ ਹੋ ਜਾਵੇਗਾ । ੪ ਤਰੱਕੀ ਲਈ ਅੱਗੇ ਵਧ, ਪਿੱਛੇ ਨੂੰ ਪਾਸਾ ਨਾ ਪਰਤ ਪ ਤੁਰਤ, ਇਸੇ ਕਾਲ, ਫੌਰਨ । ਪ ੬ ਪ੍ਰਾਚੀਨ ਵਿਦਵਾਨਾਂ ਨੇ ਪ੍ਰਿਥਵੀ ਨੂੰ ਇਨ੍ਹਾਂ ਨੌਂ ਹਿੱਸਿਆਂ ਵਿੱਚ ਵੰਡਿਆ ਹੈ-ਕੁਰੂ, ਹਿਰੰਨ੍ਯਮਯ, ਇਲਾਤ, ਕੇਤੁਮਾਲ, ਹਰਿਵਰਸ, ਰੋਮਯਕ [ਲੋਂ ਖੰਡ] ਕਿੰਪੁਰੁਸ਼, ਭਦ੍ਰ ਅਤੇ ਭਾਰਤ