(੧੦)
ਗੁਰੁਮਤ ਮਾਰਤੰਡ (ਭਾਗ ਪਹਿਲਾ)
[੨੧੯] ਗਉੜੀ ਮਹਲਾ ੯ (੧) ਸਾਧੋ, ਮਨ ਕਾ ਮਾਨੁ ਤਿਆਗਉ॥ ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ ॥੧॥ ਰਹਾਉ॥ ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ॥ ਹਰਖ ਸੋਗ ਤੇ ਰਹੈ ਅਤੀਤਾ, ਤਿਨਿ ਜਗਿ ਤਤੁ ਪਛਾਨਾ ॥੧॥ [੨੨੦] ਗਉੜੀ ਮਹਲਾ ੯ (੮) ਮਨ ਰੇ ਕਹਾ ਭਇਓ ਤੈ ਬਉਰਾ॥ 2 ਅਹਿਨਿਸਿ ਅਉਧ ਘਟੈ ਨਹੀ ਜਾਨੈ, ਭਇਓ ਲੋਭ ਸੰਗਿ ਹਉਰਾ ॥ [੨੫੯] ਗਉੜੀ ਬਾਵਨ ਅਖਰੀ ਮਹਲਾ ੫ (੪) ਰੋਸੁ ਨ ਕਾਹੂ ਸੰਗ ਕਰਹੁ, ਆਪਨ ਆਪੁ ਬੀਚਾਰਿ॥ਰੈ ਹੋਇ ਨਿਮਾਨਾ ਜਗਿ ਰਹਹੁ, ਨਾਨਕ ਨਦਰੀ ਪਾਰਿ 4 [੩੨੨] ਮਹਲਾ ੫, ਵਾਰ ਗਉੜੀ (੧੭) ਜਿਸੁ ਸਰਬ ਸੁਖਾ ਫਲ ਲੋੜੀਅਹਿ, ਸੋ ਸਚੁ ਕਮਾਵਉ॥ ਨੇੜੈ ਦੇਖਉ ਪਾਰਬ੍ਰਹਮ, ਇਕੁ ਨਾਮੁ ਧਿਆਵਉ॥ ਹੋਇ ਸਗਲ ਕੀ ਰੇਣੁਕਾ, ਹਰਿ ਸੰਗਿ ਸਮਾਵਉ॥ ਦੂਖੁ ਨ ਦੇਈ ਕਿਸੈ ਜੀਅ, ਪਤਿ ਸਿਉ ਘਰਿ ਜਾਵਉ ॥ [੩੯੭] ਆਸਾ ਮਹਲਾ ੫ (੧੦੭) ਸੋਈ ਕੰਮੁ ਕਮਾਇ, ਜਿਤੁ ਮੁਖੁ ਉਜਲਾ ॥ [੮੮੩] ਰਾਮਕਲੀ ਮਹਲਾ ੫ (੨) ਭਰਮੁ ਚੁਕਾਵਹੁ, ਗੁਰਮੁਖਿ ਲਿਵ ਲਾਵਹੁ, ਆਤਮੁ ਚੀਨਹੁ ਭਾਈ॥ ੧ ਆਪਣੇ ਆਪ ਨੂੰ ਗੁਣ, ਰੂਪ, ਵਿਦ੍ਯਾ, ਧਨ ਵਿੱਚ ਵੱਡਾ ਮੰਨ ਕੇ ਹਉਮੈ ਅੰਕੁਰ ਫੁੱਲਣਾ [ਮਾਨ] “ਮਾਨ” ਹੈ, ਜਿਸ ਦਾ ਤ੍ਯਾਗਣਾ ਗੁਰਮੁਖਾਂ ਦਾ ਕਰਮ ਹੈ- “ਕਬੀਰ ਮਾਇਆ ਤਜੀ ਤ ਕਿਆ ਭਇਆ, ਜਉ ਮਾਨੁ ਤਜਿਆ ਨਹੀ ਜਾਇ ॥ ਮਾਨ ਮੁਨੀ ਮੁਨਿਵਰ ਗਲੇ, ਮਾਨੁ ਸਭੈ ਕਉ ਖਾਇ ॥”੧੫੬॥ (ਪੰਨਾ ੧੩੭੨) ੨ ਹਲਕਾ | ਵਜ਼ਨ ਛੱਡ ਕੋ । ਦੀਨ | ੩. ਸਭ ਨੂੰ ਆਪਣੇ ਜਿਹਾ ਵਿਚਾਰੋ । ਜਿਨ੍ਹਾਂ ਬਾਤਾਂ ਤੋਂ ਤੁਹਾਨੂੰ ਅਨੰਦ, ਸ਼ੋਕ, ਲਾਭ ਅਤੇ ਹਾਨੀ ਹੁੰਦੀ ਹੈ, ਉਨ੍ਹਾਂ ਤੋਂ ਹੋਰਨਾਂ ਨੂੰ ਭੀ ਉਹੋ ਜੋਹਾ ਹੀ ਅਸਰ ਹੁੰਦਾ ਸਮਝੋ । ੪ ਨਿਰਮਾਨ ] [ ਨਿਰਮਾਣ] ਪ ਕਰਤਾਰ ਦੀ ਕਿਰਪਾ ਦ੍ਰਿਸਟਿ ਨਾਲ ਪਾਰ ਨਿਸਤਾਰਾ ਹੋਵੇਗਾ । ੬ “ ਨਿਕਟਿ ਬੂਝੈ ਸੋ ਬੁਰਾ ਕਿਉ ਕਰੈ ॥” (ਭੈਰਉ ਮਹਲਾ ੫, ਪੰਨਾ ੧੧੩੯) ੭ ਉਹ ਕਰਮ, ਜਿਨ੍ਹਾਂ ਦੇ ਕਰਨ ਤੋਂ ਮੱਥੇ ਕਾਲਖ ਦਾ ਟਿੱਕਾ ਨਾ ਲੱਗੇ । ੮ ਸਭ ਨੂੰ ਆਪਣਾ ਰੂਪ ਵੇਖੋ ਅਤੇ ਆਪਣੀ ਅਸਲਿਯਤ ਸਮਝੋ ।