(੨੦)
ਗੁਰੁਮਤ ਮਾਰਤੰਡ (ਭਾਗ ਪਹਿਲਾ)
੧੨. ਉਪਾਸ਼ਨਾ (ਅਨਨਯ ਉਪਾਸ਼ਨਾ)
ਸਿੱਖ ਧਰਮ ਵਿੱਚ ਕੇਵਲ ਕਰਤਾਰ ਦੀ ਉਪਾਸ਼ਨਾ ਕਰਨੀ ਵਿਧਾਨ ਹੈ, ਜੋ ਉਸ ਦੇ ਸਾਜੇ ਹੋਏ ਦੇਵੀ ਦੇਵਤਾ ਅਵਤਾਰ ਆਦਿਕਾਂ ਨੂੰ ਆਪਣਾ ਇਸ਼ਟ ਮੰਨ ਕੇ ਉਪਾਸ਼ਦੇ ਹੈਨ, ਉਹ ਗੁਰੁਮਤ ਤੋਂ ਅਯਾਤ ਹੈਨ। [੪੫] ਸਿਰੀਰਾਗੁ ਮਹਲਾ ੫ (੭੯) ਇਕ ਪਛਾਣੂ ਜੀਅ ਕਾ, ਇਕੋ ਰਖਣਹਾਰੁ ॥ ਇਕਸ ਕਾ ਮਨਿ ਆਸਰਾ, ਇਕੋ ਪ੍ਰਾਣ ਅਧਾਰੁ ॥ ਤਿਸੁ ਸਰਣਾਈ ਸਦਾ ਸੁਖੁ, ਪਾਰਬ੍ਰਹਮੁ ਕਰਤਾਰੁ ॥੧॥ ਮਨ ਜਰੇ ਸਗਲ ਉਪਾਵ ਤਿਆਗੁ॥ ਗੁਰੁ ਪੂਰਾ ਆਰਾਧਿ ਨਿਤ, ਇਕਸੁ ਕੀ ਲਿਵ ਲਾਗੁ ॥੧॥ ਰਹਾਉ ॥ ਇਕੋ ਭਾਈ ਮਿਤੁ ਇਕੁ, ਇਕੋ ਮਾਤ ਪਿਤਾ॥ ਇਕਸ ਕੀ ਮਨਿ ਟੇਕ ਹੈ, ਜਿਨਿ ਜੀਉ ਪਿੰਡੁ ਦਿਤਾ॥ ਸੋ ਪ੍ਰਭੁ ਮਨਹੁ ਨ ਵਿਸਰੈ ਜਿਨਿ ਸਭੁ ਕਿਛੁ ਵਸਿ ਕੀਤਾ ॥੨॥ ਘਰਿ ਇਕੋ ਬਾਹਰਿ ਇਕੋ, ਥਾਨ ਥਨੰਤਰਿ ਆਪਿ॥ ਜੀਅ ਜੰਤ ਸਭਿ ਜਿਨਿ ਕੀਏ, ਆਠ ਪਹਰ ਤਿਸੁ ਜਾਪਿ ॥ [ਵਾਹਿਦ ਪ੍ਰਸਤੀ ਇਕਸੁ ਸੇਤੀ ਰਤਿਆ, ਨ ਹੋਵੀ ਸੋਗ ਸੰਤਾਪੁ॥੩॥ ਪਾਰਬ੍ਰਹਮੁ ਪ੍ਰਭੁ ਏਕੁ ਹੈ, ਦੂਜਾ ਨਾਹੀ ਕੋਇ॥ ਜੀਉ ਪਿੰਡੁ ਸਭੁ ਤਿਸ ਕਾ, ਜੋ ਤਿਸੁ ਭਾਵੈ ਸੁ ਹੋਇ॥ ਗੁਰਿ ਪੂਰੈ ਪੂਰਾ ਭਇਆ, ਜਪਿ ਨਾਨਕ ਸਚਾ ਸੋਇ॥੪॥ (੧੯੫] ਗਉੜੀ ਮਹਲਾ ੫ (੭੬) ਪ੍ਰਭੂ ਤਿਆਗਿ ਲਾਗਤ ਅਨ ਲੋਭਾ ॥ ਦਾਸਿ ਸਲਾਮੁ ਕਰਤ ਕਤ ਸੋਭਾ ॥੨॥ [੧੭੭] ਗਉੜੀ ਗੁਆਰੇਰੀ ਮਹਲਾ ੫ (੬) ਜਿਨਿ ਕੀਤਾ ਮਾਟੀ ਤੇ ਰਤਨੁ ॥ ਗਰਭ ਮਹਿ ਰਾਖਿਆ ਜਿਨਿ ਕਰਿ ਜਤਨੁ ॥ ਜਿਨਿ ਦੀਨੀ ਸੋਭਾ ਵਡਿਆਈ ॥ ਤਿਸੁ ਪ੍ਰਭ ਕਉ ਆਠ ਪਹਰ ਧਿਆਈ ॥੧॥... ਜਿਨਿ ਕੀਤਾ ਮੂੜ ਤੇ ਬਕਤਾ ॥ ਜਿਨਿ ਕੀਤਾ ਬੇਸੁਰਤ ਤੇ ਸੁਰਤਾ॥ ਜਿਸੁ ਪਰਸਾਦਿ ਨਵੈ ਨਿਧਿ ਪਾਈ ॥ ਸੋ ਪ੍ਰਭੁ ਮਨ ਤੇ ਬਿਸਰਤ ਨਾਹੀ॥੨॥ ਜਿਨਿ ਦੀਆ ਨਿਥਾਵੇ ਕਉ ਥਾਨੁ ॥ ਜਿਨਿ ਦੀਆ ਨਿਮਾਨੇ ਕਉ ਮਾਨੁ ॥ ਜਿਨਿ ਕੀਨੀ ਸਭ ਪੂਰਨ ਆਸਾ ॥ ਸਿਮਰਉ ਦਿਨੁ ਰੈਨਿ ਸਾਸ ਗਿਰਾਸਾ ॥੩॥ ੧ ਅਨਯ ਲੋਭ ।(ਨੌਂ ਨਿਧਿ) ੨ ਸੰਸਕ੍ਰਿਤ ਦੇ ਵਿਦਵਾਨਾਂ ਨੇ ਨੌ ਨਿਧੀਆਂ ਇਹ ਲਿਖੀਆਂ ਹਨ— ਪਦਮ, ਮਹਾ ਪਦਮ, ਮਕਰ, ਕੱਛਪ, ਮੁਕੰਦ, ਕੁੰਦ, ਨੀਲ, ਸੰਖ ਅਤੇ ਖਰਬ। ਗੁਰੂ ਸਾਹਿਬ ਦਾ ਨਵ ਨਿਧਿ ਤੋਂ ਭਾਵ ਸਰਵ ਪਦਾਰਥ ਹੈ।