ਗੁਰੁਮਤ ਮਾਰਤੰਡ (ਭਾਗ ਪਹਿਲਾ)
੨੧
[੨੫੭] ਗਉੜੀ ਬਾਵਨ ਅਖਰੀ ਮਹਲਾ ੫ (੩੫) ਧਰ ਜੀਅਰੇ, ਇਕ ਟੇਕ ਤੂ, ਲਾਹਿ ਵਿਡਾਨੀ ਆਸ॥ ਨਾਨਕ ਨਾਮੁ ਧਿਆਈਐ, ਕਾਰਜੁ ਆਵੈ ਰਾਸਿ॥੧॥ [੨੮੯] ਗਉੜੀ ਸੁਖਮਨੀ ਮਹਲਾ ੫ (੧੯)
ਏਕੋ ਜਪਿ ਏਕੋ ਸਾਲਾਹਿ॥ ਏਕੁ ਸਿਮਰਿ ਏਕੋ ਮਨ ਆਹਿ॥ ਏਕਸ ਕੇ ਗੁਨ ਗਾਉ ਅਨੰਤ॥ ਮਨਿ ਤਨਿ ਜਾਪਿ ਏਕ ਭਗਵੰਤ॥ ਏਕੋ ਏਕੁ ਏਕੁ ਹਰਿ ਆਪਿ॥ ਪੂਰਨ ਪੂਰਿ ਰਹਿਓ ਪ੍ਰਭੁ ਬਿਆਪਿ॥ ਅਨਿਕ ਬਿਸਥਾਰ ਏਕ ਤੇ ਭਏ॥ ਏਕੁ ਅਰਾਧਿ ਪਰਾਛਤ ਗਏ॥ ਮਨ ਤਨ ਅੰਤਰਿ ਏਕੁ ਪ੍ਰਭੁ ਰਾਤਾ॥ ਗੁਰ ਪ੍ਰਸਾਦਿ ਨਾਨਕ ਇਕੁ ਜਾਤਾ॥੮॥ [੪੭੦] ਵਾਰੇ ਆਸਾ ਮਹਲਾ ੧ (੧੩) ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ॥ [੫੦੯] ਵਾਰ ਗੂਜਰੀ ੧, ਮਹਲਾ ੩ (੨) ਸਦਾ ਸਦਾ ਸੋ ਸੇਵੀਐ, ਜੋ ਸਭ ਮਹਿ ਰਹੈ ਸਮਾਇ॥ ਅਵਰੁ ਦੂਜਾ ਕਿਉ ਸੇਵੀਐ, ਜੰਮੈ ਤੈ ਮਰਿ ਜਾਇ॥ [੬੦੯] ਸੋਰਠਿ ਮਹਲਾ ੫ (੪) ਜਿਨਿ ਤੁਮ ਸਿਰਜੇ ਸਿਰਜਿ ਸਵਾਰੇ, ਤਿਸੁ ਧਿਆਵਹੁ ਦਿਨੁ ਰੈਨੋਹੀ॥ [੧੨੩੩] ਸਾਰਗ ਅਸਟਪਦੀ ਮਹਲਾ ੧ (੨) ਗਹਿਰ ਗੰਭੀਰ ਸਾਗਰ ਰਤਨਾਗਰ, ਅਵਰ ਨਹੀ ਅਨ ਪੂਜਾ॥ ਸਬਦੁ ਬੀਚਾਰਿ ਭਰਮ ਭਉ ਭੰਜਨੁ, ਅਵਰੁ ਨ ਜਾਨਿਆ ਦੂਜਾ॥੫॥ ਮਨੂਆ ਮਾਰਿ ਨਿਰਮਲ ਪਦੁ ਚੀਨਿਆ, ਹਰਿ ਰਸ ਰਤੇ ਅਧਿਕਾਈ॥ ਏਕਸ ਬਿਨੁ ਮੈ ਅਵਰੁ ਨ ਜਾਨਾਂ, ਸਤਿਗੁਰਿ ਬੂਝ ਬੁਝਾਈ॥੬॥ ਅਗਮ ਅਗੋਚਰੁ ਅਨਾਥੁ ਅਜੋਨੀ, ਗੁਰਮਤਿ ਏਕੋ ਜਾਨਿਆ॥ ਸੁਭਰ ਭਰੇ ਨਾਹੀ ਚਿਤੁ ਡੋਲੈ, ਮਨ ਹੀ ਤੇ ਮਨੁ ਮਾਨਿਆ॥੭॥ ਗੁਰ ਪਰਸਾਦੀ ਅਕਥਉ ਕਥੀਐ, ਕਰਉ ਕਰਾਵੈ ਸੋਈ॥ ਨਾਨਕ ਦੀਨ ਦਇਆਲ ਹਮਾਰੇ, ਅਵਰੁ ਨ ਜਾਨਿਆ ਕੋਈ॥੮॥੨॥ ੧ ਦੋਸ਼, ਪਾਪ। ਪਾਪ ਦੀ ਨਿਵਿੱਰਤੀ ਵਾਸਤੇ ਜੋ ਕਰਮ ਕੀਤਾ ਜਾਂਦਾ ਹੈ, ਉਸ ਦਾ ਨਾਉਂ ਪ੍ਰਾਯਬਚਿੱਤ ਹੈ। ਜਿਨ੍ਹਾਂ ਨੇ ਇੱਕ ਕਰਤਾਰ ਨੂੰ ਅਰਾਧਿਆ ਹੈ, ਉਨ੍ਹਾਂ ਨੂੰ ਕਿਸੇ ਪ੍ਰਾਯਸ਼ਚਿੱਤ ਕਰਮ ਦੀ ਲੋੜ ਨਹੀਂ। ੨ ਜਿਸ ਦਾ ਕੋਈ ਨਾਥ ਨਹੀਂ, ਭਾਵ-ਜੋ ਸਭ ਦਾ ਸਵਾਮੀ ਹੈ। (ਪ੍ਰਾਯਥਚਿੱਤ)