(੨੨)
ਗੁਰੁਮਤ ਮਾਰਤੰਡ (ਭਾਗ ਪਹਿਲਾ)
[੧੨੬੭] ਮਲਾਰ ਮਹਲਾ ੫ (੪) ਰਾਜ ਤੇ ਕੀਟ ਕੀਟ ਤੇ ਸੁਰਪਤਿ ਕਰਿ ਦੋਖ ਜਠਰ ਕਉ ਭਰਤੇ॥ ਕ੍ਰਿਪਾ ਨਿਧਿ ਛੋਡਿ ਆਨ ਕਉ ਪੂਜਹਿ ਆਤਮ ਘਾਤੀ ਹਰਤੇ॥੧॥ ਹਰਿ ਬਿਸਰਤ ਤੇ ਦੁਖਿ ਦੁਖਿ ਮਰਤੇ ॥ ਅਨਿਕ ਬਾਰ ਮਹਿ ਬਹੁ ਜੋਨੀ, ਟੇਕ ਨ ਕਾਹੂ ਧਰਤੇ ॥੧॥ ਰਹਾਉ ॥ ਤਿਆਗਿ ਸੁਆਮੀ ਆਨ ਕਉ ਚਿਤਵਤ ਮੂੜ ਮੁਗਧ ਖਲ ਖਰ ਤੇ॥ ਕਾਗਰ ਨਾਵਾਂ ਲੰਘਹਿ ਕਤ ਸਾਗਰੁ ? ਬ੍ਰਿਥਾ ਕਥਤ—“ ਹਮ ਤਰਤੇ” ॥੨॥ ਸਿਵ ਬਿਰੰਚਿ ਅਸੁਰ ਸੁਰ ਜੋੜੇ ਕਾਲ ਅਗਨਿ ਮਹਿ ਜਰਤੇ ॥ ਨਾਨਕ ਸਰਨਿ ਚਰਨ ਕਮਲਨ ਕੀ, ਤੁਮ੍ ਨ ਡਾਰਹੁ, ਪ੍ਰਭ ਕਰਤੇ ॥੩॥੪॥ [੧੩੬੭] ਸਲੋਕ ਕਬੀਰ ਕਬੀਰ ਸਮੁੰਦੁ ਨ ਛੋਡੀਐ ਜਉ ਅਤਿ ਖਾਰੋ ਹੋਇ॥ ਪੋਖਰਿ ਪੋਖਰਿ ਢੂਢਤੇ ਭਲੋ ਨ ਕਹਿਹੈ ਕੋਇ ॥੫੦॥ [੧੩੭੭] ਸਲੋਕ ਕਬੀਰ ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ ॥ ਤੇ ਨਰ ਦੋਜਕ ਜਾਹਿਗੇ, ਸਤਿ ਭਾਖੈ ਰਵਿਦਾਸ॥੨੪੨॥ [੧੩੮੮] ਸਵਯੇ ਸ੍ਰੀ ਮੁਖਬਾਕ੍ਯ ਮਹਲਾ ੫ (੭) ਬ੍ਰਹਮਾਦਿਕ ਸਿਵ ਛੰਦ ਮੁਨੀਸੁਰ ਰਸਕਿ ਰਸਕਿ ਠਾਕੁਰ ਗੁਨ ਗਾਵਤ 11 ਇੰਦ੍ਰ ਮੁਨਿੰਦ੍ਰਾ ਖੋਜਤੇ ਗੋਰਖ, ਧਰਣਿ ਗਗਨ ਆਵਤ ਫੁਨਿ ਧਾਵਤ ॥ ਸਿਧ ਮਨੁਖ ਦੇਵ ਅਰੁ ਦਾਨਵ ਇਕੁ ਤਿਲੁ ਤਾ ਕੋ ਮਰਮੁ ਨ ਪਾਵਤ ॥ ਪ੍ਰਿਅ ਪ੍ਰਭ ਪ੍ਰੀਤਿ ਪ੍ਰੇਮਰਸ ਭਗਤੀ ਹਰਿਜਨ ਤਾ ਕੈ ਦਰਸਿ ਸਮਾਵਤ॥ ਤਿਸਹਿ ਤਿਆਗਿ ਆਨ ਕਉ ਜਾਚਹਿ ਮੁਖ ਦੰਤ ਰਸਨ ਸਗਲ ਘੁਸਿ ਜਾਵਤ॥ ਰੇ ਮਨ ਮੂੜ, ਸਿਮਰਿ ਸੁਖਦਾਤਾ, ਨਾਨਕ ਦਾਸ ਤੁਝਹਿ ਸਮਝਾਵਤ॥ [੫੭] ਬਚਿਤ੍ਰ ਨਾਟਕ, ਅਧਯਾਯ ੬ ਨ ਜਾਪ ਆਨ ਕੋ ਜਪੋ॥ ਨ ਅਉਰ ਥਾਪਨਾ ਬਪੋ॥੩੭॥... ਨ ਧਿਆਨ ਆਨ ਕੋ ਧਰੋ ॥ ਨ ਨਾਮ ਆਨ ਉਚਰੋਂ ॥੩੮॥ [੭੧੦-੧੧] ਹਜ਼ਾਰੇ ਸ਼ਬਦ ਪਾਤਸ਼ਾਹੀ ੧੦ (੫) ਬਿਨ ਕਰਤਾਰ ਨ ਕਿਰਤਮ ਮਾਨੋ॥੯ ਆਦਿ ਅਜੋਨਿ ਅਜੈ ਅਬਿਨਾਸੀ ਤਿਹ ਪਰਮੇਸਰ ਜਾਨੋ॥ ੧੦ ੧ ਜੋ ਵਾਹਗੁਰੂ, ਰਾਜੇ ਤੋਂ ਕੰਗਾਲ ਤੋ ਬੰਗਾਲ ਤੋਂ ਇੰਦ੍ਰ ਕਰ ਦਿੰਦਾ ਹੈ । ੨ ਪੇਟ, ਉਦਰ 1 ੪ ਕਾਗਜ਼ ਦੀ ਬੇੜੀ ਨਾਲ । ੫ ਛੱਪੜੀ, ਟੋਭਾ । ੩ ਵਿਸ੍ਰਾਮ, ਇਸਥਿਤੀ । ੬ ਵੇਦਾਂ ਦੇ ਕਰਤਾ ਸ਼ਿਰੋਮਣੀ ਮੁਨਿ । ੭ ਵਿਸ਼ਨੂੰ ਅਥਵਾ ਯੋਗੀ ਗੋਰਖਨਾਥ। 4 ੮ ਭੇਤ, ਰਹ । ੯ ਭਾਵ ਇਹ ਹੈ ਕਿ ਸਿਰਜਣਹਾਰ ਦੀ ਉਪਾਸ਼ਨਾ ਕਰੋ, ਉਸ ਦੇ ਰਚੇ ਹੋਏ ਦੇਵੀ, ਦੇਵਤੇ, ਅਵਤਾਰ ਆਦਿਕਾਂ ਨੂੰ ਉਸ ਦੇ ਥਾਂ ਉਪਾਕ ਨਾ ਬਣਾਓ । ੧੦ ਇਸ ਤੁਕ ਵਿੱਚ ਗੁਰੂ ਸਾਹਿਬ ਕਰਤਾਰ ਦਾ ਲੱਛਣ ਲਿਖਦੇ ਹਨ ।