ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰੁਮਤ ਮਾਰਤੰਡ (ਭਾਗ ਪਹਿਲਾ)

੨੩


ਇਕ ਬਿਨ ਦੂਸਰ ਸੋ ਨ ਚਿਨਾਰ॥ ਭੰਜਨ ਗੜਨ ਸਮਰਥ ਸਦਾ ਪ੍ਰਭ, ਜਾਨਤ ਹੇ ਕਰਤਾਰ॥ਰਹਾਉ॥ ਕਹਾ ਭਇਓ ਜੋ ਅਤਿ ਹਿਤ ਚਿਤ ਕਰ, ਬਹੁ ਬਿਧ ਸਿਲਾ ਪੁਜਾਈ॥ ਪਾਨ ਬਕਿਓ ਪਾਹਿਨ ਕਹਿ ਪਰਸਤ, ਕੁਛ ਕਰ ਸਿੱਧ ਨ ਆਈ॥੧॥ ਅੱਛਤ ਧੂਪ ਦੀਪ ਅਰਪਤ ਹੈ, ਪਾਹਨ ਕਛੂ ਨ ਖੈਹੈ। [ਅੱਛਤ ] [ ਤਾ ਮੈ ਕਹਾਂ ਸਿਧ ਹੈ, ਰੇ ਜੜ! ਤੋਹਿ ਕਛੂ ਬਰ ਦੈਹੈ॥੨॥

ਜੌ ਜੀਯ ਹੋਤ ਤੌ ਦੇਤ ਕਛੂ ਤੁਹਿ, ਮਨ ਬਚ ਕਰਮ ਬਿਚਾਰ॥ ਕੇਵਲ ਏਕ ਸਰਣ ਸੁਆਮੀ ਬਿਨ, ਯੌ ਨਹਿ ਕਤਹਿ ਉਧਾਰ॥(੯) [ਮੂਰਤਿ ਪੂਜਾ] ਭਾਈ ਗੁਰੁਦਾਸ, ਵਾਰ ੧੧ ਇਕ ਮਨਿ ਇਕੁ ਅਰਾਧਣਾ, ਦੁਬਿਧਾ ਦੂਜਾ ਭਾਉ ਮਿਟਾਇਆ। (੪) ਵਾਰ ੧੫ ਕਰਤਾ ਪੁਰਖੁ ਨ ਚੇਤਿਓ, ਕੀਤੇ ਨੋ ਕਰਤਾ ਕਰਿ ਜਾਣੈ।(੭) ਵਾਰ ੧੬ ਗੁਰਮੁਖਿ ਸੁਖ ਫਲੁ ਸਾਧਸੰਗੁ, ਪਰਮ ਹੰਸ ਗੁਰਸਿਖ ਸੋਹੰਦੇ। ਇਕ ਮਨਿ ਇਕੁ ਧਿਆਇਦੇ, ਦੂਜੈ ਭਾਇ ਨ ਜਾਇ ਫਿਰੰਦੇ। (੮) ਜ਼ਿੰਦਗੀ ਨਾਮ ਦਰ ਮਜ਼ਹਬੇ ਮਾ ਗ਼ੈਰ ਪਰਸ੍ਰੀ ਨ ਕੁਨੰਦ ੧ ਪਛਾਣ। ੨ ਅਸੀਂ ਉਸ ਨੂੰ ਕਰਤਾਰ ਮੰਨਦੇ ਹਾਂ, ਜੋ ਉਤਪੱਤਿ, ਪਾਲਨ ਅਤੋ ਲਯ ਕਰਨ ਵਾਲਾ ਹੈ। ੩ ਉਹ ਚਾਉਲ ਜੋ ਟੁੱਟੇ ਹੋਏ ਨਾ ਹੋਣ, ਦੇਵ ਪੂਜਨ ਸਮੇਂ ਹਿੰਦੂ, ਸਾਬਤ ਚਾਉਲ ਵਰਤਦੇ ਹਨ। ੪ ਅਗ੍ਯਾਨੀ ਜੀਵ ਸਿਰਜਣਹਾਰ ਤੋਂ ਵਿਮੁਖ ਹੋ ਕੇ, ਉਸ ਦੀ ਰਚਨਾ ਨੂੰ ਸੇਕਦੇ ਹਨ। “ਕੀਤੇ ਕਉ ਮੇਰੈ ਸਮਾਨੈ, ਕਰਣਹਾਰ ਤ੍ਰਿਣੁ ਜਾਨੈ॥" [ਸੋਰਠਿ ਮਹਲਾ ੫, ਪੰਨਾ ੬੧੩) ਸਤਿਗੁਰਾਂ ਦਾ ਉਪਦੇਸ਼ ਹੈ—“ਕੀਤਾ ਕਿਆ ਸਾਲਾਹੀਐ? ਕਰੋ ਸੋਇ ਸਾਲਾਹਿ॥” [ ਮਹਲਾ ੨, ਵਾਰ ਸਾਰੰਗ, ੧੨੩੯੭ ੫ ਗੜ੍ਹ ਸ਼ੰਕਰ ਨਿਵਾਸੀ ਭਾਈ ਤਿਲਕ ਨੇ ਆਖਿਆ ਹੈ— É ਦੁਹ ਬੇੜੀ ਕੋ ਪਾਰ ਨ ਪਰਈ। ਇਕ ਬੇੜੀ ਨਿਸ਼ਚੈ ਨਰ ਤਰਈ। ਗੁ: ਪ੍ਰ:ਸ: (ਨੰਦ ਲਾਲ ਭਾਈ) ਇਹ ਪੁਸਤਕ ਭਾਈ ਨੰਦ ਲਾਲ ਸਾਹਿਬ ਦੀ ਰਚਨਾ ਹੈ, ਜਿਨ੍ਹਾਂ ਦੀ ਸੰਖੇਪ ਕਥਾ ਇਹ ਹੈ—ਮੁਨਸ਼ੀ ਛੱਜੂ ਰਾਮ ਆਂਗਿਰਸ ਖੱਤਰੀ ਜੋ ਫ਼ਾਰਸੀ ਦਾ ਵਿਦਵਾਨ ਸੀ, ਸੰਨ ੧੬੩੦ (ਸੰਮਤ ੧੬੮੭) ਵਿੱਚ ਹਿੰਦੁਸਤਾਨੋਂ ਗ਼ਜ਼ਨੀ ਵੱਲ ਗਿਆ ਅਰ ਆਪਣੀ ਯੋਗ੍ਯਤਾ ਦੇ ਬਲ ਉੱਥੋਂ ਦੇ ਹਾਕਿਮ ਦਾ ਮੀਰ ਮੁਨਸ਼ੀ ਹੋ ਗਿਆ। ਇਥੋਂ ਹੀ ਇਸ ਦੇ ਘਰ ਸੰਨ ੧੬੩੩ ਵਿੱਚ ਨੰਦ ਲਾਲ ਦਾ ਜਨਮ ਹੋਇਆ। ਪਿਤਾ ਨੇ ਸਮੇਂ ਸਿਰ ਤਾਲੀਮ ਦਾ ਉੱਤਮ ਪ੍ਰਬੰਧ ਕਰ ਦਿੱਤਾ। ਸੂਖਮ ਬੁੱਧਿ ਦੇ ਕਾਰਣ ਵਿਦ੍ਯਾ ਵਿੱਚ ਆਸ਼ਾ ਤੋਂ ਵੱਧ ਤਰੱਕੀ ਹੋਣ ਲੱਗੀ। ਜਦ ੧੨ ਵਰ੍ਹੇ ਦੀ ਉਮਰ ਹੋਈ, ਤਾਂ ਕੁਲਰੀਤਿ ਅਨੁਸਾਰ ਕੁਲ-ਗੁਰੂ ਤੋਂ ਵੈਸ਼ਨਵ ਧਰਮ ਦੀ ਸਿਖ੍ਯਾ ਦਿਵਾ ਕੇ ਕੰਠੀ ਬੰਨ੍ਹਣ ਦੀ ਰਸਮ ਦਾ ਪ੍ਰਬੰਧ ਕੀਤਾ ਗਿਆ।