ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰੁਮਤ ਮਾਰਤੰਡ (ਭਾਗ ਪਹਿਲਾ)

੨੯


[੧੦੮੨] ਮਾਰੂ ਸੋਲਹੇ ਮਹਲਾ ੫ (੧੧) ਅਕਾਲ ਮੂਰਤਿ ਜਿਸੁ ਕਦੇ ਨਾਹੀ ਖਉ॥ ਜਾਪੁ ਪਾਤਸ਼ਾਹੀ ੧੦ ਨਮਸਤੰ ਅਕਾਲੇ॥...ਨਮੋ ਕਾਲ ਕਾਲੇ॥...ਅਕਾਲ ਪੁਰਖ ਅਦੇਸ॥ ਕਾਲਾਨ ਕਾਲ॥ ਗੁਰਬਰ ਅਕਾਲ॥ [ਪੰਨਾ ੧੧] ਅਕਾਲ ਉਸਤਤਿ ਅਕਾਲ ਪੁਰਖ ਕੀ ਰਛਾ ਹਮ ਨੈ॥

ਇਨ੍ਹਾਂ ਨਾਮਾਂ ਨੂੰ ਸਿਮਰਣ ਕਰਦੇ ਹੋਏ ਨਾਮ ਦੇ ਸਿੱਧਾਂਤ ਨੂੰ ਵਿਚਾਰ ਕੇ ਸਤਿਗੁਰੂ ਦੇ ਸਿੱਖ ਕਾਲ ਦੋ ਭਯ ਤੋਂ ਰਹਿਤ ਹੋ ਗਏ ਹਨ | ੧੭. ਅਕਾਲੀ ਅਕਾਲ ਦਾ ਉਪਾਸ਼ਕ ਅਕਾਲੀ ਸੱਦੀਦਾ ਹੈ, ਜਿਵੇਂ ਨਿਰੰਕਾਰ ਦਾ ਉਪਾਸ਼ਕ ਨਿਰੰਕਾਰੀ।ਭਾਵੇਂ ਅਕਾਲ ਉਪਾਸ਼ਕ ਸਾਰੇ ਗੁਰੂਸਿੱਖ ਅਕਾਲੀ ਹਨ, ਪਰ ਵਿਸ਼ੇਸ਼ ਕਰ ਕੇ ਇਹ ਨਾਮ ਅੰਮ੍ਰਿਤਧਾਰੀ ਨਿਹੰਗ ਸਿੰਘਾਂ ਦਾ ਹੈ। [ ਨਿਹੰਗ ਸਿੰਘ ] ਪਹਿਲਾਂ ਅਕਾਲੀ (ਨਿਹੰਗ ਸਿੰਘ) ਸੁਰਮਈ ਵਸਤ੍ਰ, ਪੰਜ ਸ਼ਸਤ੍ਰ (ਕ੍ਰਿਪਾਣ, ਧਨੁੱਖ, ਬੰਦੂਕ, ਕਟਾਰ ਅਤੇ ਬਰਛਾ) ਰੱਖਦੇ ਸਨ ਅਤੇ ਗੁਰੁਮੁਖੀ ਦਸਤਾਰਾ ਹੋਇਆ ਕਰਦਾ ਸੀ। [ ਪੰਜ ਸ਼ਸਤ੍ਰ [ਨੈਣਾ ਸਿੰਘ] ਬਾਬਾ ਨੈਣਾ ਸਿੰਘ ਅਕਾਲੀ ਨੇ ਫ਼ੌਜ ਦੇ ਨਿਸ਼ਾਨਚੀ ਸਿੰਘਾਂ ਦੇ ਸਿਰ ਉੱਚੇ ਦੁਮਾਲੇ ਕਰ ਕੇ ਉਨ੍ਹਾਂ ਤੇ ਫਰਹਰੇ ਝੁਲਾ ਦਿੱਤੇ, ਜਿਸ ਤੋਂ ਨਿਸ਼ਾਨ (ਉੱਚਾ ਦੁਮਾਲਾ) ਹੱਥ ਫੜਨ ਦੀ ਲੋੜ ਨਾ ਰਹੇ। ਦੁਮਾਲੇ ਵਾਲਾ ਸਿੰਘ ਹੀ ਨਿਸ਼ਾਨ ਸਮਝਿਆ ਜਾਵੇ, ਅਰ ਨਿਸ਼ਾਨ ਤੋਂ ਹੱਥ ਵੇਹਲੇ ਹੋਣ ਕਰ ਕੇ ਉਹ ਤਲਵਾਰ ਬੰਦੂਕ ਆਦਿ ਬਸਤਰ ਭੀ ਆਸਾਨੀ ਨਾਲ ਵਰਤ ਸਕੇ। [ਫੂਲਾ ਸਿੰਘ] ਨੈਣਾ ਸਿੰਘ ਜੀ ਦਾ ਚਾਟੜਾ ਅਕਾਲੀ ਫੂਲਾ ਸਿੰਘ ਨਿਹੰਗ ਵੱਡਾ ਪ੍ਰਤਾਪੀ ਹੋਇਆ ਹੈ, ਜਿਸ ਦਾ ਜਥਾ ਪੰਥ ਵਿੱਚ ਵੱਡੇ ਮਾਨ ਨਾਲ ਵੇਖਿਆ ਜਾਂਦਾ ਸੀ, ਅੰਮ੍ਰਿਤਸਰ ਅਕਾਲੀਆਂ ਦੀ ਛਾਵਨੀ ਪ੍ਰਸਿੱਧ ਸੀ। ਅਕਾਲੀ ਸਿੰਘ ਰਹਤ ਦੇ ਪੱਕੇ, ਹਠੀ, ਤਪੀ, ਗੁਰੂਬਾਣੀ ਦੇ ਪ੍ਰੇਮੀ, ਸੰਤੋਖੀ, ਨਿਰਭੈ ਅਤੇ ਵੱਡੇ ਉਦਾਰਤਮਾਹਨ। ਇਨ੍ਹਾਂ ਨੇ ਬਾਰਾਂ ਮਿਸਲਾਂ ਅਤੇ ਸਿੰਘ ਸਾਹਿਬ ਦੀ ੧ ਹਜ਼ੂਰੀ ਕਵਿ ਸੈਨਾਪਤਿ ਲਿਖਦਾ ਹੈ =“ਮਾਰੇ ਸ਼ਮਸ਼ੇਰਨ ਕੇ ਲੋਥਨ ਪੈ ਲੋਬ ਡਾਰੀ ਤੀਰਨ ਕੇ ਮਾਰੇ ਕਹੂੰ ਧੀਰਜ ਨ ਧਰਹੀਂ। ਮਾਰੇ ਬੰਦੂਕਨ ਕੋ ਦੀਨੋ ਅਸਵਾਰ ਡਾਰ ਨੋਜਨ ਕੇ ਮਾਰੇ ਨਰ ਧਰਨੀ ਪੈ ਪਰਹੀਂ। ਮਾਰੇ ਜਮਦਾਰਨ ਕੇ ਜੀਵਨ ਕੋ ਨਾਹਿ ਮੂਲ ਬਾਂਧੇ ਹਥਿਆਰ ਪਾਂਚ ਖਾਲਸਾ ਜੀ ਲਰਹੀਂ।” [ਗੁਰੂ ਸ਼ੋਭਾ] ੨. “ਨੈਣਾ ਸਿੰਘ ਤੇ ਭਏ ਦੁਮਾਲੀ। ਪ੍ਰਗਟ ਰੀਤਿ ਯਾ ਜਗ ਮੇ ਚਾਲੀ।” (ਗੁਰੂ ਪਦ ਪ੍ਰੇਮ ਪ੍ਰਕਾਸ਼)