ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੩੦)

ਗੁਰੁਮਤ ਮਾਰਤੰਡ (ਭਾਗ ਪਹਿਲਾ)


ਬਾਦਸ਼ਾਹਤ ਵੇਲੇ ਪੰਥ ਦੀ ਰਾਖੀ ਅਤੇ ਰਹਨੁਮਾਈ ਸ਼ਲਾਘਾ ਯੋਗ੍ਯ ਕੀਤੀ ਹੈ। ਜੇ ਨਿਹੰਗ ਸਿੰਘਾਂ ਵਿੱਚ ਭੰਗ ਅਤੇ ਅਫ਼ੀਮ ਦਾ ਵਯਸਨ ਨਾ ਪੈਂਦਾ ਅਤੇ ਵਿਦ੍ਯਾ ਨਾਲ ਪ੍ਰੇਮ ਰੱਖਦੇ, ਤਾਂ ਇਹ ਆਪਣੀ ਕੌਮ ਨੂੰ ਅਪਾਰ ਲਾਭ ਪਹੁੰਚਾ ਸਕਦੇ ਸਨ। ੧੮. ਅਚਰਜ [੨੧੯] ਗਉੜੀ ਮਹਲਾ ੯ (੨) ਇਕਿ ਬਿਨਸੈ ਇਕ ਅਸਥਿਰੁ ਮਾਨੈ, ਅਚਰਜੁ ਲਖਿਓ ਨ ਜਾਈ ॥੧॥ ਰਹਾਉ ॥ ੧੯. ਅਛੂਤ ਜਿਸ ਨੂੰ ਨਾ ਛੂਹਣ ਯੋਗ੍ਯ ਮੰਨਿਆ ਹੈ, ਅਰਥਾਤ ਜਿਸ ਦੇ ਛੁਹਣ ਤੋਂ ਭਿੱਟੜ ਹੋਣ ਦਾ ਖ੍ਯਾਲ ਹੈ, ਉਸ ਦੀ ਲੋਕਾਂ ਵਿੱਚ ਅਛੂਤ ਸੰਗਯਾ ਹੈ । ਗੁਰੁਮਤ ਵਿੱਚ ਜਾਤਿ ਜਨਮ ਤੋਂ ਕੋਈ ਅਛੂਤ ਨਹੀਂ, ਮਲੀਨਤਾ ਅਤੇ ਭ੍ਰਿਸ਼ਟਾਚਾਰ ਤੋਂ ਅਛੂਤ ਹੋ ਸਕਦਾ ਹੈ । ਗੁਰੂ ਸ਼ਰਣ ਆ ਕੇ ਮਨੁੱਖ ਮਾਤ੍ਰ ਪਵਿੱਤ੍ਰਤਾ ਨੂੰ ਪ੍ਰਾਪਤ ਹੋਂਦੇ ਹਨ । [੧੫] ਸਿਰੀਰਾਗੁ ਮਹਲਾ ੧ (੩) ਜਿਥੈ ਨੀਚ ਸਮਾਲੀਅਨਿ, ਤਿਥੈ ਨਦਰਿ ਤੇਰੀ ਬਖਸੀਸ॥੪॥ [੮੫੮] ਬਿਲਾਵਲੁ, ਰਵਿਦਾਸ (੨) ਬ੍ਰਹਮਨ ਬੈਸ ਸੂਦ ਅਰੁ ਖਤ੍ਰੀ ਡੋਮ ਚੰਡਾਰ ਮਲੇਛ ਮਨ ਸੋਇ॥ ਹੋਇ ਪੁਨੀਤ ਭਗਵੰਤ ਭਜਨ ਤੇ ਆਪੁ ਤਾਰਿ, ਤਾਰੇ ਕੁਲ ਦੋਇ ॥੧॥ [੮੬੧] ਗੋਂਡ ਮਹਲਾ ੪ (੪) ਓਹੁ ਸਭ ਤੇ ਊਚਾ, ਸਭ ਤੇ ਸੂਚਾ, ਜਾ ਕੈ ਹਿਰਦੈ ਵਸਿਆ ਭਗਵਾਨੁ॥ ਜਨ ਨਾਨਕੁ ਤਿਸ ਕੇ ਚਰਨ ਪਖਾਲੈ ਜੋ ਹਰਿ ਜਨੁ ਨੀਚੁ ਜਾਤਿ ਸੇਵਕਾਣੁ ॥੪॥ ੨੦, ਅਜਪਾ ਜਾਪੁ ਤਾਲੂ, ਜੀਭ, ਰਸਨਾ, ਹੋਠ ਆਦਿ ਦੀ ਸਹਾਇਤਾ ਬਿਨਾ ਮਨ ਦੀ ਏਕਾਗ੍ਰਤਾ ਨਾਲ ਕੀਤਾ ਗਿਆ ਨਾਮ ਚਿੰਤਨ, ਅਜਪਾ ਜਾਪ ਹੈ। [੮੪੦] ਬਿਲਾਵਲੁ ਮਹਲਾ ੧ ਥਿਤੀ (੧੬) ਅਜਪਾ ਜਾਪੁ ਜਪੈ ਮੁਖਿ ਨਾਮ ॥ ੧ ਆਪਣੇ ਸਾਥੀਆਂ ਨੂੰ ਕਾਲ ਦਾ ਗ੍ਰਾਸ ਹੁੰਦਾ ਦੇਖ ਕੇ ਭੀ ਜੀਵ ਆਪਣੇ ਤਾਈਂ ਅਵਿਨਾਸ਼ੀ ਮੰਨਦੇ ਹਨ, ਇਹ ਮਹਾਂ ਆਸ਼ਚਰਯ ਹੈ, ਸਮਝ ਵਿੱਚ ਨਹੀਂ ਆਉਂਦਾ । " अहन्यहनि भूतानि गच्छंतीह यमालयं । शेषा : स्थावर सिच्छति किमाश्चर्य मतः परं । " [ ਮਹਾਂ ਭਾਰਤ, ਵਰਨਪਰਵ, ਅ: ੩੧੪, ਸ਼: ੧੬] ਸ਼ਬਦ ਦਾ ਭਾਵ ਹੈ ਕਿ ਵਾਹਗੁਰੂ ਦੇ ਸਿਮਰਨ ਬਿਨਾ ਬ੍ਰਾਹਮਣ ਖੱਤ੍ਰੀ ਆਦਿ ਭੀ ਅਛੂਤ ਹੈ।