ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰੁਮਤ ਮਾਰਤੰਡ (ਭਾਗ ਪਹਿਲਾ)

੩੧


(੧੨੯੧] ਮਹਲਾ ੧ ਵਾਰ ਮਲਾਰ (੨੭) ਅਜਪਾ ਜਾਪੁ ਨ ਵੀਸਰੈ ਆਦਿ ਜੁਗਾਦਿ ਸਮਾਇ॥ [੭੧੦ ] ਹਜ਼ਾਰੇ ਸ਼ਬਦ ਪਾਤਸ਼ਾਹੀ ੧੦ (੨) ਆਤਮ ਉਪਦੇਸ ਭੇਸ ਸੰਜਮ ਕੋ, ਜਾਪ ਸੁ ਅਜਪਾ ਜਾਪੇ॥ ਸਦਾ ਰਹੈ ਕੰਚਨ ਸੀ ਕਾਯਾ, ਕਾਲ ਨ ਕਬਹੂੰ ਬ੍ਯਾਪੇ॥ ੨੧. ਅਜਰ ਜਰ ਅਜੀਰਣ ਵਸਤੂ ਨੂੰ ਜਰਣਾ, ਅਰਥਾਤ ਜੋ ਹਜ਼ਮ ਨਾ ਹੋ ਸਕੇ ਉਸ ਨੂੰ ਪਚਾਉਣਾ, ਭਾਵ ਇਹ ਹੈ ਕਿ ਪਰਮ ਤੱਤ੍ਰ ਨੂੰ ਪਾ ਕੇ ਅਭਿਮਾਨੀ ਨਾ ਹੋਣਾ, ਦਿਖਾਵੇ ਦਾ ਸੰਕਲਪ ਨਾ ਉਠਾਉਣਾ। ਮਾਨ ਪ੍ਰਭੁਤਾ ਪਾ ਕੇ ਨੰਮ੍ਰ ਹੋਣਾ। [੭੦੧] ਜੈਤਸਰੀ ਮਹਲਾ ੫ (੬) ਮਨ ਮਹਿ ਸਤਿਗੁਰ ਧਿਆਨੁ ਧਰਾ॥ ਦ੍ਰਿਓ ਗਿਆਨੁ ਮੰਤ੍ਰੁ ਹਰਿ ਨਾਮਾ, ਪ੍ਰਭ ਜੀਉ ਮਇਆ ਕਰਾ॥੧॥ ਰਹਾਉ॥ ਕਾਲ ਜਾਲ ਅਰੁ ਮਹਾ ਜੰਜਾਲਾ ਛੁਟਕੇ ਜਮਹਿ ਡਰਾ॥... ਅਪਿਉ ਪੀਓ ਗਤੁ ਥੀਓ ਭਰਮਾ, ਕਹੁ ਨਾਨਕ ਅਜਰੁ ਜਰਾ॥੨॥ ੨੨. ਅਟੱਲ ਪਦਵੀ (ਅਵਿਨਾਸ਼ੀ ਪਦ) [੨੭੮] ਗਉੜੀ ਸੁਖਮਨੀ ਮਹਲਾ ੫ (੧੧) ਕਬਹੂ ਸਾਧਸੰਗਤਿ ਇਹੁ ਪਾਵੈ॥ ਉਸੁ ਅਸਥਾਨ ਤੇ ਬਹੁਰਿ ਨ ਆਵੈ॥ ਅੰਤਰਿ ਹੋਇ ਗਿਆਨ ਪਰਗਾਸੁ॥ ਉਸੁ ਅਸਥਾਨ ਕਾ ਨਹੀ ਬਿਨਾਸੁ॥ ਮਨ ਤਨ ਨਾਮਿ ਰਤੇ ਇਕ ਰੰਗਿ॥ ਸਦਾ ਬਸਹਿ ਪਾਰਬ੍ਰਹਮ ਕੈ ਸੰਗਿ॥ ਜਿਉ ਜਲ ਮਹਿ ਜਲੁ ਆਇ ਖਟਾਨਾ॥ ਤਿਉ ਜੋਤੀ ਸੰਗਿ ਜੋਤਿ ਸਮਾਨਾ॥ ਮਿਟਿ ਗਏ ਗਵਨੁ ਪਾਏ ਬਿਸ੍ਰਾਮ॥ ਨਾਨਕ ਪ੍ਰਭ ਕੈ ਸਦ ਕੁਰਬਾਨ॥੮॥ [੫੦੨] ਗੂਜਰੀ ਮਹਲਾ ੫ (੨੯) ਅਟਲ ਪਦਵੀ ਨਾਮ ਸਿਮਰਣ ਦ੍ਰਿੜੁ ਨਾਨਕ ਹਰਿ ਹਰਿ ਸਰਣ॥੪॥ [੭੧੪] ਟੋਡੀ ਮਹਲਾ ੫ (੧੦) ਅਬਿਨਾਸੀ ਖੇਮ ਚਾਹਹਿ ਜੇ ਨਾਨਕ, ਸਦਾ ਸਿਮਰਿ ਨਾਰਾਇਣ॥੨॥ ੧ ਅੰਮ੍ਰਿਤ। ਅਪੋਯ। ੨. ਨਾਸ਼ ਹੋ ਗਿਆ, ਮਿਟ ਗਿਆ। ੩ ਸਮਾਇਆ, ਮਿਲ ਗਿਆ।