(੩੨)
ਗੁਰੁਮਤ ਮਾਰਤੰਡ (ਭਾਗ ਪਹਿਲਾ)
੨੩. ਅਤੀਤ
ਗੁਰੁਮਤ ਮਾਰਤੰਡ (ਭਾਗ ਪਹਿਲਾ) ਅਤੀਤ ਦਾ ਅਰਥ ਹੈ ਲੰਘਿਆ (ਗੁਜ਼ਰਿਆ) ਹੋਇਆ | ਜੋ ਮਾਯਾ ਦੇ ਪਦਾਰਥਾਂ ਵਿੱਚ ਅਟਕ ਕੇ ਪਰਮਾਰਥ ਤਕ ਨਹੀਂ ਪਹੁੰਚਦਾ, ਉਹ ਇਸ ਪਦਵੀ ਤੋਂ ਵੰਚਿਤ ਹੈ। [੨੨੭] ਗਉੜੀ ਮਹਲਾ ੧, ਅਸਟਪਦੀ (੧੫) ਬੋਲਹਿ ਸਾਚੁ ਮਿਥਿਆ ਨਹੀ ਰਾਈ॥ ਚਾਲਹਿ ਗੁਰਮੁਖਿ ਹੁਕਮਿ ਰਜਾਈ॥ ਰਹਹਿ ਅਤੀਤ ਸਚੇ ਸਰਣਾਈ ॥੧॥ [੮੩੨] ਬਿਲਾਵਲੁ ਅਸਟਪਦੀ ਮਹਲਾ ੧ (੨) ਰਹੈ ਅਤੀਤੁ ਜਾਣੈ ਸਭੁ ਤਿਸ ਕਾ ॥ ਤਨੁ ਮਨੁ ਅਰਪੈ ਹੈ ਇਹੁ ਜਿਸ ਕਾ ॥ [੧੧੮੯] ਬਸੰਤੁ ਅਸਟਪਦੀ ਮਹਲਾ ੧ (੪) ਮਨ ਮਹਿ ਮਨੂਆ ਚਿਤ ਮਹਿ ਚੀਤਾ ॥ ਐਸੇ ਹਰਿ ਕੇ ਲੋਗ ਅਤੀਤਾ ॥੫॥ ਹਰਖ ਸੋਗ ਤੇ ਰਹਹਿ ਨਿਰਾਸਾ ॥ ਅੰਮ੍ਰਿਤੁ ਚਾਖਿ ਹਰਿ ਨਾਮਿ ਨਿਵਾਸਾ ॥ ੨੪. ਅਦਬ-ਬੇ-ਅਦਬ ਜ਼ਿੰਦਗੀ ਨਾਮਹ ੳ. ਦਰ ਰਾਹੇ ਹੱਕ਼ ਜੁਜ਼ ਅਦਬ ਤਅਲੀਮ ਨੇਸਤ ਤਾਲਿਬੋ ਊ ਰਾ ਬਜੁਜ਼ ਤਸਲੀਮ ਨੇਸਤ। (੩੧੫) ਹੱਕ ਹਮੇਸ਼ਹ ਬਾ-ਅਦਬ | ਅ, ਤਾਲਿਬਾਨੇ ਬਾ-ਅਦਬ ਬਾਸ਼ਿੰਦ ਦਾਯਮ ਬਾ-ਅਦਬ। (੩੧੬) ੲ. ਹਾਦੀਏ ਰਾਹ ਖ਼ੁਦਾ ਆਮਦ ਅਦਬ ਬੇ-ਅਦਬ ਖ਼ਾਲੀ ਅਜ਼ ਅਲਤਾਫ਼ਿ ਰੱਬ। (੩੧੯) ਸ. ਦਰ ਹਕੀਕਤ ਬੇ-ਅਦਬ ਯਾਬਦ ਸਜ਼ਾ। ਚੂੰ ਅਦਬ ਆਮਦ ਹਮਹਰਾ ਰਹਨੁਮਾ। (੩੧੧) ਹ ਬੇ-ਅਦਬ ਰਾ ਕੈ ਜਿ ਰਾਹੇ ਸ਼ਾਂ ਖ਼ਬਰ ? ਬੇ-ਅਦਬ ਅਜ਼ ਹੱਕੂ ਹਮੇਸ਼ਰ ਬੇ-ਖ਼ਬਰ। (੩੧੭) 1 ੧ ਵਾਹਗੁਰੂ ਦੇ ਮੰਨਣ ਵਿੱਚ ਜਿਸ ਦਾ ਮਨ, ਤੇ ਉਸ ਦੇ ਚਿਤਵਨ ਵਿੱਚ ਜਿਸ ਦਾ ਦਿਲ ਹੈ, ਉਹ ਸਭ ਮਾਯਕ ਪਦਾਰਥਾਂ ਤੋਂ ਗੁਜ਼ਰਿਆ ਹੋਇਆ ਅਤੀਤ ਹਰਿ ਜਨ ਹੈ । ੳ. ਵਾਹਗੁਰੂ ਦੇ ਰਾਹ ਵਿੱਚ ਅਦਬ ਤੋਂ ਛੁੱਟ ਹੋਰ ਸਿਖ੍ਯਾ ਨਹੀਂ, ਉਸ ਦੇ ਜਿਗਯਾਸੂ ਨੂੰ ਭਾਣਾ ਮੰਨਣ ਤੋਂ ਬਿਨਾਂ ਹੋਰ (ਕੋਈ ਕਰਤੱਬ) ਨਹੀਂ ਹੈ ਅ. ਨਿਰੰਕਾਰ ਦੇ ਜਿਗਯਾਸੂ ਸਦਾ ਅਦਬ ਨਾਲ ਰਹਿੰਦੇ ਹਨ, ਅਦਬ ਨਾਲ ਰਹਿੰਦੇ, ਸਦਾ ਅਦਬ ਨਾਲ ਰਹਿੰਦੇ ਹਨ। ੲ. ਅਦਬ, ਵਾਹਗੁਰੂ ਦੇ ਰਾਹ ਦੀ ਸਿਖ੍ਯਾ ਦੇਣ ਵਾਲਾ ਹੈ, ਬੇਅਦਬ ਨਿਰੰਕਾਰ ਦੀਆਂ ਦਾਤਾਂ ਤੋਂ ਵਾਂਜਿਆ ਰਹਿੰਦਾ ਹੈ 1 ਸ. ਬੇਅਦਬ ਬਿਨਾਂ ਸੈਸੋ ਸਜ਼ਾ ਪਾਉਂਦਾ ਹੈ, ਅਦਬ ਸਭ ਨੂੰ ਰਾਹ ਦਿਖਾਉਣ ਵਾਲਾ ਸਾਬਤ ਹੋਯਾ ਹੈ। ਹ. ਬੇਅਦਬ ਨੂੰ ਸੰਤਾਂ ਦੇ ਭੇਤ ਦੀ ਕੀ ਖ਼ਬਰ ਹੈ ? ਵਾਹਗੁਰੂ ਤੋਂ ਸਦਾ ਖਾਲੀ ਰਹਿੰਦਾ ਹੈ ।੩