ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰੁਮਤ ਮਾਰਤੰਡ (ਭਾਗ ਪਹਿਲਾ)

੩੩


ਕ. ਬੇ-ਅਦਬ ਹਰਗਿਜ਼ ਬ-ਹੱਕ ਰਾਹੇ ਨ ਯਾਫ਼ਤ। ਰਾਹੇ ਹੱਕ ਰਾ ਹੇਚ ਗੁਮਰਾਹੇ ਨ ਯਾਫ਼ਤ॥੩੧੮॥ ਪ੍ਰੇਮ ਸੁਮਾਰਗ

ਜਹਾਂ ਸੰਜੋ ਇਕੱਠੇ ਹੋਣੇ ਦਾ ਹੋਵੈ, ਉਥੇ ਆਪਸ ਮੇਂ ਅਦਬ ਭਾਉ ਪਿਆਰ ਕਰ ਬੈਠਣਾ, ਅਦਬ ਨਾਲ ਪ੍ਰਸ਼ਾਦ ਖਾਣਾ ਪੀਣਾ, ਐਸਾ ਅਦਬ ਭਾਉ ਕਰਣਾ ਆਪਸ ਵਿੱਚ ਜੈਸਾ ਸਿੱਖ ਗੁਰੂ ਦਾ ਕਰਦਾ ਹੈ। ਬਹੁਤ ਬੋਲਣਾ ਨਹੀਂ, ਸ਼ਬਦ ਨਾਲ ਪਿਆਰ ਰੱਖਣਾ, ਜੈਸੇ ਚਕੋਰ ਦਾ ਚੰਦ ਨਾਲ ਪਿਆਰ ਹੈ, ਜੈਸੇ ਦੀਪਕ ਨਾਲ ਪਤੰਗ ਦਾ ਹੈ, ਜੈਸੇ ਲੋਭੀ ਦਾ ਮਾਲ ਨਾਲ ਹੈ, ਜੈਸੇ ਊਂਘੇ ਦਾ ਸੇਜਾ ਨਾਲ ਹੈ, ਜੈਸੇ ਭੁੱਖੇ ਦਾ ਅਨਾਜ ਨਾਲ ਹੈ, ਜੈਸੇ ਚੁੰਬਕ ਦਾ ਲੋਹੇ ਨਾਲ ਹੈ, ਤੈਸੇ ਸ਼ਬਦ ਨਾਲ, ਚਰਣ ਕਵਲ ਨਾ, ਦਰਸ਼ਨ ਨਾਲ ਅਰੁ ਨਾਮ ਨਾਲ ਪਯਾਰ ਰੱਖਣਾ। ? [ ਤਾਜ਼ੀਮ, ਸ੍ਵਾਗਤ ] ਜੋ ਕੋਈ ਸੰਗਤਿ ਖ਼ਾਲਸੇ ਬਿਖੈ ਆਵੈ, ਓਸ ਨੂੰ ਪੰਜ ਸੱਤ ਸਿੱਖ ਉੱਠ ਕੇ ਅਦਬ ਨਾਲ ਤਾਜ਼ੀਮ ਕਰਨ“, ਆਪਸ ਮੇ ਭਾਉ ਕਰ ਕੇ ਬੈਠਾਇਨ, ਇਸ ਬੋਲਣੇ ਉੱਪਰ ਚਲੇਗਾ, ਸਿੱਖੀ ਪ੍ਰਾਪਤ ਹੋਵੇਗੀ, ਸੁਖਾਲਾ ਰਹੇਗਾ। ਗੁਰੂ ਪ੍ਰਤਾਪ ਸੂਰਜ, ਰਾਸ਼ਿ ੩, ਅੰਸੂ ੩੮ ਗੁਣ ਬਿਹੀਨ ਪੂਜਾ ਕਹਾਂ? ਬਿੱਯਾ ਬਿਨ ਮਾਨਾ? ਜੀਤ ਕਹਾਂ ਬਿਨ ਸੂਰਤਾ? ਮਨ ਥਿਤ ਬਿਨ ਧ੍ਯਾਨਾ? ਬਿਨ ਸੰਤੋਖ ਉਰ ਸੁਖ ਕਹਾਂ? ਤਪ ਬਿਨਾ ਨ ਰਾਜੂ ਗ੍ਯਾਨ ਕਹਾਂ ਬਿਨ ਸਤਿਗੁਰੂ? ਸ਼ੋਭਾ ਬਿਨ ਲਾਜੁ?॥੮॥ ਬਿਨ ਜਹਾਜ ਤਰਿਬੋ ਕਹਾਂ ਸਾਗਰ ਅਸਗਾਹੂ? ਭਗਤਿ ਕਹਾਂ ਬਿਨ ਪ੍ਰੇਮ ਕੇ ਪਗ ਪੰਕਜ ਮਾਹੂ? ਕਵਿਤਾ ਬਿਨ ਕੀਰਤਿ ਕਹਾਂ? ਜਸੁ ਬਿਨਾ ਨ ਦਾਨਾ। ਮੁਕਤਿ ਕਹਾਂ ਬਿਨ ਪ੍ਰਭੂ ਕੇ ਸੁਰ ਬਿਨਾਂ ਨ ਗਾਨਾ॥੯॥ ਕ. ਬੋ-ਅਦਬ ਨੇ ਮੁੱਢੋਂ ਹੀ ਪਰਮੇਸ਼੍ਵਰ ਦਾ ਮਾਰਗ ਨਹੀਂ ਪਾਯਾ, ਕਿਸੇ ਤੇਂਦੂ ਬੇਅਦਬ ਨੋ ਵਾਹਗੁਰੂ ਦਾ ਰਸਤਾ ਨਹੀਂ ਲੱਭਿਆ। ੧ ਇਸ ਪੁਸਤਕ ਦੋ ਆਦਿ “ਸ੍ਰੀ ਮੁਖਵਾਕ ਪਾਤਸ਼ਾਹੀ ੧੦" ਲਿਖਿਆ ਹੈ, ਪਰ ਇਹ ਕਿਸੇ ਪ੍ਰੇਮੀ ਸਿੱਖ ਦੀ ਰਚਨਾ ਹੈ, ਜੋ ੧੮੮੦ ਅਥਵਾ ੧੮੮੫ ਵਿੱਚ ਲਿਖੀ ਗਈ ਹੈ। ੨ ਮੌਕਾ। ੩ ਵਾਹਗੁਰੂ ਅਥਵਾ ਸਤਿਗੁਰਾਂ ਦੇ ਚਰਣਾਂ ਨਾਲ ੪ ਦਰਸਨ ਦਾ ਅਰਥ ਇੱਥੇ ਸਿੱਖ ਧਰਮ ਹੈ, ਦੇਖੋ, ਮਾਣ ਵਾਸਤੋ੪ “ਖਟੁ ਦਰਸਨੁ ਵਰਤੈ ਵਰਤਾਰਾ॥ ਗੁਰ ਕਾ ਦਰਸਨੁ ਅਗਮ ਅਪਾਰਾ॥” (ਆਸਾ ਮਹਲਾ ੩, ਪੰਨਾ ੩੬੦) ੫. ਦੀਵਾਨ ਵਿੱਚੋਂ ਉੱਠ ਕੇ ਅੱਗੇ ਜਾ ਮਿਲਣ, ਇਸ ਦਾ ਇਹ ਭਾਵ ਨਹੀਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹੋਂਦੇ ਦੀਵਾਨ ਵਿੱਚ ਤਾਜ਼ੀਮ ਦੇਣ। ੬ ਬਾਬਾ ਦਾਤੂ ਜੀ, ਗੁਰੂ ਅਰਜਨ ਸਾਹਿਬ ਨੂੰ ਆਪਣੀ ਬੇਅਦਬੀ ਤੇ ਪਛਤਾਉਂਦੇ ਹੋਏ ਕਥਨ ਕਰਦੇ ਹਨ |