(੩੪)
ਗੁਰੁਮਤ ਮਾਰਤੰਡ (ਭਾਗ ਪਹਿਲਾ)
ਸੁ ਕਹਾਂ ਸੂਰਜ ਬਿਨਾ ? ਮੈਂ ਏਕ ਬਿਚਾਰਾ॥੧੦॥... ਬਿਨ ਸਿੱਖੀ ਤਰਥੋ ਕਹਾਂ ਜਗ ਸਾਗਰ ਭਾਰਾ ? ਕਰਨਿ ਅਵਯਾ ਬਡਨਿ ਕੀ ਕੈਸੇ ਸੁਖ ਪਾਵੈ ? ਕਟਹਿ ਭਰੋਵਰ ਕੋ ਜਥੈ, ਪੁਨਿ ਫਲ ਕਿਮ ਖਾਵੈ ?॥੧੬॥ ਤੋਰਹਿ ਭਰੀ ਜੁ ਤੋਇ ਮਹਿਂ ? ਕਿਮ ਤਰੈ ਸੁਖਾਰੋ ? ਸਦਨ ਢਾਹਿ ਵਨ ਬਸਨ ਚਹਿਂ ਮਤਿ ਮੰਦ ਗਵਾਰੋ। ੨੫. ਅਨਹਤ-ਅਨਾਹਤ-ਅਨਹਦ-ਸ਼ਬਦ ਹਠ ਯੋਗ ਦੇ ਅਯਾਸੀਆਂ ਦਾ ਨਿਸ਼ਚਾ ਹੈ ਕਿ ਜਦ ਪ੍ਰਾਣ ਅਨਾਹਤ ਚੱਕ੍ਰ ਵਿੱਚ ਦੀ ਬ੍ਰਹਮ ਗ੍ਰੰਥੀ ਨੂੰ ਵਿੰਨ੍ਹਦੇ ਹਨ, ਤਦ ਇਹ ਸ਼ਬਦ ਪੈਦਾ ਹੋਂਦਾ ਹੈ, ਇਸੇ ਲਈ ਅਨਾਹਤ ਨਾਦ ਸੰਗ੍ਯਾ ਹੈ । ਜਦ ਅਨਾਹਤ ਸ਼ਬਦ ਦਾ ਰਸ ਆਉਂਦਾ ਹੈ, ਤਦ ਮਨ ਦੇ ਤਰੰਗ ਸ਼ਾਂਤ ਹੋ ਜਾਂਦੇ ਹਨ । ਗੁਰੁਮਤ ਵਿੱਚ, ਗੁਰੂ ਸ਼ਬਦ ਅਥਵਾ ਨਾਮ ਦੇ ਭਾਵਾਰਥ ਦੇ ਚਿੰਤਨ ਵਿੱਚ ਆਪਣੀ ਵ੍ਰਿਤੀ ਲਾਉਣ ਤੋਂ ਜੋ ਅਨੇਕ ਪ੍ਰਕਾਰ ਦੇ ਅਨੁਭਵ ਉਤਪੰਨ ਹੋਂਦੇ ਹਨ, ਇਹ ਅਨਾਹਤ ਸ਼ਬਦ ਹੈ, ਅਰ ਇਸੇ ਨੂੰ ਸੁਰਤਿ ਸ਼ਬਦ ਲਿਖਿਆ ਹੈ, ਅਰਥਾਤ ਸੁਰਤਿ (ਤਿ) ਨੂੰ ਸ਼ਬਦ ਵਿੱਚ ਜੋੜਨਾ, ਜਿਸ ਤੋਂ ਮਨ ਦੀ ਏਕਾਗਤਾ ਹੋਂਦੀ ਹੈ। [੪੪੦] ਆਸਾ ਛੰਤ ਮਹਲਾ ੩ (੨) ਸਤਿਗੁਰ ਮਿਲਿਐ ਧਾਵਤੁ ਥੰਮ੍ਹਿਆ, ਨਿਜ ਘਰਿ ਵਸਿਆ ਆਏ ॥... ਧਾਵਤੁ ਥੰਮ੍ਹਿਆ ਸਤਿਗੁਰਿ ਮਿਲਿਐ, ਦਸਵਾ ਦੁਆਰੁ ਪਾਇਆ ॥ ਤਿਥੈ ਅੰਮ੍ਰਿਤ ਭੋਜਨੁ ਸਹਜ ਧੁਨਿ ਉਪਜੈ, ਜਿਤੁ ਸਬਦਿ ਜਗਤੁ ਥੰਮ੍ਹਿ ਰਹਾਇਆ॥ [੨੨੮] ਗਉੜੀ ਗੁਆਰੇਰੀ ਮਹਲਾ ੧ (੧੬) ਗੁਰਮਤਿ ਰਾਮੁ ਜਪੈ ਜਨੁ ਪੂਰਾ॥ ਤਿਤੁ ਘਟ ਅਨਹਤ ਬਾਜੇ ਤੂਰਾ॥੨॥ [੨੬੩] ਗਉੜੀ ਸੁਖਮਨੀ ਮਃ ੫ (੧) ਪ੍ਰਭ ਕੈ ਸਿਮਰਨਿ ਅਨਹਦ ਝੁਨਕਾਰ ॥ [੯੨੫] ਰਾਮਕਲੀ ਮਹਲਾ ੫ ਛੰਤ (੩) ਰੁਣ ਝੁਣੋ ਸਬਦੁ ਅਨਾਹਦੁ ਨਿਤ ਉਠਿ ਗਾਈਐ ਸੰਤਨ ਕੈ ॥ ੧ ਦਿਨ ।੨ ਬੇਅਦਬੀ ੩ ਨੋਕਾਂ, ਬੇੜੀ। ੪ ਪਾਣੀ, ਨਦੀ । ੫. ਦਸਮ ਦਾਰ ਤੋਂ ਭਾਵ ਦਿਮਾਗ ਹੈ, ਜੋ ਬੁੱਧਿ ਦਾ ਸਥਾਨ ਹੈ। ਦਿਮਾਗ ਵਿੱਚ ਗੁਰੂਬਾਣੀ ਦੇ ਅਯਾਸ ਦ੍ਵਾਰਾ (ਸੁਰਤਿ ਲਾਉਣ ਤੋਂ) ਜੋ ਅਨੁਭਵ ਅਤੇ ਕਰਤੱਵ੍ਯ ਦਾ ਬੋਧ ਹੋਂਦਾ ਹੈ, ਉਹ ਅਨਹਤ ਸ਼ਬਦ ਹੈ। ੬ ਇੱਥੋ ਅਨਾਹਦੁ ਦਾ ਅਰਥ ਅਖੰਡ (ਇੱਕ ਰਸ) ਹੈ । ਭਾਈ ਗੁਰਦਾਸ ਜੀ ਭੀ ਲਿਖਦੇ ਹਨ—“ਗਾਵੈ ਸਬਦੁ ਅਨਾਹਦੁ ਨਾਦੁ ।” (ਵਾਰ ੧੦, : ੨)