ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਸੁਧਾਕਰ - ਭਾਈ ਕਾਨ੍ਹ ਸਿੰਘ ਨਾਭਾ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ੴ ਸਤਿਗੁਰ ਪ੍ਰਸਾਦਿ॥

ਗੁਰੁਮਤ ਸੁਧਾਕਰ

ਕਲਾ ੧

ਬਾਣੀ ਸ਼੍ਰੀ ਮੁਖਵਾਕ ਪਾਤਸ਼ਾਹੀ ੧੦

ਜਾਪੁ

(੧[1]) ਚਕ੍ਰ ਚਿਹਨ[2] ਅਰੁ ਬਰਣ ਜਾਤਿ
          ਅਰੁ ਪਾਤਿ[3] ਨਹਿਨ ਜਿਹ
   ਰੂਪ ਰੰਗ ਅਰੁ ਰੇਖ ਭੇਖ[4]
          ਕੋਊ ਕਹਿ ਨ ਸਕਤ ਕਿਹ[5]
ਅਚਲਮੂਰਤਿ ਅਨੁਭਵਪ੍ਰਕਾਸ਼[6]
         ਅਮਿਤੋਜ[7] ਕਹਿੱਜੈ.


  1. ਪਾਠਕ ਜੀ, ਏਹ (ਆਦ ਦੇ) ਅੰਗ ਗ੍ਰੰਥ ਦੇ ਕ੍ਰਮ ਅਨੁਸਾਰ ਹਨ, ਅਰ
    ਅੰਤ ਵਿੱਚ ਜੋ ਅੰਗ ਹੈਨ ਓਹ ਬਾਣੀ ਦੇ ਕ੍ਰਮ ਅਨੁਸਾਰ ਹੈਨ, ਸਮਝਣ
    ਲਈ ਦੇਖੋ ਦੂਜੇ ਅੰਗ ਦੇ ਅੰਤ ਵਿਚ ੭੯ ਅੰਗ ਹੈ, ਇਸ ਤੋਂ ਇਹ ਜਾਨਣਾ
    ਚਾਹੀਏ ਕਿ ਇਹ ਛੰਦ ਜਾਪਜੀ ਦਾ ੭੯ਵਾਂ ਛੰਦ ਹੈ.
  2. ਸੰਖ ਚਕ੍ਰ ਆਦਿਕ ਚਿੰਨ੍ਹ "ਨ ਸੰਖੰ, ਨ ਚਕ੍ਰ, ਗਦਾ ਨ ਸ੍ਯਾਮੰ"
    (ਸਲੋਕ ਸਹਿਸਕ੍ਰਿਤੀ, ਮਹਲਾ ੫)
  3. ਗੋਤ-ਜਾਤੀ ਦੇ ਭੇਦ
  4. ਉਰਧ ਤਥਾ ਮੱਛ ਰੇਖਾ ਆਦਿਕ, ਤਥਾ ਪੀਤਾਂਬਰ ਆਦੀ ਭੇਖ.
  5. ਕਿਸੀ ਤਰ੍ਹਾਂ ਯੁਕਤੀ ਉਕਤੀ ਦੇ ਬਲ ਕਰਕੇ
  6. ਕਿਸੀ ਸੰਸਕਾਰ ਤੋਂ ਬਿਨਾਂ ਆਪਣੇ ਆਪ ਹੋਯਾ ਗ੍ਯਾਨ ਦਾ ਚਮਤਕਾਰ.
  7. ਬੇਅੰਤ ਬਲ.