ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੇਰੇ ਸਾਹਾਂ ਵਿਚ ਸਮਤੋਲ ਰਹੇ।
ਜਦ ਤੱਕ ਵੀ ਹਾਉਕਾ ਕੋਲ ਰਹੇ।

ਪੌਣਾਂ ਨੇ ਸਾਜ਼ਿਸ਼ ਕੀਤੀ ਹੈ,
ਇਹ ਦੀਵੇ ਤਾਹੀਂਉਂ ਡੋਲ ਰਹੇ।

ਦਰਦਾਂ ਵਿੱਚ ਡੁੱਬੇ ਮੋਤੀ ਨੇ,
ਇਹ ਅੱਥਰੂ ਕਿਸ ਨੂੰ ਟੋਲ ਰਹੇ।

ਜੇ ਤਾਰੇ ਵੇਖੇਂ ਰਾਤਾਂ ਨੂੰ,
ਜਾਪਣਗੇ ਦੁਖ ਸੁਖ ਫ਼ੋਲ ਰਹੇ।

ਤੂੰ ਆਲ੍ਹਣਿਆਂ ਨਾ ਦਿਲ ਛੱਡੀ,
ਦੱਸ! ਪੰਛੀ ਕਿਸ ਦੇ ਕੋਲ ਰਹੇ।

ਪਰਤਣਗੇ ਵੇਖੀਂ ਵਤਨਾਂ ਨੂੰ,
ਜੋ ਪੰਛੀ ਨੇ ਪਰ ਤੋਲ ਰਹੇ।

ਜੇ ਕੰਡ ਕੀਤੀ ਹੈ ਸੱਜਣਾਂ ਤੋਂ,
ਖ਼ੁਦ ਸੁਣ ਲੈ, ਕੀਹ ਕੀਹ ਬੋਲ ਰਹੇ।

*

ਗੁਲਨਾਰ- 116