ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੰਨ ਕਰ ਕੋਲ ਮੇਰੇ, ਸੋਹਣੇ ਚੰਨ ਮੱਖਣਾ।
ਦਿਲ ਦੇ ਉਬਾਲ ਕਾਹਨੂੰ, ਐਵੇਂ ਸਾਂਭ ਰੱਖਣਾ।

ਜ਼ਿੰਦਗੀ 'ਚ ਆਸ ਤੇ ਉਮੀਦ ਦੋ ਚਿਰਾਗ ਨੇ,
ਸੁਪਨੇ ਬਗੈਰ ਤਾਂ ਹਮੇਸ਼ ਬੰਦਾ ਸੱਖਣਾ।

ਧਰਤੀ ਵੀ ਜਾਣਦੀ ਹੈ, ਸੂਰਜੇ ਦੇ ਤਾਣ ਨੂੰ,
ਐਵੇਂ ਤਾਂ ਨਹੀਂ ਕਰਦੀ ਦੁਆਲੇ ਪਰਦੱਖਣਾ।

ਮੌਤ ਹੈ ਅੱਟਲ, ਪਰ ਜੀਂਦੇ ਜੀਅ ਕਿਉਂ ਮਰੀਏ,
ਸ਼ੌਕ ਸਾਨੂੰ ਜ਼ਿੰਦਗੀ ਦਾ ਮਿੱਠਾ ਮਹੁਰਾ ਚੱਖਣਾ।

ਪੁੱਛਦੇ ਸ਼ਹੀਦ ਤੇ ਮੁਰੀਦ ਹੱਕ ਸੱਚ ਦੇ,
ਮਾਰ ਕੇ ਜ਼ਮੀਰਾਂ ਪੁੱਟੀ ਖ੍ਵਾਬ ਦੀ ਕਿਉਂ ਜੱਖਣਾ।

ਵੱਡੀ ਮੱਛੀ ਨਿੱਕੀ ਨੂੰ ਹੈ ਸਦਾ ਖਾਂਦੀ ਸੁਣਿਐਂ,
ਮੰਡੀ ਸੰਸਾਰ ਨੇ ਬਾਜ਼ਾਰ ਵੇਖੀਂ ਭੱਖਣਾ।

ਹਿੰਮਤੇ ਨੀ, ਬੂਹੇ ਖੁੱਲ੍ਹੇ ਰੱਖਦਾਂ ਸਵੇਰ ਸ਼ਾਮ,
ਸਾਡੇ ਘਰ ਪਾਈਂ ਕਦੇ ਪੈਰ ਤੂੰ ਸੁਲੱਖਣਾ।

*

ਗੁਲਨਾਰ- 127