ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/141

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਹੁਤ ਸੋਹਣੀ ਅੱਜ ਰਾਤੀਂ ਚਾਨਣੀ ਸੀ,
ਬਿਨ ਤੇਰੇ ਕੱਲ੍ਹੇ ਮੈਂ ਕਿੱਥੇ ਮਾਨਣੀ ਸੀ।

ਤਾਰਿਆਂ ਨੂੰ ਗਿਣਦਿਆਂ ਪਰਭਾਤ ਹੋਈ,
ਪੀੜ ਦਿਲ ਦੀ ਹੋਰ ਕਿਸ ਪਹਿਚਾਨਣੀ ਸੀ।

ਵਿੱਥਿਆ ਧਰਤੀ ਦੇ ਦਿਲ ਦੀ ਕੌਣ ਪੁੱਛੇ,
ਪੌਣ ਪਾਣੀ ਜ਼ਹਿਰ ਅੰਬਰ ਛਾਨਣੀ ਸੀ।

ਪੁੱਤ ਧੀਆਂ ਬਿਰਖ਼ ਬੂਟੇ ਚੀਰਦੇ ਸੀ,
ਕਿਸ ਹਰੀ ਛਤਰੀ ਸਿਰਾਂ ਤੇ ਤਾਨਣੀ ਸੀ।

ਤੂੰ ਬਰੂਹਾਂ ਤੇ ਖੜ੍ਹਾ ਕੀਹ ਸੋਚਦਾ ਹੈਂ,
ਇਹ ਤਾਂ ਵੇਦਨ ਤੂੰ ਹੀ ਆ ਕੇ ਜਾਨਣੀ ਸੀ।

ਅੱਗ ਦੇ ਦਰਿਆ 'ਚ ਜੇ ਤੂੰ ਤੈਰਨਾ ਸੀ,
ਦਿਲ ਦੇ ਅੰਦਰ ਬਹੁਤ ਪਹਿਲਾਂ ਠਾਨਣੀ ਸੀ।

*

ਗੁਲਨਾਰ- 141