ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/147

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹਿਟਲਰਾਂ, ਮੁਸੋਲਿਨੀਆਂ ਦੇ ਖ਼ਿਲਾਫ਼, ਉਸ ਧੌਲਦਾੜੀਏ ਟੋਲੇ ਦੇ ਖ਼ਿਲਾਫ਼ ਜਿਸ ਨੇ ਇਸ ਮਹਾਨ ਦੇਸ਼ ਨੂੰ ਇਕ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ, ਫ਼ੈਸ਼ਨ-ਮੁਖੀ ਸਾਹਿਤਕ ਵਾਦਾਂ ਦੇ ਖ਼ਿਲਾਫ਼ ਅਤੇ ਪਥਰੀਲੇ ਅਹਿਸਾਸਾਂ ਦੇ ਖ਼ਿਲਾਫ਼...ਇਨ੍ਹਾਂ ਸਾਰੇ ਦੁਖਾਂਤਕ ਅਨੁਭਵਾਂ ਦੇ ਰੁਬਰੂ ਗੁਰਭਜਨ ਦੀ ਕਵਿਤਾ ਉਦਾਸੀ, ਆਕ੍ਰੋਸ਼ ਅਤੇ ਸੰਘਰਸ਼ ਦੇ ਸੰਕਲਪਾਂ ਵਿਚੋਂ ਲੰਘਦੀ ਹੈ...ਅਰਦਾਸ, ਆਸ ਤੇ ਸੰਘਰਸ਼ ਨੂੰ ਬਿਆਨਦੀ ਸਰੋਦੀ ਸਤਰਾਂ ਸਿਰਜਣ ਦੇ ਸਮਰੱਥ ਅਤੇ ਪੰਜਾਬੀ ਗ਼ਜ਼ਲ ਨੂੰ ਸਹੀ ਅਰਥਾਂ ਵਿਚ ਪੰਜਾਬਣ ਬਣਾਉਣ ਵਿਚ ਯੋਗਦਾਨ ਪਾਉਣ ਵਾਲੀ ਇਸ ਪੁਸਤਕ ਨੂੰ ਜੀ ਆਇਆਂ ਕਹਿੰਦਿਆਂ ਮੈਂ ਇਸ ਵਿਸ਼ਵਾਸ ਦਾ ਧਾਰਨੀ ਹਾਂ ਕਿ ਇਹ ਪੁਸਤਕ ਮਾਨਵਤਾ, ਪੰਜਾਬ, ਸਰੋਦ ਤੇ ਗ਼ਜ਼ਲ ਨੂੰ ਪਿਆਰ ਕਰਨ ਵਾਲੇ ਪਾਠਕਾਂ ਦਾ ਧਿਆਨ ਅਤੇ ਪਿਆਰ ਅਵੱਸ਼ ਹੀ ਆਕਰਸ਼ਿਤ ਕਰੇਗੀ।

———ਸੁਰਜੀਤ ਪਾਤਰ (ਡਾ.)

*ਗੁਰਭਜਨ ਗਿੱਲ ਇਕ ਐਸਾ ਰੁੱਖ ਏ, ਜਿਸ ਦੀਆਂ ਸ਼ਾਖਾਂ ਦੇ ਸੰਗੀਤ ਵਿਚ ਜੜਾਂ ਦੀਆਂ ਸੁਰਾਂ ਰਲੀਆਂ ਵੀ ਸੁਣੀਆਂ ਨੇ। ਉਹ ਇਕ ਵਣਜਾਰਾ ਏ ਗਲੀ ਗਲੀ ਹੋਕਾ ਦਿੰਦਾ, ਅੰਦਰ ਦੇ ਸੁਹਜ ਨੂੰ ਸ਼ਿੰਗਾਰਨ, ਨਿਖਾਰਣ ਦੀਆਂ ਮਣੀਆਂ ਦਾ। ਸੱਚ ਦੇ ਲਾਲਾਂ ਦਾ। ਇਕਤਾਰੇ ਵਾਲਾ ਸਿਆਲਕੋਟੀ ਰਮਤਾ ਫ਼ਕੀਰ ਜ਼ਿੰਦਗੀ ਦੀਆਂ ਰਮਜ਼ਾਂ ਗਾਉਂਦਾ ਬਸਤੀ ਬਸਤੀ ਡੇਰੇ ਡੇਰੇ, ਬੂਹੇ ਬੁਹੇ। ਵਿਹੜੇ ਵੱਸਦੇ ਰਹਿਣ ਦੀਆਂ ਅਸੀਸਾਂ ਦਿੰਦਾ। ਸਾਰੇ ਜੱਗ ਦੀ ਖੈਰ ਮੰਗਦਾ। ਇਕ ਵੈਦ ਜੋ ਜ਼ਮਾਨੇ ਦੀਆਂ ਨਬਜ਼ਾਂ ਟੋਂਹਦਾ, ਅਹੂਰ ਪਛਾਣਦਾ ਹੈ ਤੇ ਉਹਦਾ ਦਾਰੂ ਦੱਸਦਾ ਏ। ਇਕ ਫ਼ਲ ਤੋੜਾਵਾ ਜੇ ਕੁਝ ਫ਼ਲ ਝੋਲੀ ਭਰਦਾ ਏ ਤੇ ਕੁਝ ਹਲੁਣਾ ਮਾਰ ਕੇ ਭੁੰਜੇ ਡੇਗਦਾ ਹੇਠ ਖਲੋਤਿਆਂ ਦੇ ਚੁਗਣ ਲਈ। ਖਟਮਿੱਠੇ ਫਲ।"

———ਮੋਹਨ ਕਾਹਲੋਂ

*ਗੁਰਭਜਨ ਗਿੱਲ ਦੀ ਕਾਵਿ-ਸੰਵੇਦਨਾ ਮਾਨਵੀ ਸਮਾਜ ਤੋਂ ਉਪਜੇ ਤਣਾਉ ਨੂੰ ਆਪਣੀ ਸਿਰਜਣਾਤਮਕਤਾ ਦਾ ਵਾਹਨ ਬਣਾਉਂਦੀ ਹੈ। ਉਹ ਆਪਣੀ ਕਵਿਤਾ ਅੰਦਰ ਜੀਵੰਤ ਸਮਾਜ ਵਿਚ ਜੀਣ ਦੀ ਤਮੰਨਾ ਦਾ ਪਵਚਨ ਉਸਾਰਦਾ ਹੈ। ਇਹ ਪਵਚਨ ਸਥਾਪਤੀ ਤੇ ਵਿਸਥਾਪਤੀ, ਵਿਅਕਤੀ ਤੇ ਸਮਾਜ ਦਰਮਿਆਨ ਉਪਜੇ ਤਣਾਉ ਵਿਚੋਂ ਅਰਥ ਗ੍ਰਹਿਣ ਕਰਦਾ ਹੈ। ਇਸੇ ਪ੍ਰਸੰਗ ਵਿਚ ਹੀ ਗੁਰਭਜਨ ਗਿੱਲ ਦੀ ਵਿਵੇਕਮਈ ਸੂਝ ਸਰਮਾਏਦਾਰੀ ਅਤੇ ਇਹਦੀਆਂ ਸੰਚਾਲਕ ਸ਼ਕਤੀਆਂ ਦੀ ਪਛਾਣ ਕਰਦੀ ਹੈ। ਉਹਦੀ ਕਵਿਤਾ ਪੰਜਾਬ ਦੀ ਮਿੱਟੀ ਦੀ ਮਹਿਕ ਦੇ ਗ੍ਰਹਿ ਸੰਤਾਪ ਦੇ ਕੇਂਦਰੀ ਸੂਤਰ ਦੀ ਨਿਸ਼ਾਨਦੇਹੀ ਕਰਦੀ ਮਨੁੱਖ ਦੀ ਸਵੈ-ਸਵਾਰਥੀ ਰੁਚੀ ਤੇ ਉਂਗਲ ਧਰਦੀ, ਇਤਿਹਾਸਕ ਪ੍ਰਸੰਗ ਵਿਚ ਦੁਸ਼ਮਣ ਦੀ ਪਛਾਣ ਕਰਦੀ ਹੈ। ਕਾਵਿ-ਸੰਵੇਦਨਾ ਵਿਚਲੇ ਲੋਕ-ਮੁਹਾਵਰੇ ਦੀ ਪੇਸ਼ਕਾਰੀ ਵੀ ਗੁਰਭਜਨ ਗਿੱਲ ਦੀ ਸ਼ਾਇਰੀ ਦੀ ਪ੍ਰਾਪਤੀ ਹੈ।

———ਗੁਰਇਕਬਾਲ ਸਿੰਘ (ਡਾ.)

*ਗੁਰਭਜਨ ਗਿੱਲ ਦੀ ਰਚਨਾ ਇਕ ਢੰਗ ਨਾਲ ਲੇਖਕ ਦਾ ਐਲਾਨਨਾਮਾ ਹੈ ਕਿ ਉਸ ਨੇ ਪਰੰਪਰਾਗਤ ਨੈਤਿਕ ਕਦਰਾਂ ਕੀਮਤਾਂ ਲਈ ਸਮਾਜ ਵਿਰੋਧੀ ਤਾਕਤਾਂ ਵਿਰੁੱਧ ਨਿਰੰਤਰ ਲੜਨਾ ਹੈ ਅਤੇ ਅਜਿਹਾ ਕਰਦਿਆਂ ਉਸ ਨੇ ਸਮਾਜ ਜਾਂ ਸੱਤਾ ਦੁਆਰਾ ਵਿਅਕਤੀ ਦੇ ਸ਼ੋਸ਼ਣ ਨੂੰ ਸਮਾਪਤ ਕਰਨਾ ਹੈ। ਇਹ ਸਮਝਾਉਣੀ ਉਹ ਨਾਅਰੇਬਾਜ਼ੀ ਜਾਂ ਖੜਕਵੇਂ

ਗੁਲਨਾਰ- 147