ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਈ ਕੁਝ ਏਸ ਰੁਮਾਲ 'ਚ ਤੇਰੇ।
ਮੱਕਾ ਨਾਲ ਮਦੀਨਾ ਮੇਰੇ।

ਹਰਿਮੰਦਰ ਹੈ ਮੇਰੇ ਅੰਦਰ,
ਸੀਸ ਝੁਕਾਵਾਂ ਮੈਂ ਸ਼ਾਮ ਸਵੇਰੇ।

ਗ਼ੈਰਹਾਜ਼ਰੀ ਸੂਰਜ ਦੀ ਹੈ,
ਤਾਂ ਹੀ ਚਾਰ ਚੁਫ਼ੇਰ ਹਨ੍ਹੇਰੇ।

ਤੂੰ ਨਾ ਮੈਨੂੰ ਛੱਡ ਕੇ ਜਾਵੀਂ
ਬਹੁਤ ਉਦਾਸੀ ਦਿਲ ਦੇ ਡੇਰੇ।

ਇਹ ਕਿਹੜੀ ਮੈਂ ਅੱਗ 'ਚ ਘਿਰਿਆਂ,
ਲਾਟਾਂ ਮੇਰੇ ਚਾਰ ਚੁਫ਼ੇਰੇ।

ਜ਼ਿੰਦਗੀ ਤੇਰੇ ਰੰਗ ਨਿਆਰੇ,
ਬੁੱਢੇ ਚੋਰ, ਮਸਾਣੀਂ ਡੇਰੇ।

ਅਗਲਾ ਸਾਹ ਆਵੇ ਨਾ ਆਵੇ,
ਨਾ ਵੱਸ ਮੇਰੇ, ਨਾ ਵੱਸ ਤੇਰੇ।

*

ਗੁਲਨਾਰ- 36