ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੁਣ ਤੈਨੂੰ ਸਮਝਾਵੇ ਕਿਹੜਾ, ਖੁਸ਼ਬੂ ਦਾ ਕੋਈ ਦੇਸ ਨਹੀਂ ਹੁੰਦਾ।
ਨਿਰਮਲ ਨੀਰ, ਹਵਾ ਦਾ ਜਿੱਸਰਾਂ, ਰੰਗ ਬਰੰਗ ਭੇਸ ਨਹੀਂ ਹੁੰਦਾ।

ਜੇ ਕੁਦਰਤ ਨੂੰ ਮਾਂ ਪਿਉ ਕਹੀਏ, ਇਸ ਦੀ ਗੋਦੀ ਖਿੜ ਕੇ ਬਹੀਏ,
ਕੁੱਲ ਆਲਮ ਮਲਕੀਅਤ ਬਣ ਜੇ, ਕੋਈ ਵੀ ਥਾਂ ਪਰਦੇਸ ਨਹੀਂ ਹੁੰਦਾ।

ਆਦਿ ਜੁਗਾਦੀ ਕਾਲ ਮੁਕਤ ਹੈ, ਬੀਤ ਗਏ ਤੋਂ, ਅੱਜ ਤੋਂ ਕੱਲ੍ਹ ਤੋਂ,
ਗੋਬਿੰਦ ਗੁਰ ਦਾ ਬਚਨ ਸੁਣੋ ਜੀ, ਰੰਗ ਨਾ ਰੂਪ ਤੇ ਵੇਸ ਨਹੀਂ ਹੁੰਦਾ।

ਮਿੱਲ ਦਾ ਮਾਲ ਮਸ਼ੀਨੀ ਸੋਹਣਾ, ਲੱਖ ਵਾਰੀ ਹੋਵੇਗਾ ਭਾਵੇਂ,
ਖੱਡੀ ਦੀ ਛੋਹ ਬਾਝੋਂ ਬੁਣਿਆ, ਕੱਪੜਾ ਹੈ, ਪਰ ਖੇਸ ਨਹੀਂ ਹੁੰਦਾ।

ਪੂਜਾ ਕਰੇ ਕਰਾਵੇ ਜਿਹੜਾ, ਫਿਰ ਆਖੇ ਮੈਂ ਰੱਬ ਦਾ ਬੰਦਾ,
ਹੋਰ ਬੜਾ ਕੁਝ ਹੋਵੇ ਭਾਵੇਂ, ਪਰ ਮਿੱਤਰੋ ਦਰਵੇਸ ਨਹੀਂ ਹੁੰਦਾ।

ਭੁਰ ਜਾਂਦਾ ਹੈ, ਟੁੱਟ ਜਾਂਦਾ ਹੈ, ਤਣਿਆ ਰਹਿਣ ਦੇ ਭਰਮ ਭੁਲੇਖੇ,
ਉਹ ਰਿਸ਼ਤਾ ਨਾ ਨਿਭਦਾ ਲੰਮਾ, ਜਿਸ ਦੇ ਅੰਦਰ ਲੇਸ ਨਹੀਂ ਹੁੰਦਾ।

ਬੜੇ ਬੜੇ ਇਤਿਹਾਸ ਲਿਖਾਰੀ,ਆਏ, ਹੋਏ, ਹੋ ਕੇ ਤੁਰ ਗਏ,
ਵਕਤ ਦੀ ਹਿੱਕ, ਤੇ ਲਿਖਿਆ ਅੱਖਰ ਹਾਕਮ ਤੋਂ ਵੀ ਮੇਸ ਨਹੀਂ ਹੁੰਦਾ।

*

ਗੁਲਨਾਰ- 57