ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਰ ਦਰਵਾਜ਼ੇ ਖੋਲੇਂਗਾ ਤਾਂ ਵੇਖ ਲਵੇਂਗਾ।
ਸ਼ੀਸ਼ੇ ਸਨਮੁਖ ਬੋਲੇਂਗਾ ਤਾਂ ਵੇਖ ਲਵੇਂਗਾ।

ਏਸ ਗੁਫ਼ਾ ਦੇ ਅੰਦਰ ਤਾਂ ਹੈ ਗੂੜ੍ਹ ਹਨ੍ਹੇਰਾ,
ਆਪੇ ਪਰਦੇ ਫ਼ੋਲੇਂਂਗਾ ਤਾਂ ਵੇਖ ਲਵੇਂਗਾ।

ਬਾਜ਼ ਬਣੀਂ, ਪਰਵਾਜ਼ ਭਰੀਂ ਹੈ ਨੂੰ ਸੁੰਨਾ ਅੰਬਰ,
ਜਦ ਕਿਧਰੇਂ ਪਰ ਤੋਲੇਂਗਾ ਤਾਂ ਵੇਖ ਲਵੇਂਗਾ।

ਬੇਗਾਨੇ ਵਿਚ ਆਪਣਾ ਵੀ ਇੱਕ ਛੁਪਿਆ ਹੁੰਦਾ,
ਸਾਹੀਂ ਸੰਦਲ ਘੋਲੇਂਗਾ ਤਾਂ ਵੇਖ ਲਵੇਂਗਾ।

ਮੈਂ ਹੁਣ ਤੇਰੇ ਅੰਦਰ ਲੁਕ ਕੇ ਬੈਠ ਗਿਆ ਹਾਂ,
ਜੇ ਕਿਧਰੇ ਤੂੰ ਟੋਲੇਂਗਾ ਤਾਂ ਵੇਖ ਲਵੇਗਾ।

ਧਰਤੀ ਦੀ ਮਰਯਾਦਾ ਰੁਲੇ, ਤਬਾਹੀ ਹੋਵੇ,
ਜੇ ਏਦਾਂ ਹੀ ਰੋਲੇਂਗਾ, ਤਾਂ ਵੇਖ ਲਵੇਂਗਾ।

{{c*}}

ਗੁਲਨਾਰ- 63