ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਿਕਵੇ ਗਿਲੇ-ਗੁਜ਼ਾਰੀਆਂ।
ਰੂਹ ਨੂੰ ਚੀਰਨ ਆਰੀਆਂ।

ਤਾਅਨੇ, ਮਿਹਣੇ, ਤੋਹਮਤਾਂ,
ਪਰਬਤ ਨਾਲੋਂ ਭਾਰੀਆਂ।

ਦੁਸ਼ਮਣੀਆਂ ਦੇ ਸਾਹਮਣੇ,
ਹੁਣ ਤਾਂ ਫਿੱਕੀਆਂ ਯਾਰੀਆਂ।

ਤਕੜਾ ਹੋ! ਮੈਂ ਆ ਗਿਆ,
ਕਿਸ ਨੇ 'ਵਾਜ਼ਾਂ ਮਾਰੀਆਂ।

ਮਿਲਣ ਨਾ ਸਾਨੂੰ ਦੇਂਦੀਆਂ,
ਇਹ ਜੋ ਚਾਰ-ਦੀਵਾਰੀਆਂ।

ਆਲ੍ਹਣਿਆਂ ਵਿਚ ਪਰਤ ਕੇ,
ਸਾਂਭ ਲੈ ਜ਼ਿੰਮੇਵਾਰੀਆਂ।

ਰੂਹ ਨੂੰ ਰੱਖੀਂ ਸਾਂਭ ਕੇ,
ਰੁੱਤਾਂ ਟੂਣੇਹਾਰੀਆਂ।

ਗੁਲਨਾਰ- 90