ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/109

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਡੇਜ਼ੀ ਬੇਰੰਜਰ ਡੇਜ਼ੀ ਬੇਰੰਜਰ ਡੇਜ਼ੀ ਬਰੰਜ਼ਰ ਡੇਜ਼ੀ ਬੇਰੰਜਰ ਡੇਜ਼ੀ ਬੇਰੰਜਰ ਅਸੀਂ ਕੁਝ ਨਹੀਂ ਕਰ ਸਕਦੇ। (ਬੇਰੰਜਰ ਦੇ ਅੰਦਰ ਆਉਣ 'ਤੇ ਉਹ ਦਰਵਾਜ਼ਾ ਬੰਦ ਕਰ ਦਿੰਦੀ ਹੈ। ਬੇਰੰਜਰ ਡਾਊਨ ਸਟੇਜ ਵਾਲੀ ਖਿੜਕੀ 'ਚੋਂ ਲਗਾਤਾਰ ਬਾਹਰ ਘੂਰ ਰਿਹਾ ਹੈ। ਉਹ ਰਲ ਗਿਐ ਉਨਾਂ ’ਚ। ਕਿੱਥੇ ਹੈ ਉਹ ਹੁਣ ? ਉਨ੍ਹਾਂ ਦੇ ਨਾਲ। ਕਿਹੜਾ ਹੈ ਉਨ੍ਹਾਂ 'ਚੋਂ ? ਕੋਈ ਨੀ ਦਸ ਸਕਦਾ। ਤੁਸੀਂ ਹੁਣ ਪਛਾਣ ਨਹੀਂ ਸਕਦੋ ਉਸਨੂੰ। ਉਹ ਸਾਰੇ ਇੱਕੋ ਜਿਹੇ ਲੱਗਦੇ, ਹੁ-ਬੂ-ਹੂ । (ਡੇਜ਼ੀ ਨੂੰ) ਹਿਚਕਚਾਹਟ ਸੀ ਉਸ `ਚ। ਤੈਨੂੰ ਧੱਕੇ ਨਾਲ ਰੋਕਣਾ ਚਾਹੀਦਾ ਸੀ ਉਸਨੂੰ। ਮੇਰੇ ’ਚ ਹਿੰਮਤ ਨਹੀਂ ਸੀ। ਤੈਨੂੰ ਥੋੜਾ ਮਜ਼ਬੂਤੀ ਨਾਲ ਪੇਸ਼ ਆਉਣਾ ਚਾਹੀਦਾ ਸੀ ਉਹਦੇ ਨਾਲ, ਥੋੜੀ ਜਿਦ। ਉਹ ਪਿਆਰ ਕਰਦਾ ਸੀ ਤੇਰੇ ਨਾਲ, ਤੈਨੂੰ ਨੀ ਪਤਾ ? ਕਦੀ ਖੁੱਲ੍ਹ ਕੇ ਤਾਂ ਕਿਹਾ ਨਹੀਂ ਉਸਨੇ ... ਸਭ ਨੂੰ ਪਤਾ ਸੀ। ਮੁਹੱਬਤ ਦੀ ਨਕਾਮੀ ਤੋਂ ਡਰਦਾ ਉਹ ਚੁੱਪ ਰਿਹਾ। ਸੰਗਾਊ ਆਦਮੀ ਸੀ ਉਹ। ਤੇਰੇ ’ਤੇ ਪ੍ਰਭਾਵ ਪਾਉਣ ਲਈ ਉਹ ਕੁਝ ਵੱਡਾ ਕਰਨਾ ਚਾਹੁੰਦਾ..। ਕੀ ਤੇਰਾ ਜੀਅ ਨਹੀਂ ਕਰਦਾ ਕਿ ਉਸਦੇ ਪਿੱਛੇ ਜਾਵੇਂ ? ਉੱਕਾ ਈ ਨਹੀਂ । ਨਹੀਂ ਤਾਂ ਮੈਂ ਇੱਥੇ ਨਾ ਹੁੰਦੀ! ਖਿੜਕੀ 'ਚੋਂ ਬਾਹਰ ਦੇਖਦੇ ਹੋਏ) ਸਾਰੀ ਗਲੀ ’ਚ ਸਿਵਾਏ ਉਨ੍ਹਾਂ ਦੇ ਹੋਰ ਕੁਝ ਦਿਖਾਈ ਨਹੀਂ ਦਿੰਦਾ।(ਪਿਛਲੀ ਖਿੜਕੀ ਵੱਲ ਦੇਖਦਾ ਹੈ। ਹਰ ਪਾਸੇ ਉਹੀ। ਤੂੰ ਗ਼ਲਤ ਸੀ ਡੇਜ਼ੀ ਫੇਰ ਮੁਹਰਲੀ ਖਿੜਕੀ 'ਚੋਂ ਦੇਖਦਾ ਹੈ। ਇੱਕ ਵੀ ਬੰਦਾ ਦਿਖਾਈ ਨੀ ਦਿੰਦਾ, ਜਿੱਥੇ ਤਾਈਂ ਨਜ਼ਰ ਜਾਂਦੀ, ਸਭ ਪਾਸੇ ਉਹੀ ਨੇ। ਅੱਧੇ ਇੱਕ-ਸਿੰਗੇ ਤੋਂ ਅੱਧੇ ਦੋਸਿੰਗ, ਇਹੋ ਇੱਕ-ਇੱਕ ਫ਼ਰਕ ਹੈ। (ਗੋਡਿਆਂ ਦੇ ਲੰਘਣ ਦਾ ਸ਼ੋਰ ਉੱਭਰਦਾ ਹੈ, ਪਰ ਉਸ ਵਿੱਚ ਹੁਣ ਇੱਕ ਤਰ੍ਹਾਂ ਦਾ ਸੰਗੀਤ ਹੈ। ਸਟੇਜ ਦੇ ਉੱਪਰ ਵਾਲੀ ਖਿੜਕੀ 'ਚੋਂ ਗੋਡਿਆਂ ਦੇ ਬੜੇ ਵੰਨ-ਸੁਵੰਨੇ ਸਿਰ ਨਿਕਲਦੇ ਹਨ। ਉਨ੍ਹਾਂ ਦੀ ਗਿਣਤੀ ਨਿਰੰਤਰ ਵੱਧਦੀ ਹੀ ਜਾ ਰਹੀ ਹੈ। ਜਿਉਂ ਜਿਉਂ ਨਾਟਕ ਖ਼ਤਮ ਹੋਣ ਵੱਲ ਵੱਧਦਾ ਹੈ, ਉਨ੍ਹਾਂ ਦੇ ਰੁਕਣ ਦਾ ਸਮਾਂ ਵੱਧਦਾ ਜਾਂਦਾ ਹੈ। ਅਖੀਰ ਤੱਕ ਉਹ ਪਿਛਲੀ ਪੁਰੀ ਕੰਧ ਨੂੰ ਢਕ ਦਿੰਦੇ ਹਨ, ਤੇ ਉੱਥੇ ਅਹਿੱਲ ਖੜੇ ਰਹਿੰਦੇ ਹਨ। ਆਪਣੀ ਦੈਤਾਂ ਵਾਲੀ ਦਿੱਖ ਦੇ ਬਾਵਜੂਦ, ਲੱਗਦਾ ਹੈ ਗੋਂਡਿਆਂ ਦੇ ਸਿਰ ਹੁਣ ਸੋਹਣੇ ਹੁੰਦੇ 107 : ਗੈਂਡੇ ਡੋਜ਼ੀ ਬਰੰਜ਼ਰ