ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/11

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜੋਨ (ਸੱਜੇ ਪਾਸਿਓਂ ਅੱਗੇ ਵਧਦੇ ਹੋਏ) ਓਫ ਹੋ ! ਬੇਰੰਜਰ, ਤਾਂ ਆਖ਼ਿਰ ਤੂੰ ਪਹੁੰਚ ਹੀ ਗਿਆ ! ਬੋਰੰਜਰ ਜੇਨ ਬੇਰੰਜਰ ਜੋਨ ਹੈ। ਮੰਚ ਕੁਝ ਸਮੇਂ ਲਈ ਖ਼ਾਲੀ ਹੋ ਜਾਂਦਾ ਹੈ।) (ਜੇਨ ਸੱਜੇ ਪਾਸਿਓਂ ਆਉਂਦਾ ਹੈ, ਠੀਕ ਉਸੇ ਵੇਲੇ ਬੇਰੰਜਰ ਖੱਬੇ ਪਾਸਿਓਂ ਦਾਖ਼ਿਲ ਹੁੰਦਾ ਹੈ। ਜੇਨ ਦਾ ਪਹਿਰਾਵਾ ਬਿਲਕੁਲ ਟਿਪਟਾਪ ਹੈ: ਭੂਰੇ ਰੰਗ ਦਾ ਸੂਟ, ਲਾਲ ਟਾਈ, ਐਨ ਖੜ੍ਹੇ ਕਾਲਰ, ਭੂਰਾ ਹੈਟ। ਉਸਦਾ ਚਿਹਰਾ ਇਕਦਮ ਲਾਲ ਭਖਦਾ ਹੈ। ਪੀਲੇ ਰੰਗ ਦੇ ਬੂਟ ਜਿਨ੍ਹਾਂ 'ਤੇ ਤਾਜ਼ੀ ਪਾਲਿਸ਼ ਲਿਸ਼ਕਦੀ ਹੈ। ਬੇਰੰਜਰ ਦੀ ਦਾੜ੍ਹੀ ਵਧੀ ਹੋਈ ਹੈ, ਸਿਰ ’ਤੋਂ ਹੌਟ ਗਾਇਬ ਹੈ, ਵਾਲ ਖਿੱਲਰੇ ਹਨ ਤੇ ਕਪੜੇ ਵੱਟੋ-ਵੱਟ; ਹਰ ਸ਼ੈਅ ’ਚੋਂ ਉਸਦੀ ਲਾਪਰਵਾਹੀ ਝਲਕਦੀ ਹੈ। ਉਹ ਥੱਕਿਆ ਜਿਹਾ ਨਜ਼ਰ ਆਉਂਦਾ ਹੈ, ਅੱਧ ਸੁੱਤਾ, ਥੋੜੀਥੋੜ੍ਹੀ ਦੇਰ ਬਾਅਦ ਉਬਾਸੀ ਲੈਂਦਾ ਹੈ।) (ਖੱਬੇ ਪਾਸਿਓਂ ਅੱਗੇ ਵਧਦੇ ਹੋਏ) ਮਾਰਨਿੰਗ ਜੇਨ! ਹਮੇਸ਼ਾ ਵਾਂਗ ਲੇਟ, ਇਹਦਾ ਤਾਂ ਕਹਿਣਾ ਹੀ ਕੀ ਹੈ। (ਗੁੱਟ ’ਤੇ ਬੱਝੀ ਘੜੀ ਦੇਖਦਾ ਹੈ) ਸਾਢੇ ਗਿਆਰਾਂ ਦਾ ਟਾਈਮ ਤੈਅ ਹੋਇਆ ਸੀ ਤੇ ਹੁਣ ਦੁਪਹਿਰ ਹੋ ਗਈ। ਸੌਰੀ... ਕਾਫ਼ੀ ਦੇਰ ਹੋ ਗਈ ਤੈਨੂੰ ? ਨਹੀਂ, ਮੈਂ ਵੀ ਹੁਣੇ ਆਇਆਂ, ਤੇਰੇ ਮੂਹਰੋ ਈ। (ਦੋਹਾਂ ਵਰਾਂਡੇ `ਚ ਪਈਆਂ ਕੁਰਸੀਆਂ 'ਤੇ ਬੈਠਦੇ ਹਨ। ਫੇਰ ਤਾਂ ਕੋਈ ਖ਼ਾਸ ਗੱਲ ਨਹੀਂ, ਜੇ ਤੂੰ ਵੀ ਹੁਣੇ ਈ ਆਇਐਂ.. ਮੇਰੀ ਗੱਲ ਹੋਰ ਐ ।ਉਡੀਕਣਾ ਮੈਨੂੰ ਪਸੰਦ ਨਹੀਂ; ਨਾ ਹੀ ਬਰਬਾਦ ਕਰਨ ਲਈ ਮੇਰੇ ਕੋਲ ਕੋਈ ਟਾਈਮ ਹੈ। ਤੇ ਤੂੰ ਤਾਂ ਕਦੇ ਟਾਈਮ ’ਤੇ ਆਇਆ ਈ ਨਹੀਂ, ਇਸ ਲਈ ਮੈਂ ਜਾਣ-ਬੁੱਝ ਕੇ ਐਨਾ ਲੇਟ ਆਇਆਂ। ਠੀਕ ਐ, ਤੂੰ ਬਿਲਕੁਲ ਸਹੀ ਐਂ.., ਪਰ ਗੱਲ... ਹੁਣ ਇਸ ਬਹਾਨੇਬਾਜ਼ੀ ਦੀ ਲੋੜ ਨਹੀਂ ਕਿ ਤੂੰ ਤਾਂ ਹਮੇਸ਼ਾ ਸਮੇਂ ’ਤੇ ਆਉਂਦੈ। ਨਹੀਂ, ਬਿਲਕੁਲ ਨਹੀਂ ਇਹ ਮੈਂ ਕਦੋਂ ਕਹਿ ਰਿਹਾਂ। (ਦੋਹੀਂ ਬੈਠ ਜਾਂਦੇ ਹਨ) ਹਾਲਤ ਦੇਖੀ ਐ ਆਪਣੀ! ਪੀਏਂਗਾ ਕੀ? ਤੇਰਾ ਮਤਲਬ ਕਿ ਏਸ ਵੇਲੇ ਵੀ ਪਿਆਸ ਲੱਗੀ ਏ ਤੈਨੂੰ ਤੜਕੇ ਈ?

ਗਰਮੀ ਕਿੰਨੀ ਐ... ਗਲਾ ਸੁੱਕਦਾ... ਬੇਰੰਜਰ ਜੇਨ ਬੋਰੰਜਰ ਜੇਨ ਬੇਰੰਜਰ ਜੇਨ ਬੇਰੰਜਰ ਜੋਨ ਬੋਰੰਜਰ

9/ਗੈਂਡੇ