ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/113

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਡੋਜ਼ੀ ਬੇਰੰਜਰ ਡੋਜ਼ੀ ਬੋਰੰਜਰ ਡੇਜ਼ੀ ਬੇਰੰਜਰ ਡੇਜ਼ੀ ਬਣਿਆ ਸੀ। ਤੈਨੂੰ ਇਹ ਜਤਾਉਣ ਦੀ ਲੋੜ ਨਹੀਂ ਸੀ ਕਿ ਉਸਦੇ ਹੱਥ ਕਿੰਨੇ ਖੁਰਦਰੇ ਨੂੰ। ਸਚਾਈ ਇਹ ਹੈ, ਉਸਦੇ ਹੱਥਾਂ ਨੂੰ ਕੰਡੇ .. ਮੈਨੂੰ ਪਤੈ.. ਡਾਰਲਿੰਗ.. ਇਵੇਂ ਹੈ! ਪਰ ਇੰਨਾ ਚੁੱਭ ਹੋਣ ਤੋਂ ਬਿਨਾ ਵੀ ਕਿਹਾ ਜਾ ਸਕਦਾ ਸੀ, ਉਸਦੇ ਜਜ਼ਬਾਤਾਂ ਨੂੰ ਸੱਟ ਲਾਏ ਬਗੈਰ। ਇਸਦਾ ਬੜਾ ਮਾੜਾ ਅਸਰ ਪਿਆ ਉਸਤੇ। ਇੱਦਾਂ ਲੱਗਦਾ ਤੈਨੂੰ ? ਉਸਨੇ ਜ਼ਾਹਿਰ ਨਹੀਂ ਕੀਤਾ। ਉਸ ਲਈ ਬਹੁਤ ਔਖਾ ਹੋਏਗਾ ਇਹ ਮੰਨਣਾ, ਪਰ ਗੱਲ ਸਿੱਧੀ ਦਿਲ 'ਤੇ ਲੱਗੀ ਸੀ। ਇਸਨੇ ਉਸਦੇ ਨਿਰਣੇ ਤੇ ਲਾਜ਼ਮੀ ਅਸਰ ਪਾਇਆ ਹੋਏਗਾ। ਸ਼ਾਇਦ ਤੂੰ ਉਸਨੂੰ ਬਚਾ ਪਾਉਂਦੀ। ਮੈਂ ਇਹ ਕਿਵੇਂ ਦੇਖ ਸਕਦੀ ਸੀ ਕਿ ਉਸ ਨਾਲ ਕੀ ਵਾਪਰਣ ਵਾਲਾ ਹੈ .. ਨਾਲੇ ਕਿੰਨਾ ਬਦਤਮੀਜ਼ ਸੀ ਉਹ ਮੈਂ ਖ਼ੁਦ ਨੂੰ ਵੀ ਕਦੇ ਮਾਫ਼ ਨਹੀਂ ਕਰ ਪਾਵਾਂਗਾ, ਜੌਨ ਨਾਲ ਮੈਂ ਚੰਗਾ ਨਹੀਂ ਕੀਤਾ। ਮੈਂ ਕਦੇ ਉਸਨੂੰ ਆਪਣੀ ਦੋਸਤੀ ਦਾ ਠੋਸ ਸਬੂਤ ਦੇ ਹੀ ਨਹੀਂ ਪਾਇਆ, ਜੋ ਮੇਰੇ ਦਿਲ 'ਚ ਸੀ। ਮੈਂ ਉਸ ਨਾਲ ਨਿਭਾ ਹੀ ਨਹੀਂ ਸਕਿਆ। ਕਿਉਂ ਫ਼ਾਲਤੂ ਬੋਝ ਪਾਇਆ। ਜੋ ਤੂੰ ਕਰ ਸਕਦਾ ਸੀ ਕੀਤਾ। ਨਾਮੁਮਕਿਨ ਨੂੰ ਕੋਈ ਮੁਮਕਿਨ ਨਹੀਂ ਕਰ ਸਕਦਾ। ਹੁਣ ਆਪਣੇ ਆਪ ਨੂੰ ਕੋਸਣ ਦਾ ਕੋਈ ਮਤਲਬ ਨਹੀਂ। ਹੁਣ ਇਨ੍ਹਾਂ ਸਾਰਿਆਂ ਬਾਰੇ ਸੋਚਣਾ ਬੰਦ ਕਰ । ਭੁੱਲ ਜਾ ਉਨ੍ਹਾਂ ਨੂੰ। ਸਾਰੀਆਂ ਮਾੜੀਆਂ ਯਾਦਾਂ ਦਿਮਾਗ਼ 'ਚੋਂ ਕੱਢ ਦੇ। ਪਰ ਉਹ ਆ ਰਹੀਆਂ.. ਵਾਰ-ਵਾਰ। ਉਹ ਬਹੁਤ ਠੋਸ ਨੇ। ਮੈਨੂੰ ਨਹੀਂ ਸੀ ਪਤਾ ਕਿ ਤੂੰ ਐਨਾ ਹਕੀਕਤਪਸੰਦ ਏਂ, ਮੈਨੂੰ ਤਾਂ ਬੜਾ ਸ਼ਾਇਰਾਨਾ ਲੱਗਾ ਸੀ। ਤੇਰੀ ਕਲਪਨਾ ਨੂੰ ਕੀ ਹੋਇਆ ? ਹਕੀਕਤ ਦੇ ਕਈ ਪਹਿਲੂ ਹੁੰਦੇ। ਉਸਨੂੰ ਚੁਣ ਜੋ ਤੇਰੇ ਲਈ ਸਭ ਤੋਂ ਢੁੱਕਵਾਂ ਹੈ। ਕਲਪਨਾਵਾਂ ਦੀ ਦੁਨੀਆਂ ’ਚ ਲੁਕ ਜਾ... ਕਹਿਣਾ ਆਸਾਨ ਐ ! ਕੀ ਮੈਂ ਤੇਰੇ ਲਈ ਕਾਫ਼ੀ ਨਹੀਂ ? ਓ ਹਾਂ, ਤੂੰ ਤੇ ਕਾਫ਼ੀ ਤੋਂ ਕਿਤੇ ਜ਼ਿਆਦਾ ਏ ! ਜੇ ਤੂੰ ਐਂ ਈ ਮਨ ’ਤੇ ਬੋਝ ਪਾਈ ਰੱਖਿਆ ਤਾਂ ਬਰਬਾਦ ਕਰ ਬੈਠੇਗਾ ਸਭ | ਘਾਟਾਂ ਹਰ ਬੰਦੇ 'ਚ ਹੁੰਦੀਆਂ ਨੇ, ਪਰ ਤੇਰੋ ’ਚ, ਮੇਰੇ ’ਚ ਕਿਤੇ ਘੱਟ ਨੇ ਹੋਰਾਂ ਨਾਲੋਂ। ਕੀ ਤੈਨੂੰ ਸੱਚੀਂ ਲੱਗਦਾ ਏਦਾਂ ? ਬੋਰੰਜਰ ਡੋਜ਼ੀ ਬੋਰੰਜਰ ਡੇਜ਼ੀ ਬੋਰੰਜਰ ਡੇਜ਼ੀ ਬੇਰੰਜਰ | / ਗੈਂਡੇ