ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਡੇਜ਼ੀ ਬੇਰੰਜਰ ਡੇਜ਼ੀ ਬੇਰੰਜਰ ਡੋਜ਼ੀ ਬੇਰੰਜਰ ਅਸੀਂ ਬਹੁਤਿਆਂ ਨਾਲੋਂ ਚੰਗੇ ਹਾਂ। ਭਲੇ ਲੋਕ ਹਾਂ, ਅਸੀਂ ਦੋਹਾਂ। ਹਾਂ, ਇਹ ਤਾਂ ਹੈ, ਤੂੰ ਕਿੰਨੀ ਨੰਕ ਤੇ ਮੈਂ ਵੀ, ਹਾਂ। ਇਹ ਤਾਂ ਹੈ। ਫੇਰ ਸਾਨੂੰ ਜਿਉਣ ਦਾ ਹੱਕ ਤਾਂ ਹੈ ਨਾ। ਸਾਡੀ ਆਪਣੇ ਵੱਲ ਵੀ ਕੋਈ ਜ਼ਿੰਮੇਵਾਰੀ ਬਣਦੀ ਹੈ, ਹਰ ਹਾਲ ’ਚ ਖੁਸ਼ ਰਹਿਣ ਦੀ ! ਗੁਨਾਹ ਦਾ ਅਹਿਸਾਸ ਤਾਂ ਕੀਟਾਣੂ ਹੈ ਇੱਕ । ਇਸਤੋਂ ਬਾਫ਼ ਹੈ ਕਿ ਕਿਤੇ ਕਈ ਖੋਟ ਹੈ। ਤੇਰੀ ਗੱਲ ਸਹੀ ਹੈ, ਇਹ ਓਧਰ ਨੂੰ ਲਿਜਾ ਸਕਦੈ ਉਹ ਖਿੜਕੀ ਵੱਲ ਇਸ਼ਾਰਾ ਕਰਦਾ ਹੈ ਜਿਸ ਦੇ ਥੱਲਿਓਂ ਪੈਂਡੇ ਲੰਘ ਰਹੇ ਹਨ ਤੋਂ ਫੇਰ ਪਿਛਲੀ ਕੰਧ ਵੱਲ ਜਿੱਥੇ ਗੱਡਿਆਂ ਦੇ ਹੋਰ ਵੀ ਸਿਰ ਲੱਗ ਗਏ ਹਨ।).... ਉਨ੍ਹਾਂ 'ਚੋਂ ਵੀ ਬਹੁਤਿਆਂ ਦੀ ਸ਼ੁਰੂਆਤ ਐਂ ਹੀ ਹੋਈ ਸੀ : ਅਸੀਂ ਕੋਸ਼ਿਸ਼ ਕਰਾਂਗੇ ਤੇ ਬਿਲਕੁਲ ਵੀ ਗੁਨਹਗਾਰ ਨਹੀਂ ਮਹਿਸੂਸ ਕਰਾਂਗੇ। ਤੂੰ ਕਿੰਨੀ ਸਹੀ ਹੈਂ, ਗ਼ਜ਼ਬ ਹੈਂ, ਮੇਰਾ ਪਿਆਰ .. ਮੇਰੀ ਸਾਰੀ ਖੁਸ਼ੀ , ਮੇਰੇ ਜੀਵਨ ਦੀ ਰੌਸ਼ਨੀ; ਤੋਂ ਅਸੀਂ ਇਕੱਠੇ ਹਾਂ, ਹਾਂ ਨਾ ? ਕੋਈ ਸਾਨੂੰ ਜੁਦਾ ਨਹੀਂ ਕਰ ਸਕਦਾ! ਸਾਡਾ ਪਿਆਰ ਹੀ ਇੱਕੋ-ਇੱਕ ਸੱਚਾਈ ਹੈ। ਕਿਸੇ ਨੂੰ ਇਹ ਹੱਕ ਨਹੀਂ ਕਿ ਉਹ ਸਾਨੂੰ ਖੁਸ਼ ਹੋਣ ਤੋਂ ਰੰਕ .. ਕੋਈ ਨਹੀਂ ਰੰਕ ਸਕਦਾ, ਰੋਕ ਸਕਦੇ ਕੋਈ ? (ਫੋਨ ਦੀ ਘੰਟੀ ਵੱਜਦੀ ਹੈ) ਕੌਣ ਹੋ ਸਕਦਾ ਹੈ ? ਡਰੀ ਹੋਈ) ਨਹੀਂ ਚੱਕਣਾ ..! ਕਿਉਂ ? ਪਤਾ ਨਹੀਂ; ਪਰ ਮੈਨੂੰ ਲੱਗਦਾ ਹੈ ਕਿ ਇਹੋ ਠੀਕ ਰਹੇਗਾ। ਪੈਪਿਲੋਂ ਵੀ ਹੋ ਸਕਦੈ, ਬਟਾਰਡ, ਜੋਨ ਜਾਂ ਯੁਡਾਰਡ ਇਹ ਕਹਿਣ ਲਈ ਫੋਨ ਕਰ ਸਕਦੇ ਨੇ ਕਿ ਉਨ੍ਹਾਂ ਨੂੰ ਪਛਤਾਵਾ ਹੋ ਰਿਹੈ। ਤੂੰ ਹੀ ਕਿਹਾ ਸੀ ਕਿ ਇਹ ਬਸ ਵਕਤੀ ਗੱਲ ਹੈ। ਮੈਨੂੰ ਨਹੀਂ ਲੱਗਦਾ:ਉਹ ਐਨੀ ਛੇਤੀ ਆਪਣਾ ਮਨ ਬਦਲਣ ਨਹੀਂ ਲੱਗ । ਹਾਲੇ ਉਨ੍ਹਾਂ ਕੋਲ ਟਾਈਮ ਨਹੀਂ ਕਿ ਉਹ ਇਹਦੇ ਬਾਰੇ ਸੋਚਣਾ। ਉਨ੍ਹਾਂ ਨੂੰ ਇਸ ਅਜ਼ਮਾਇਸ਼ ’ਚੋਂ ਲੰਘਣਾ ਈ ਪੈਣਾ। ਹੋ ਸਕਦੈ ਸਰਕਾਰ ਨੇ ਆਖ਼ਰ ਕੋਈ ਐਕਸ਼ਨ ਦਾ ਫ਼ੈਸਲਾ ਲਿਆ ਹੋਵੇ; ਹੋ ਸਕਦੈ ਉਨ੍ਹਾਂ ਨੂੰ ਉਸ ’ਚ ਸਾਡੀ ਮਦਦ ਦੀ ਲੋੜ ਹੋਵੇ , ਜੋ ਵੀ ਐਕਸ਼ਨ ਦਾ ਉਨ੍ਹਾਂ ਫ਼ੈਸਲਾ ਲਿਆ ਹੋਵੇ। ਮੈਨੂੰ ਨਹੀਂ ਲੱਗਦੈ ਕਿ ਉਹ ਹੋਣਗੇ। (ਢੰਨ ਫੇਰ ਵੱਜਦਾ ਹੈ। ਇਹ ਸਰਕਾਰੀ ਰਿੰਗ ਹੋ, ਮੈਂ ਪਛਾਣਦਾਂ .. ਲੰਬੀ ਘੰਟੀ ਵੱਜਦੀ। ਮੈਂ ਕਹਿ ਰਿਹਾਂ, ਮੈਂ ਇਸ ਅਪੀਲ ਲਈ ਐਂ ਕੰਨ ਬੰਦ ਨਹੀਂ ਕਰ ਸਕਦਾ। 1 12 ਗੈਂਡੇ ਡੋਜ਼ੀ ਬਰੰਜ਼ਰ ਡੇਜ਼ੀ ਬੇਰੰਜਰ ਡੇਜ਼ੀ ਬੋਰੰਜਰ ਡੇਜ਼ੀ ਬਰੰਜਰ