ਸਮੱਗਰੀ 'ਤੇ ਜਾਓ

ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬੇਰੰਜਰ ਡੇਜ਼ੀ ਬੋਰੰਜਰ ਡੋਜ਼ੀ ਬੇਰੰਜਰ ਸਾਫ਼ ਹੈ ਕਿ ਸਾਡੇ ਖ਼ਿਆਲ ਬਿਲਕੁਲ ਉਲਟੇ ਨੇ। ਚੰਗਾ ਹੈ ਅਸੀਂ ਇਸ ਬਾਰੇ ਗੱਲ ਈ ਨਾ ਕਰੀਏ। ਇਹ ਕੀ ਬੇਵਕੂਫ਼ੀ ਏ। ਫੇਰ ਤੂੰ ਬੇਵਕੂਫ਼ੀ ਬੰਦ ਕਰ। (ਬੇਰੰਜਰ ਨੂੰ, ਜਿਹੜਾ ਉਸ ਵੱਲੋਂ ਮੂੰਹ ਮੋੜ ਚੁੱਕਾ ਹੈ) ਹੁਣ ਸਾਡਾ ਇਕੱਠੇ ਰਹਿਣਾ ਮੁਸ਼ਕਿਲ ਹੈ। ਉਹ ਆਪਣੇ ਆਪ ਨੂੰ ਸ਼ੀਸ਼ੇ 'ਚ ਬੜੀ ਗੌਰ ਨਾਲ ਦੇਖ ਰਿਹਾ ਹੈ। ਉਹ ਇਹ ਕਹਿੰਦੀ ਹੋਈ ਦਰਵਾਜ਼ੇ ਵੱਲ ਜਾਂਦੀ ਹੈ ।) ਚੰਗੀ ਨਹੀਂ ਕੀਤੀ ਉਸਨੇ, ਬਿਲਕੁਲ ਚੰਗੀ ਨਹੀਂ ਕੀਤੀ। (ਬਾਹਰ ਨਿਕਲ ਜਾਂਦੀ ਹੈ ਤੇ ਹੌਲੀ-ਹੌਲੀ ਪੌੜੀਆਂ ਉੱਤਰਦੀ ਦਿਖਦੀ ਹੈ। (ਹਾਲੇ ਵੀ ਸ਼ੀਸ਼ੇ 'ਚ ਖ਼ੁਦ ਨੂੰ ਦੇਖ ਰਿਹਾ ਹੈ। ਬੰਦੇ ਐਨੇ ਬਦਸੂਰਤ ਤਾਂ ਨਹੀਂ... ਹੈ ... ਮੈਂ ਕੋਈ ਬਹੁਤ ਸੋਹਣਾ ਸੈਂਪਲ ਤਾਂ ਨਹੀਂ! ਪਰ ਡੇਜ਼ੀ (ਮੁੜਦਾ ਹੈ) ਡੇਜ਼ੀ! ਕਿੱਥੇ ਹੈਂ ਤੂੰ .. ਡੋਜ਼ੀ! ਤੂੰ ਇਸ ਤਰ੍ਹਾਂ ਨਹੀਂ ਕਰ ਸਕਦੀ ਮੇਰੇ ਨਾਲ !(ਉਹ ਦਰਵਾਜ਼ੇ ਵੱਲ ਘੂਰਦਾ ਹੈ ਤੇ ਫੈਰ ਦੌੜ ਕੇ ਬਾਹਰ ਵੱਲ ਜਾਂਦਾ ਹੈ ਤੇ ਰੇਲਿੰਗ ਤੋਂ ਝੁਕ ਕੇ ਵਾਜਾਂ ਮਾਰਦਾ ਹੈ | ਡੋਜ਼ੀ ਮੁੜ ਆ, ਮੁੜ ਆ ਡੇਜ਼ੀ.. ਪਲੀਜ਼ ਡੇਜ਼ੀ.. ਨਾ ਜਾ.. ਤੂੰ ਤੇ ਲੰਚ ਵੀ ਨੀ ਕੀਤਾ, ਡੇਜ਼ੀ, ਮੈਨੂੰ ਕੱਲਾ ਨਾ ਛੱਡ! ਯਾਦ ਕਰੋ ਤੂੰ .. ਵਾਅਦਾ ਕੀਤਾ ਸੀ !ਡੇਜ਼ੀ ! ਡੇਜ਼ੀ! (ਉਹ ਪੁਕਾਰਨਾ ਬੰਦ ਕਰ ਦਿੰਦਾ ਹੈ, ਨਿਰਾਸ਼ਾ ਨਾਲ ਦੋਹਾਂ ਹੱਥਾਂ ਵੱਲ ਦੇਖਦਾ ਹੈ, ਸਿਰ ਝਟਕਦਾ ਹੋਇਆ ਕਮਰੇ ਚ ਵਾਪਸ ਆ ਜਾਂਦਾ ਹੈ। ਇਹ ਤਾਂ ਸਾਫ਼ ਸੀ ਕਿ ਸਾਡੀ ਬਣ ਨੀ ਸਕਦੀ! ਘਰ ਟੁੱਟ ਗਿਆ ਸੀ। ਕਿਸੇ ਵੀ ਤਰੀਕੇ ਚੱਲ ਹੀ ਨਹੀਂ ਸੀ ਰਿਹਾ। ਪਰ ਉਹਨੂੰ ਇੰਜ ਨਹੀਂ ਸੀ ਜਾਣਾ ਚਾਹੀਦਾ, ਬਿਨਾਂ ਕੁਝ ਕਹੋ। (ਆਸੇ-ਪਾਸੇ ਦੇਖਦਾ ਹੈ। ਕੋਈ ਸੁਨੇਹਾ ਵੀ ਨਹੀਂ ਛੱਡ ਕੇ ਗਈ। ਇਹ ਕੋਈ ਤਰੀਕਾ ਨਹੀਂ। ਆਪਣੇ ਹੀ ਦਮ ’ਤੇ ਜਿਉਣਾ ਹੈ ਹੁਣ। (ਉਹ ਖਿਝਿਆ ਖਿਝਿਆ ਵੀ ਬੜੇ ਧਿਆਨ ਨਾਲ ਦਰਵਾਜ਼ਾ ਬੰਦ ਕਰਦਾ ਹੈ।) ਪਰ ਉਹ ਮੇਰੇ ਤੱਕ ਨਹੀਂ ਪਹੁੰਚ ਸਕਦੇ। (ਧਿਆਨ ਨਾਲ ਖਿੜਕੀਆਂ ਬੰਦ ਕਰਦਾ ਹੈ। ਤੁਸੀਂ ਮੇਰੋ ਤੱਕ ਨਹੀਂ ਪਹੁੰਚ ਸਕਦੇ ! (ਗੋਡਿਆਂ ਦੇ ਸਿਰਾਂ ਨੂੰ ਮੁਖ਼ਾਤਬ ਹੁੰਦਾ ਹੈ। ਮੈਂ ਨਹੀਂ ਆਵਾਂਗਾ ਤੁਹਾਡੇ ਨਾਲ; ਮੈਨੂੰ ਨੀ ਪਤਾ ਤੁਸੀਂ ਕੌਣ ਹੋ ! ਮੈਂ ਬੰਦਾ ਹਾਂ, ਆਦਮੀ.. ਤੇ ਉਵੇਂ ਹੀ ਰਹਾਂਗਾ ਜਿਵੇਂ ਮੈਂ ਹਾਂ.. ਆਦਮੀ.. ਬੰਦਾ ! (ਅਰਾਮਕੁਰਸੀ 'ਤੇ ਬੈਠਦਾ ਹੈ ) ਕੁਝ ਸਮਝ ਨੀ ਆਉਂਦਾ, ਅਜੀਬ ਸਥਿਤੀ.. ਮੇਰੀ ਗ਼ਲਤੀ ਕਰਕੇ ਚਲੀ ਗਈ ਉਹ। ਮੈਂ ਹੀ ਉਸਦਾ ਸਭ ਕੁਝ ਸੀ। ਕੀ ਬਣੁਗਾ ਉਸਦਾ ? ਮੇਰੀ ਜਮੀਰ ’ਤੇ ਇੱਕ ਹੋਰ ਬੋਝ .. ਇਕ ਹੋਰ ਬੰਦਾ ਭੈੜੇ ਤੋਂ ਭੈੜਾ, ਮਿੰਟ ’ਚ ਅੱਖਾਂ ਮੂਹਰੇ 197 ਗੈਂਡੇ