________________
ਆ ਜਾਂਦਾ, ਉਸਦਾ ਹੋਣਾ ਈ ਏਨਾ ਸੌਖਾ ਹੋ ਗਿਐ। ਰਾਖਸ਼ਸਾਂ ਦੇ ਇਸ ਸੰਸਾਰ ਚ ਘਾਹ-ਬੂਟੀਆਂ ਨੂੰ ਕੌਣ ਪੁੱਛਦੈ! ਕੌਣ ਮੇਰੀ ਮਦਦ ਕਰ ਸਕਦਾ.. ਕਿੱਥੇ ਲੱਤਾਂ ਉਹਨੂੰ.. ਕੋਈ ਵੀ ਨਹੀਂ.. ਕੋਈ ਬਚਿਆ ਹੀ ਨਹੀਂ। (ਨਗਾੜੇ ਫੇਰ ਵੱਜਦੇ ਹਨ. ਵਾਹੋਦਾਹੀ ਦੌੜਦੇ ਖਰਾਂ ਦੀ ਅਵਾਜ਼, ਉੱਡਦੀ ਧੂੜ 1) ਇਹ ਅਵਾਜ਼ ਮੈਂ ਹੁਣ ਬਰਦਾਸ਼ਤ ਨਹੀਂ ਕਰ ਸਕਦਾ, ਰੂੰ ਦੇ ਲਵਾਂਗਾ ਕੰਨਾਂ 'ਚ । (ਉਹ ਇਸੇ ਤਰਾਂ ਕਰਦਾ ਹੈ ਤੇ ਸ਼ੀਸ਼ੇ 'ਚ ਆਪਣੇ ਨਾਲ ਗੱਲਾਂ ਕਰਦਾ ਹੈ। ਇੱਕ ਹੱਲ ਹੈ, ਸਮਝਾਇਆ ਜਾਏ, ਯਕੀਨ ਦਿਲਾਇਆ ਜਾਏ ਉਨ੍ਹਾਂ ਨੂੰ... ਪਰ ਕਾਹਦਾ... ਯਕੀਨ ? ਕੀ ਇਸ ਸਭ ਨੂੰ ਮੋੜਿਆ ਜਾ ਸਕਦਾ ਹੈ ? ਕੀ ਉਹ ਵਾਪਸ ਮੁੜ ਸਕਦੇ ? ਹਰਕੁਲੀਸ ਜਿੰਨਾ ਬਲ ਤੋਂ ਮੁਸ਼ੱਕਤ ਚਾਹੀਦੀ, ਮਰੇ ਵਸੋਂ ਬਾਹਰ । ਨਾਲੇ ਸਮਝਾਉਣ ਲਈ ਗੱਲ ਤਾਂ ਕਰਨੀ ਹੀ ਪਉ ਉਨ੍ਹਾਂ ਨਾਲ। ਤੇ ਗੱਲ ਕਰਨ ਲਈ ਭਾਸ਼ਾ ਸਿੱਖਣੀ ਪਏਗੀ ਉਨ੍ਹਾਂ ਦੀ। ਤੇ ਉਨ੍ਹਾਂ ਨੂੰ ਮੇਰੀ । ਕਿਹੜੀ ਭਾਸ਼ਾ ਬੋਲਦਾਂ ਮੈਂ ? ਮੇਰੀ ਬੋਲੀ ਕਿਹੜੀ ਹੈ ? ਕੀ ਮੈਂ ਫਰੈਂਚ ਬੋਲਦਾਂ ? ਹਾਂ, ਫਰੈਂਚ ਹੀ ਹੋਏਗੀ। ਪਰ ਫਰੈਂਚ ਹੈ ਕੀ ? ਮੈਂ ਚਾਹਾਂ ਤਾਂ ਫਰੈਂਚ ਕਹਿ ਸਕਦਾਂ ਇਸਨੂੰ, ਕੋਈ ਰੋਕਣ ਟੋਕਣ ਵਾਲਾ ਨਹੀਂ, ਮੈਂ ਹੀ ਤਾਂ ਬਚਿਆ ਹਾਂ ਇਸਨੂੰ ਬੋਲਣ ਵਾਲਾ। ਕੀ ਕਹਿ ਰਿਹਾਂ ਮੈਂ ? ਕੀ ਮੈਂ ਸਮਝ ਰਿਹਾਂ ਕਿ ਮੈਂ ਕੀ ਕਹਿ ਰਿਹਾਂ ? ਕੀ ਸੱਚੀਂ, ਸਮਝ ਰਿਹਾਂ ? (ਉਹ ਕਮਰੇ ਦੇ ਵਿਚਕਾਰ ਘੁੰਮਦਾ ਹੈ) ਤੋ ਜੋ ਡੇਜ਼ੀ ਦੀ ਗੱਲ ਸਹੀ ਹੋਈ, ਜੋ ਉਹੀ ਸਹੀ ਹੋਏ ? (ਵਾਪਸ ਸ਼ੀਸ਼ੇ ਵੱਲ ਮੁੜਦਾ ਹੈ। ਦੇਖਣ 'ਚ ਤਾਂ ਆਦਮੀ ਭੱਦਾ ਨਹੀਂ, ਬਦਸੂਰਤ ਬਿਲਕੁਲ ਵੀ ਨਹੀਂ ! ਉਹ ਚਿਹਰੇ 'ਤੇ ਹੱਥ ਫੇਰ ਕੇ ਦੋਖਦਾ ਹੈ, ਆਪਣਾ ਮੁਆਇਨਾ ਕਰਦਾ ਹੈ॥ ਕੈਸੀ ਅਜੀਬੋ-ਗਰੀਬ ਸ਼ੈਅ ਹੈ ? ਕਿੱਦਾਂ ਦਾ ਲੱਗਦਾ ਮੈਂ, ਹਾਸਾ ਨੀ ਆਉਂਦਾ ? ਹੈ ਕੀ? ਕੱਪਬੋਰਡ ਵੱਲ ਦੇਖਦਾ ਹੈ ਤੇ ਉਸ 'ਚੋਂ ਕੁਝ ਫੋਟੋਆਂ ਕੱਢ ਕੇ ਲਿਆਉਂਦਾ ਤੇ ਗੌਰ ਨਾਲ ਦੇਖਦਾ ਹੈ) ਤਸਵੀਰਾਂ ? ਕੌਣ ਨੇ ਇਹ ਸਭ ਲੋਕ ? ਕੀ ਇਹ ਪੈਪਿਲੋਂ ਹੈ .. ਜਾਂ ਇਹ ਡੇਜ਼ੀ ਹੈ ? ਕੀ ਇਹ ਬੋਟਾਡ ਹੈ ਜਾਂ ਡਯੁਡਾਰਡ ਜਾਂ ਫੋਰ ਜੇਨ ? ਤੇ ਇਹ ਕੀ ਮੈਂ ਹਾਂ ? (ਮੁੜ ਕੇ ਫੇਰ ਕਾਹਲੀ ਕਾਹਲੀ ਕੱਪਬੋਰਡ ਵੱਲ ਜਾਂਦਾ ਹੈ ਤੇ ਦੋਤਿੰਨ ਤਸਵੀਰਾਂ ਕੱਢ ਕੇ ਲਿਆਂਦਾ ਹੈ। ਹੁਣ ਪਛਾਣ ’ਚ ਆਇਆ: ਇਹ ਤਾਂ ਮੈਂ ਹਾਂ, ਤਾਂ ਮੈਂ ਹਾਂ। (ਉਹ ਪਿਛਲੀ ਕੰਧ ’ਤੇ ਗੈਂਡਿਆਂ ਦੇ ਨਾਲ ਆਪਣੀ ਤਸਵੀਰ ਟੰਗ ਦਿੰਦਾ ਹੈ। ਇਹ ਮੈਂ ਹਾਂ, ਹਾਂ, ਮੈਂ ਹਾਂ ! 20 / ਗੈਂਡੇ