ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/123

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(ਜਦ ਉਹ ਤਸਵੀਰਾਂ ਟੰਗ ਦਿੰਦਾ ਹੈ ਤਾਂ ਪਤਾ ਲੱਗਦਾ ਹੈ ਕਿ ਇੱਕ ਤਸਵੀਰ ਕਿਸੇ ਬੁੜੇ ਆਦਮੀ ਦੀ ਹੈ, ਇੱਕ ਵਿੱਚ ਮੋਟੀ ਜਿਹੀ ਕੋਈ ਔਰਤ ਹੈ, ਇੱਕ ਵਿੱਚ ਕੋਈ ਹੋਰ ਆਦਮੀ ਹੈ। ਇਨ੍ਹਾਂ ਤਸਵੀਰਾਂ ਦੀ ਬਦਰਤੀ ਗੈਂਡਿਆਂ ਦੇ ਸਜੇ ਹੋਏ ਸਿਰਾਂ ਨਾਲੋਂ ਬਿਲਕੁਲ ਵੱਖਰੀ ਹੀ ਦਿਖਦੀ ਹੈ। ਬੇਰੰਜਰ ਇੱਕ ਕਦਮ ਪਿੱਛੇ ਹਟ ਕੇ ਤਸਵੀਰਾਂ ਵੱਲ ਧਿਆਨ ਨਾਲ ਦੇਖਦਾ ਹੈ ! ਦੇਖਣ ਨੂੰ ਤਾਂ ਸੋਹਣਾ ਨਹੀਂ ਮੈਂ, ਬਦਸੂਰਤ ਨਜ਼ਰ ਆਉਂਦਾ ਹਾਂ। ਉਹ ਤਸਵੀਰਾਂ ਉਤਾਰ ਕੇ ਗੁੱਸੇ ਨਾਲ ਫਰਸ਼ 'ਤੇ ਸੁੱਟ ਦਿੰਦਾ ਹੈ, ਤੇ ਵਾਪਸ ਸ਼ੀਸ਼ੇ ਮੂਹਰੇ ਜਾ ਖੜ੍ਹਦਾ ਹੈ। ਸੋਹਣੇ ਤਾਂ ਉਹੋ ਲੱਗਦੇ ਨੇ । ਮੈਂ ਗਲਤ ਸੀ! ਓਹ! ਕਿੰਨਾ ਜੀਅ ਕਰਦੈ ਮੇਰਾ.. ਮੈਂ ਉਨ੍ਹਾਂ ਵਰਗਾ ਹੋਵਾਂ! ਕੋਈ ਸਿੰਗ ਵੀ ਹੈ ਨਹੀਂ ਮੇਰੇ, ਹੋਰ ਵੀ ਮਾੜੀ ਗੱਲ! ਸਪਾਟ ਮੱਥਾ ਕਿੰਨਾ ਗੰਦਾ ਲੱਗਦਾ। ਛਿਲਕੇ ਹੋਏ ਆਪਣੇ ਚਿਹਰੇ ਨੂੰ ਥੋੜਾ ਖਿੱਚਣ ਲਈ ਇੱਕ ਜਾਂ ਦੋ ਸਿੰਗ ਤਾਂ ਚਾਹੀਦੇ। ਸ਼ਾਇਦ ਇੱਕ ਤਾਂ ਉੱਗ ਈ ਆਏਗਾ ਤੇ ਬਸ ਫੇਰ ਕੋਈ ਸ਼ਰਮ ਵਾਲੀ ਗੱਲ ਨਹੀਂ, ਫੇਰ ਮੈਂ ਵੀ ਉਨ੍ਹਾਂ ਨਾਲ ਰਲ ਸਕਾਂਗਾ। ਪਰ ਉਹ ਕਦੇ ਨਹੀਂ ਉੱਗਣ ਲੱਗਾ ! (ਉਹ ਆਪਣੀਆਂ ਹਥੇਲੀਆਂ ਵੱਲ ਦੇਖਦਾ ਹੈ। ਮੇਰੇ ਹੱਥ ਕਿਵੇਂ ਲੰਜਿਆਂ ਵਰਗੇ.. ਕੁਲੇ-ਕੂਲੇ.. ਓਹ, ਇਹ ਖੁਰਦਰੋ ਕਿਉਂ ਨਹੀਂ ਹੋ ਸਕਦੇ !(ਉਹ ਕੋਟ ਲਾਹ ਸੁੱਟਦਾ ਹੈ, ਤੇ ਕਮੀਜ਼ ਉਤਾਰ ਕੇ ਸ਼ੀਸ਼ੇ 'ਚ ਆਪਣੀ ਛਾਤੀ ਦੇਖਦਾ ਹੈ) ਚਮੜੀ ਕਿੰਨੀ ਢਿੱਲੀ।ਚਿੱਟੀ ਜੱਤਲ ਏਸ ਦੇਹ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਮੈਂ। ਹੈ! ਕਿੰਨਾ ਮਨ ਕਰਦਾ ਮੇਰੀ ਵੀ ਸਖ਼ਤ ਖੱਲ ਹੋਵੇ.. ਮਹਿੰਦੀਰੰਗੀ ਹਰੀ.. ਗ਼ਜ਼ਬ ... ਨੰਗੀ ਲਿਸ਼ਕਾਂ ਮਾਰਦੀ ਦੇਹ.. ਇੱਕ ਵਾਲ ਨਹੀਂ ਉੱਤੇ , ਹੂ-ਬੂ-ਹੂ ਉਨ੍ਹਾਂ ਵਰਗੀ। (ਨਗਾੜਿਆਂ ਦੀ ਅਵਾਜ਼ ਸੁਣਦਾ ਹੈ।) ਉਨ੍ਹਾਂ ਦਾ ਗੀਤ ਮਿੱਠਾ ਹੈ ... ਕੰਨਾਂ ਨੂੰ ਖਾਂਦਾ.. ਥੋੜਾ, ਪਰ ਹੈ ਮਿੱਠਾ! ਕਾਸ਼ ! ਮੈਂ ਵੀ ਕਰ ਪਾਉਂਦਾ ! (ਨਕਲ ਕਰਨ ਦੀ ਕੋਸ਼ਿਸ਼ ਕਰਦਾ ਹੈ) ਗਰਰ.. ਗੁਰ ..ਗਰ ! ਓ..ਹ ਨਹੀਂ.., ਉਹ ਗੱਲ ਨਹੀਂ ! ਫੇਰ ਕੋਸ਼ਿਸ਼ ਕਰਦਾਂ.. ਉੱਚੀ.. ਗਰਰ .. ਗਰ.. ਗਰਰ ! ਊਂ ਹੁਆ ! ਇਹ ਨਹੀਂ .. ਜਾਨ ਈ ਨਹੀਂ ਇਹਦੇ 'ਚ ਤਾਂ, ਕੋਈ ਜਨੂੰਨ ਹੀ ਨਹੀਂ ਨਸਾਂ 'ਚ! ਇਹ ਚਿੰਘਾੜ ਨਹੀਂ... ਉੱਕਾ ਈ ਨਹੀਂ... ਮੈਂ ਤੇ ਮਿਆਂਕ ਰਿਹਾਂ ! ਗੁਰ .. ਗੁਰ .. ਗੁਰਰ। ਮਿਆਂਕਣ ਤੇ ਚਿੰਘਾੜਣ 'ਚ ਜ਼ਮੀਨਆਸਮਾਨ ਦਾ ਫਰਕ ਹੈ। ਕਸੂਰ ਸਿਰਫ਼ ਮੋਰਾ ਏ; ਸਮਾਂ ਰਹਿੰਦਿਆਂ ਹੀ ਚਲੇ ਜਾਣਾ ਚਾਹੀਦਾ ਸੀ ਮੈਨੂੰ ਉਨ੍ਹਾਂ ਦੇ ਨਾਲ। ਹੁਣ ਤਾਂ .. 1217 ਗੈਂਡੇ