________________
ਯੂਜੀਨ ਆਇਨੈਸਕੋ ...ਜੇ ਕਿਤੇ ਹੋਰ ਹੋ ਰਿਹਾ ਹੁੰਦਾ, ਕਿਸੇ ਹੋਰ ਮੁਲਕ ‘ਚ, ਤੇ ਅਸੀਂ ਸਿਰਫ ਅਖਬਾਰਾਂ 'ਚ ਪੜ ਰਹੇ ਹੁੰਦੇ, ਫੇਰ ਬੜੇ ਆਰਾਮ ਨਾਲ ਗੱਲ ਹੋ ਸਕਦੀ ਸੀ, ਮਸਲੇ ਦੇ ਹਰ ਪਹਿਲੂ 'ਤੇ ਚੰਗੀ ਤਰ੍ਹਾਂ ਗੌਰ ਕਰਦੇ ਤੇ ਕੋਈ ਸਿੱਟਾ ਕਢ ਲੈਂਦੇ --ਵਿਗਿਆਨਿਕ ਖੋਜ | ਤੇ ਫੇਰ ਆਰਾਮ ਨਾਲ ਬਹਿਸਾਂ ਕਰਦੇ, ਪਰੋਫੈਸਰਾਂ ਨਾਲ, ਲੇਖਕਾਂ, ਵਕੀਲਾਂ ਨਾਲ, ਰੂੜੀਵਾਦੀਆਂ ਤੇ ਕਲਾਕਾਰਾਂ ਨਾਲ, ਹਰ ਕਿਸੇ ਨਾਲ | ਗਲੀ ‘ਚ ਜਾਂਦੇ ਕਿਸੇ ਵੀ ਬੰਦੇ ਨੂੰ ਫੜ ਲੈਂਦੇ ਤੇ ਪਛਦੇ, ...ਬੜਾ ਮਜ਼ੇਦਾਰ ਹੋਣਾ ਸੀ .. ਬਹੁਤ ਸਿਖਿਆ-ਦਾਇਕ | ਪਰ ਜਦੋਂ ਤੁਸੀਂ ਆਪ ਵਿੱਚ ਹੋਵੇਂ, ਅਚਾਨਕ ਤੁਹਾਨੂੰ ਲੱਗੇ ਕਿ ਫਸ ਗਏ ਤੁਸੀਂ .., ਡਰਾਉਣੀਆਂ ਸਚਾਈਆਂ ਮੁੰਹ ਟੱਡੀ ਖੜੀਆਂ ...ਸਾਹਮਣੇ... ਤੇ ਤੁਸੀਂ ਭੱਜ ਨਹੀਂ ਸਕਦੇ ...ਫੇਰ ਤੁਸੀਂ ਨਿਰਲੇਪ ਨਹੀਂ ਹੋ ਸਕਦੇ, ਝਟਕਾ ਇੰਨਾ ਜ਼ੋਰ ਦੀ ਵੱਜਦਾ .. ਪੈਰ ਉਖੜ ਜਾਂਦੇ, ਆਰਾਮ ਨਾਲ ... ਪਰੇ ਖੜ ਕੇ ਨਹੀਂ ਸੋਚ ਹੁੰਦਾ, ਸਿਰ ‘ਤੇ ਪਈ ਦਾ ਤਾਂ ਚਾਰਾ ਈ ਕੋਈ ਨਹੀਂ | ਹਾਂ,ਹਵਾਈਆਂ ਉੱਡ ਰਹੀਆਂ, ਮੈਂ ਹੈਰਾਨ ਪਰੇਸ਼ਾਨ ਹਾਂ, ਪਰ ਆਦੀ ਨਹੀਂ ਹੋ ਸਕਦਾ ਇਸਦਾ।' ISBN : 978-93-877-03 B) ਕਵਰ-ਰਿਤਾਜ਼ ਮੈਣੀ GRACIOUS BOOKS 978 987276 0 31