ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜਾਂਦਾ ਹੈ) ਤਰਕ-ਸ਼ਾਸਤਰੀ (ਬਿੱਲੀ ਨੂੰ ਥਾਪੜਦੇ ਹੋਏ) ਪੂਚ... ਪੂਚ ... ਪੁਚ। ਵੇਟਰ : (ਜੇਨ ਤੇ ਬੇਰੰਜਰ ਨੂੰ) ਆਰਡਰ ਸਰ ਜੀ.., ਕੀ ਲਵੋਗੇ ? ਬੇਰੰਜਰ : ਦੋ ਕੋਲਡ ਕਾਫ਼ੀ। ਦੋ ਕੇਲਡ ਕਾਫ਼ੀ... ਠੀਕ (ਕੈਫ਼ੇ ਦੇ ਦਰਵਾਜ਼ੇ ਵੱਲ ਨੂੰ ਜਾਂਦਾ ਹੈ। ਘਰੇਲੂ-ਔਰਤ : (ਸਮਾਨ ਸਾਂਭ ਕੇ ਬਜ਼ੁਰਗ ਨੂੰ) ਮਿਹਰਬਾਨੀ। ਤੁਸੀਂ ਬੜੇ ਦਿਆਲੂ ਵੇਟਰ ਵੇਟਰ ਜੇਨ ਦੋ ਕੋਲਡ ਕਾਫ਼ੀ (ਰੱਖ ਕੇ ਜਾਂਦਾ ਹੈ) ਬਜ਼ੁਰਗ (ਘਰੇਲੂ-ਔਰਤ ਨੂੰ) ਛੱਡੋ ਜੀ, ਬੜੀ ਖੁਸ਼ੀ ਹੋਈ ਮੈਨੂੰ ਤਾਂ ਮਾਲਕਣ ਦੁਕਾਨ ਅੰਦਰ ਜਾਂਦੀ ਹੈ ਤਰਕ-ਸ਼ਾਸਤਰੀ: (ਬਜ਼ੁਰਗ ਤੇ ਔਰਤ ਨੂੰ ਜਿਹੜੇ ਟੋਕਰੀ ’ਚ ਸਮਾਨ ਰੱਖ ਰਹੇ ਹਨ। ਜ਼ਰਾ ਸਲੀਕੇ ਨਾਲ ਲਾਓ, ਤਰਤੀਬ ’ਚ...! (ਬੋਰੰਜਰ ਨੂੰ) ਤਾਂ ਕੀ ਸੋਚਦੈ ਤੂੰ ਉਹਦੇ ਬਾਰੇ ? ਬੋਰੰਜਰ (ਕੁਝ ਸੁੱਝਦਾ ਨਹੀਂ) ਧੂੜ ਈ ਧੂੜ ਕਰ ਦਿੱਤੀ ਚਾਰੇ ਪਾਸੇ ਹੋਰ ਕੀ! ਦੁਕਾਨਦਾਰ ਵਾਈਨ ਦੀ ਬੋਤਲ ਲੈ ਕੇ ਬਾਹਰ ਆਉਂਦਾ ਹੈ) ਹੋਰ ਬਾਂਡ ਵੀ ਪਏ ਨੇ... ਜੇ ਕਹੋਂ ਤਾਂ.. ਤਰਕ-ਸ਼ਾਸਤਰੀ: (ਹਾਲੇ ਵੀ ਬਿੱਲੀ ਨੂੰ ਪੁਚਕਾਰ ਰਿਹਾ ਹੈ) ਪੂਚ... ਪੂ ... ਪੂਚ। ਦੁਕਾਨਦਾਰ : (ਘਰੇਲੂ-ਔਰਤ ਨੂੰ) ਸਿਰਫ ਸੌ ਵੈੱਕ! ਘਰੇਲੂ-ਔਰਤ : ਉਸਨੂੰ ਪੈਸੇ ਦਿੰਦੀ ਹੈ ਤੇ ਬਜ਼ੁਰਗ ਵੱਲ ਮੁੜ ਕੇ, ਜਿਹੜਾ ਹੁਣ ਤੱਕ ਟੋਕਰੀ ਪੈਕ ਕਰ ਚੁੱਕਾ ਹੈ। ਬਹੁਤ ਬਹੁਤ ਮਿਹਰਬਾਨੀ।ਪੁਰਾਣਾ ਫਰੈਂਚ ਸ਼ਿਸ਼ਟਾਚਾਰ ਵੇਖ ਕੇ ਕਿੰਨਾ ਸੋਹਣਾ ਲਗਦੈ। ਅੱਜ ਦੇ ਨੌਜਵਾਨਾਂ ਵਾਂਗ ਨਹੀਂ! ਦੁਕਾਨਦਾਰ (ਪੈਸੇ ਲੈ ਕੇ) ਤੁਸੀਂ ਸਾਡੇ ਕੋਲੋਂ ਲਿਆ ਕਰੋ ਜੀ ਸਮਾਨ। ਗਲੀ ਪਾਰ ਕਰਨ ਦੀ ਵੀ ਲੋੜ ਨਹੀਂ ਤੁਹਾਨੂੰ ਤਾਂ, ਨਾਲੇ ਇਹੋ ਜਿਹੇ ਐਕਸੀਡੈਂਟਾਂ ਦਾ ਖ਼ਤਰਾ ਲੈਣ ਦੀ ਲੋੜ ਨੀ। (ਦੁਕਾਨ ਅੰਦਰ ਜਾਂਦਾ ਹੈ। ਜੇਨ (ਜੋ ਹੁਣ ਬੈਠ ਚੁੱਕਾ ਹੈ ਤੇ ਹਾਲੇ ਤਾਈਂ ਗੈਂਡੇ ਬਾਰੇ ਸੋਚ ਰਿਹਾ ਹੈ। ਪਰ ਇਹ ਤਾਂ ਮੰਨਣਾ ਪਏਗਾ... ਬੜਾ ਅਦਭੁੱਤ ਸੀ। ਬਜ਼ੁਰਗ ਹੈਟ ਉਤਾਰ ਕੇ, ਘਰੇਲੂ-ਔਰਤ ਦਾ ਹੱਥ ਚੁੰਮਦਾ ਹੈ। ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲਕੇ। ਘਰੇਲੂ-ਔਰਤ : (ਤਰਕ-ਸ਼ਾਸਤਰੀ ਨੂੰ) ਸ਼ੁਕਰੀਆ ਬਹੁਤ ਬਹੁਤ, ਮੇਰੀ ਬਿੱਲੀ ਦਾ ਧਿਆਨ ਰੱਖਣ ਲਈ (ਤਰਕ-ਸ਼ਾਸਤਰੀ ਉਸਨੂੰ ਬਿੱਲੀ ਵਾਪਿਸ ਫੜਾਉਂਦਾ ਹੈ । ਵੇਟਰ ਕਾਫ਼ੀ ਲੈ ਕੇ ਆਉਂਦਾ ਹੈ। ਦੋ ਕਾਫ਼ੀ! ਵੇਟਰ 17 | ਗੈਂਡੇ