ਸਮੱਗਰੀ 'ਤੇ ਜਾਓ

ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜੇਨ ਬੇਰੰਜਰ ਹਾਸੋਹੀਣੀ ਗੱਲ ਹੈ ਇਹ! ਪਰ ਸਾਨੂੰ ਇਸ ਖ਼ਾਤਿਰ ਆਪਸ 'ਚ ਝਗੜਨ ਦੀ ਕੀ ਲੋੜ ਹੈ। ਜੇ ਕੋਈ ਕੰਬਖ਼ਤ ਗੈਂਡਾ ਇਥੋਂ ਦੀ ਲੰਘ ਗਿਆ ਤਾਂ ਮੇਰੇ ਪਿੱਛੇ ਪੈਣ ਦੀ ਕੀ ਲੋੜ ਐ। ਨਾਮੁਰਾਦ ਡੰਗਰ ਘਾਹ ਖਾਣ ਵਾਲਾ, ਗੱਲ ਕਰਨ ਦੀ ਵੀ ਕੀ ਲੋੜ ਹੈ ਉਸਦੇ ਬਾਰੇ । ਤੇ ਅਸੀਂ ਏਨਾ ਬਹਿਸ ਰਹੇ ਹਾਂ, ਖੂੰਖਾਰ ਹੋ ਰਹੇ ਹਾਂ। ਉਸ ਲਈ ਜਿਹੜਾ ਕਦੋਂ ਦਾ ਜਾ ਚੁੱਕਾ ਹੈ, ਜਿਹਦੀ ਕੋਈ ਹੋਂਦ ਹੀ ਨਹੀਂ ਹੁਣ। ਸਾਨੂੰ ਕਿਸੇ ਪਸ਼ੂ ਬਾਰੇ, ਜਿਹੜਾ ਹੈ ਹੀ ਨਹੀਂ, ਸਿਰ ਖਪਾਉਣ ਦੀ ਉੱਕਾ ਈ ਲੋੜ ਨਹੀਂ। ਜੇਨ... ਪਲੀਜ਼ ਕੋਈ ਹੋਰ ਗੱਲ ਕਰਦੇ ਆਂ ਨਾ; (ਉਹ ਉਬਾਸੀ ਲੈਂਦਾ) ਕਿੰਨਾ ਕੁਝ ਹੈ ਗੱਲ ਕਰਨ ਨੂੰ।(ਗਿਲਾਸ ਚੁੱਕਦਾ ਹੈ) ਤੇਰੋ ਨਾਮ! . (ਤਰਕ-ਸ਼ਾਸਤਰੀ ਤੇ ਬਜ਼ੁਰਗ ਉਵੇਂ ਹੀ ਗੱਲਾਂ ਕਰਦੇ ਮੁੜ ਖੱਬੇ ਪਾਸਿਓ ਮੰਚ ’ਤੋਂ ਆਉਂਦੇ ਹਨ ਤੇ ਬੋਰੰਜਰ ਅਤੇ ਜੋਨ ਤੋਂ ਥੋੜ੍ਹੀ ਦੂਰ, ਉਨ੍ਹਾਂ ਦੇ ਪਿੱਛੇ ਸੱਜੇ ਪਾਸੇ ਵਾਲੀ ਟੇਬਲ ਕੋਲੋਂ ਲੰਘਦੇ ਹਨ ਵਾਪਿਸ ਰੱਖ ਗਿਲਾਸ। ਤੂੰ ਨਹੀਂ ਪੀਏਂਗਾ। (ਜੋਨ ਆਪ ਇੱਕ ਵੱਡਾ ਘੁੱਟ ਭਰ ਕੇ ਗਿਲਾਸ ਅੱਧ ਖਾਲੀ ਕਰਕੇ ਮੇਜ਼ 'ਤੇ ਰੱਖਦਾ ਹੈ। ਬੇਰੰਜਰ ਗਿਲਾਸ ਹੱਥ ਚ ਫੜੀ ਰੱਖਦਾ ਹੈ, ਨਾ ਤਾਂ ਪੀਣ ਦੀ ਹਿੰਮਤ ਕਰਦਾ ਹੈ, ਨਾ ਹੀ ਮੋਜ਼ ’ਤੇ ਰੱਖਦਾ ਹੈ । (ਮਰੀਅਲ ਜਿਹੀ ਅਵਾਜ਼ ’ਚ) ਦੁਕਾਨ ਵਾਲਿਆਂ ਲਈ ਛੱਡਣ ਦਾ ਕੀ ਫ਼ਾਇਦਾ ਏ। (ਦਿਖਾਉਂਦਾ ਹੈ ਜਿਵੇਂ ਪੀਣ ਹੀ ਲੱਗਾ ਹੈ। ਰੱਖ ਦੇ ਥੱਲੇ , ਮੈਂ ਕਿਹਾ ਨਾ ! ਠੀਕ ਐ। (ਜਦੋਂ ਉਹ ਗਿਲਾਸ ਮੇਜ਼ 'ਤੇ ਰੱਖ ਰਿਹਾ ਹੈ, ਉਸੇ ਵੇਲੇ ਡੇਜ਼ੀ ਉੱਥੇ ਲੰਘਦੀ ਹੈ। ਉਹ ਸੁਨਹਿਰੇ ਵਾਲਾਂ ਵਾਲੀ ਇਕ ਜਵਾਨ ਟਾਈਪਿਸ ਹੈ, ਉਹ ਮੰਚ ਦੇ ਸੱਜੇ ਪਾਸੇ ਤੋਂ ਖੱਬੇ ਵੱਲ ਨੂੰ ਜਾਂਦੀ ਹੈ। ਉਸਨੂੰ ਦੱਖ ਕੇ ਬੇਰੰਜਰ ਝਟਕੇ ਨਾਲ ਉੱਠਦਾ ਹੈ, ਤੇ ਇਸ ਚੱਕਰ ਚ ਹੱਥ 'ਚ ਫੜਿਆ ਗਿਲਾਸ ਛਲਕ ਜਾਂਦਾ ਹੈ ਤੇ ਕਾਫ਼ੀ ਦੇ ਛਿੱਟੇ ਜੇਨ ਦੀ ਕੱਪੜਿਆਂ 'ਤੇ ਪੈਂਦੇ ਹਨ) : ਓ ਇਹ ਤਾਂ ਡੇਜ਼ੀ ਹੈ! ਵੇਖ ਵੇਖ ..; ਕਿੰਨਾ ਬੇਵਕੂਫ਼ ਐ ਭੱਦੂ ! : ਡੇਜ਼ੀ ਓਹ ... ਸੌਰੀ... ਮੈਂ ... (ਡੇਜ਼ੀ ਦੀਆਂ ਨਜ਼ਰਾਂ ਤੋਂ ਬਚਣ ਦਾ ਕੋਸ਼ਿਸ਼ ਕਰਦਾ ਹੈ) ਮੈਂ ਨਹੀਂ ਚਾਹੁੰਦਾ ਕਿ ਉਹ ਮੈਨੂੰ ਇਸ ਹਾਲਤ ਚ ਦੇਖੋ : ਤੇਰੀ ਗੁਸਤਾਖ਼ੀ... ਕਦੇ ਮਾਫ਼ ਨਹੀਂ ਕਰਾਂਗਾ ਕਦੇ ਵੀ ਨਹੀਂ ! (ਫੇਰ ਉਹ ਡੇਜ਼ੀ ਵੱਲ ਦੇਖਦਾ ਹੈ , ਜਿਹੜੀ ਹੁਣ ਤੱਕ ਲਗਭਗ ਮੰਚ ਤੋਂ 22 / ਗੈਂਡੇ ਜੋਨ ਬੋਰੰਜਰ ਬੇਰੰਜਰ ਜੋਨ ਬੇਰੰਜਰ ने