ਸਮੱਗਰੀ 'ਤੇ ਜਾਓ

ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਉਨ੍ਹਾਂ ਕੋਲੋਂ ਦੀ ਲੰਘਦੇ ਹਨ। ਜੇਨ ਦੀ ਬਾਂਹ ਨਾਲ ਬਜ਼ੁਰਗ ਨੂੰ ਜ਼ੋਰ ਦਾ ਧੱਕਾ ਲੱਗਦਾ ਹੈ ਤੇ ਉਹ ਤਰਕ-ਸ਼ਾਸਤਰੀ ਉੱਤੇ ਡਿੱਗਦਾ ਹੈ।) ਤਰਕ-ਸ਼ਾਸਤਰੀ: ਤਰਕ-ਵਿਧਾਨ... ਮਸਲਨ (ਲੜਖੜਾ ਜਾਂਦਾ) ਹੂ ! ਬਜ਼ੁਰਗ : (ਜੋਨ ਨੂੰ) ਵੇਖ ਕੇ ਭਾਈ! (ਤਰਕ-ਸ਼ਾਸਤਰੀ ਨੂੰ) ਓ ਪਲੀਜ਼...ਸੌਰੀ। ਜੇਨ (ਬਜ਼ੁਰਗ ਨੂੰ ਗੁਸਤਾਖੀ ਮਾਫ਼ ਮੈਂ.. ਤਰਕ-ਸ਼ਾਸਤਰੀ: ਕੁਝ ਨੀ ਹੋਇਆ। ਬਜ਼ੁਰਗ : ਜੇਨ ਨੂੰ) ਕੁਝ ਨੀ ਹੋਇਆ। (ਬਜ਼ੁਰਗ ਤੇ ਤਰਕ-ਸ਼ਾਸਤਰੀ ਉਨ੍ਹਾਂ ਦੇ ਪਿੱਛੇ ਸੱਜੇ ਵਾਲੇ ਪਾਸੇ ਦੀ ਇਕ ਟੇਬਲ 'ਤੇ ਬੈਠ ਜਾਂਦੇ ਹਨ।) ਬੇਰੰਜਰ (ਜੋਨ ਨੂੰ) ਬੜੀ ਜਾਨ ਏ ਤੇਰੀਆਂ ਬਾਹਾਂ 'ਚ। ਜ਼ੋਨ ਹਾਂ, ਉਹ ਤਾਂ ਹੈ । ਪਹਿਲੀ ਗੱਲ ਤਾਂ ਇਹ ਕਿ ਮੈਂ ਤਕੜਾ ਹਾਂ ਕਿਉਂਕਿ ਮੈਂ ਤਕੜਾ ਹਾਂ, ਕੁਦਰਤੀ। ਦੂਜੀ ਗੱਲ ਮੈਂ ਇਸਲਈ ਤਕੜਾ ਹਾਂ ਕਿਉਂਕਿ ਮੈਂ ਨੈਤਿਕ ਤੌਰ ’ਤੋ ਤਕੜਾ ਹਾਂ। ਮੈਂ ਇਸਲਈ ਵੀ ਤਕੜਾ ਹਾਂ ਕਿਉਂਕਿ ਦਾਰੂ ਨੇ ਮੈਨੂੰ ਛਾਨਣੀ ਨਹੀਂ ਕੀਤਾ। ਮੈਂ ਕੋਈ ਤੇਰੀ ਬੇਜ਼ਤੀ ਨਹੀਂ ਕਰਨੀ ਚਾਹੁੰਦਾ ਮੇਰੋ ਮਿੱਤਰ ਜੀਓ, ਪਰ ਮੈਨੂੰ ਲੱਗਦਾ ਹੈ ਕਿ ਮੈਂ ਤੈਨੂੰ ਦੱਸ ਦਿਆਂ ਕਿ ਇਹ ਦਾਰੁ ਹੈ ਜਿਹੜੀ ਤੇਰੀ ਛਾਤੀ ਤੇ ਇੰਝ ਭਾਰ ਬਣੀ ਹੋਈ ਹੈ। ਤਰਕ-ਸ਼ਾਸਤਰੀ: ਇੱਕ ਮਿਸਾਲ ਤਾਂ ਤਰਕ-ਵਿਧਾਨ ਦੀ ਇਹ ਹੈ । ਬਿੱਲੀ ਦੇ ਚਾਰ ਪੰਜੇ ਹਨ। ਕਿਸੇ ਵੀ ਨਸਲ ਦੀ ਹੋਏ ਪੰਜੇ ਚਾਰ ਹੀ ਨੇ। ਇਸਲਈ ਹਰ ਨਸਲ ਦੀਆਂ ਬਿੱਲੀਆਂ ਹੁੰਦੀਆਂ ਬਿੱਲੀਆਂ ਹੀ ਹਨ। ਬਜ਼ੁਰਗ : (ਤਰਕ-ਸ਼ਾਸਤਰੀ ਨੂੰ) ਮੇਰੇ ਕੁੱਤੇ ਦੇ ਵੀ ਪੰਜੇ ਚਾਰ ਨੇ। ਤਰਕ-ਸ਼ਾਸਤਰੀ (ਬਜ਼ੁਰਗ ਨੂੰ) ਤਾਂ ਉਹ ਬਿੱਲੀ ਹੈ। ਬੋਰੰਜਰ (ਜੈਨ ਨੂੰ) ਮੇਰੇ ’ਚ ਤਾਂ ਜਿਉਣ ਦੀ ਤਾਕਤ ਵੀ ਮਸਾਂ ਹੀ ਹੈ। ਸ਼ਾਇਦ ਮੈਂ ਚਾਹੁੰਦਾ ਹੀ ਨਹੀਂ। ਬਜ਼ੁਰਗ ਡੂੰਘੀ ਸੋਚ-ਵਿਚਾਰ ਤੋਂ ਬਾਅਦ, ਤਰਕ-ਸ਼ਾਸਤਰੀ ਨੂੰ) ਯਾਨੀ ਕਿ ਤਰਕਪੂਰਨ ਤਰੀਕੇ ਨਾਲ ਗੱਲ ਕਰੀਏ ਤਾਂ ਮੇਰਾ ਕੁੱਤਾ ਲਾਜ਼ਮੀ ਤੌਰ ’ਤੇ ਬਿੱਲੀ ਹੋਏਗਾ ? ਤਰਕ-ਸ਼ਾਸਤਰੀ : (ਬਜ਼ੁਰਗ ਨੂੰ) ਤਰਕ ਦੇ ਹਿਸਾਬ ਨਾਲ. ਹਾਂ ਪਰ ਇਸ ਤੋਂ ਉਲਟਾਵਾ ਸੱਚ ਹੈ। ਬੇਰੰਜਰ ਇਕੱਲਾਪਣ ਮੈਨੂੰ ਖਾਣ ਨੂੰ ਆਉਂਦੈ। ਪਰ ਦੂਜੇ ਦੀ ਕੰਪਨੀ 'ਚ ਵੀ ਜੇਨ (ਬੋਰੰਜਰ ਨੂੰ) ਤੂੰ ਆਪਣੀ ਓ ਗੱਲ ਕੱਟ ਰਿਹੈਂ। ਕਿਹੜੀ ਗੱਲ ਪਰੇਸ਼ਾਨ ਕਰਦੀ ਏ ਤੈਨੂੰ ਇਕੱਲਾਪਣ ਜਾਂ ਦੂਜਿਆਂ ਦੀ ਕੰਪਨੀ : ਤੂੰ ਆਪਣੇ ਆਪ ਨੂੰ ਚਿੰਤਕ ਸਮਝਦੈ, ਪਰ ਤੇਰੀ ਗੱਲ ਚ ਤਾਂ 24 / ਗੈਂਡੇ ਇੰਝ ਹੀ ਹੈ, ਕੋਈ ਫ਼ਰਕ ਨੀ।