ਸਮੱਗਰੀ 'ਤੇ ਜਾਓ

ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਕੁਝ ਕੀਤਾ ਮੇਰੇ ਲਈ।
ਕੈਫ਼ੇ-ਵਾਲਾ: (ਮਾਲਕਣ ਨੂੰ) ਜੇ ਇੱਕ ਦੇ ਦੋ ਸਿੰਗ ਨੇ ਤਾਂ ਇਹ ਤਾਂ ਪੱਕਾ ਹੀ ਹੈ ਕੇ ਦੂਜੇ ਦੇ ਇੱਕੋ ਹੋਵੇਗਾ।
ਬਜ਼ੁਰਗ: ਹੋ ਸਕਦਾ ਹੈ ਉਲਟਾ ਹੋਵੇ, ਦੂਜੇ ਦੇ ਦੋ ਹੋਣ ਤੇ ਪਹਿਲੇ ਦਾ ਇੱਕੋਂ।
ਬੇਰੰਜਰ: (ਆਪਣੇ ਆਪ 'ਚ) ਗ਼ਲਤੀ ਹੋ ਗਈ ਮੈਥੋਂ, ਮੈਨੂੰ ਬਰਦਾਸ਼ਤ ਕਰਨਾ ਚਾਹੀਦਾ ਸੀ ਥੋੜ੍ਹਾ। ਪਰ ਉਹ ਇੰਨਾ ਜਿੱਦੀ ਕਿਉਂ ਐ? ਮੈਂ ਉਸਨੂੰ ਖਿਝਾਉਣਾ ਨਹੀਂ ਸੀ ਚਾਹੁੰਦਾ। (ਬਾਕੀਆਂ ਵੱਲ ਨੂੰ) ਉਹ ਹਮੇਸ਼ਾ ਬਸ ਚਕਾਚੌਂਧ ਕਰਨ ਦੇ ਚੱਕਰ 'ਚ ਰਹਿੰਦਾ। ਜਦੋਂ ਦੇਖੋ ਗਿਆਨ ਦਾ ਰੋਹਬ ਝਾੜਦਾ ਰਹਿੰਦਾ। ਕਦੇ ਮੰਨੇਗਾ ਨਹੀਂ ਕਿ ਉਹ ਵੀ ਗ਼ਲਤ ਹੋ ਸਕਦਾ ਹੈ।
ਬਜ਼ੁਰਗ: (ਬੇਰੰਜਰ ਨੂੰ) ਕੋਈ ਸਬੂਤ ਹੈ ਤੁਹਾਡੇ ਕੋਲ ?
ਬੇਰੰਜਰ: ਕਾਹਦਾ ਸਬੂਤ?
ਬਜ਼ੁਰਗ: ਉਹੀ ਜੋ ਤੁਸੀਂ ਹੁਣੇ... ਕਿਹਾ.. ਜਿਸਤੋਂ ਸਾਰਾ ਰੌਲਾ ਪਿਆ, ਹੱਥੋਂਪਾਈ ਹੋ ਗਈ ਤੁਹਾਡੀ, ਤੁਹਾਡੇ ਮਿੱਤਰ ਨਾਲ।
ਦੁਕਾਨਦਾਰ: (ਬੇਰੰਜਰ ਨੂੰ) ਹਾਂ, ਕੋਈ ਸਬੂਤ ਹੈ ਤੁਹਾਡੇ ਕੋਲ ?
ਬਜ਼ੁਰਗ: ਤੁਹਾਨੂੰ ਕਿਵੇਂ ਪਤਾ ਕਿ ਦੋਹਾਂ 'ਚੋਂ ਇੱਕ ਗੈਂਡੇ ਦੇ ਇੱਕ ਸਿੰਗ ਸੀ ਤੇ ਦੂਜੇ ਦੇ ਦੋ? ਤੇ ਕਿਸੇ ਦੇ ਇੱਕ ਸੀ ਤੇ ਕਿਸ ਦੇ ਦੋ ?
ਮਾਲਕਣ: ਉਹਨੂੰ ਸਾਥੋਂ ਵੱਧ ਕੁਝ ਪਤਾ ਨਹੀਂ।
ਬੇਰੰਜਰ: ਪਹਿਲੀ ਗੱਲ ਤਾਂ ਇਹ ਪੱਕਾ ਨਹੀਂ ਕਿ ਉਹ ਦੋ ਹੀ ਸਨ। ਮੈਨੂੰ ਤਾਂ ਲਗਦੈ ਇੱਕੋ ਹੀ ਸੀ।
ਕੈਫ਼ੇ-ਵਾਲਾ: ਚਲੋ ਮੰਨ ਲੈਂਦੇ ਹਾਂ ਕਿ ਦੋ ਸੀ। ਤਾਂ ਕੀ ਇੱਕ ਸਿੰਗ ਵਾਲਾ ਹੀ ਏਸ਼ਿਆਈ ਹੈ ?
ਬਜ਼ੁਰਗ: ਨਾ। ਮੇਰੇ ਖ਼ਿਆਲ 'ਚ ਅਫਰੀਕਾ ਵਾਲੇ ਦੇ ਦੋ ਸਿੰਗ ਸੀ।
ਕੈਫ਼ੇ-ਵਾਲਾ: ਦੋ ਸਿੰਗ ਕਿਸਦੇ ਹੁੰਦੇ ?
ਦੁਕਾਨਦਾਰ: ਅਫ਼ਰੀਕਾ ਵਾਲੇ ਦੇ ਤਾਂ ਉੱਕਾ ਹੀ ਨਹੀਂ।
ਮਾਲਕਣ: ਇੰਨਾ ਸੌਖਾ ਨਹੀਂ ਫ਼ੈਸਲਾ ਕਰਨਾ।
ਬਜ਼ੁਰਗ: ਪਰ ਮਸਲੇ ਦਾ... ਹੱਲ ਤਾਂ ਹੋਣਾ ਚਾਹੀਦਾ ਹੈ ਨਾ।
ਤਰਕ-ਸ਼ਾਸਤਰੀ: (ਦਖ਼ਲ ਦੇਣ ਦੇ ਮੂਡ 'ਚ) ਸੁਣੋ-ਸੁਣੋਂ, ਗੁਸਤਾਖ਼ੀ ਮੁਆਫ਼ ਟੋਕ ਰਿਹਾਂ ਮੈਂ ਤੁਹਾਨੂੰ। ਪਰ ਸਵਾਲ ਇਹ ਨਹੀਂ ਹੈ। ਪਹਿਲਾਂ ਮੈਂ ਆਪਣੇ ਬਾਰੇ ਦੱਸ ਦਿਆਂ ਕਿ ...
ਘਰੇਲੂ-ਔਰਤ: (ਹੰਝੂ ਪੂੰਝਦੇ ਹੋਏ) ਇਹ ਤਰਕ-ਸ਼ਾਸਤਰੀ ਨੇ।
ਕੈਫ਼ੈ-ਵਾਲਾ: ਓਹ ! ਸੱਚ, ਤਰਕ-ਸ਼ਾਸਤਰੀ ?
ਬਜ਼ੁਰਗ: (ਤਰਕ-ਸ਼ਾਸਤਰੀ ਨੂੰ ਬੇਰੰਜਰ ਨਾਲ ਮਿਲਾਂਦੇ ਹੋਏ।) ਮੇਰੇ ਮਿੱਤਰ, ਤਰਕ-ਸ਼ਾਸਤਰੀ।

40